ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰਬੀ ਲੱਦਾਖ ਵਿਚ ਭਾਰਤ ਅਤੇ ਚੀਨ ਵਿਚਾਲੇ ਤਣਾਅ ਲਗਾਤਾਰ ਜਾਰੀ ਹੈ। ਪਿਛਲੇ ਦਿਨਾਂ ਵਿਚ ਸਰਹੱਦ ਉੱਤੇ ਚੀਨ ਦੁਆਰਾ ਘੂਸਪੈਠ ਤੋਂ ਲੈ ਕੇ ਫਾਇਰਿੰਗ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਜਿਨ੍ਹਾਂ ਦਾ ਭਾਰਤੀ ਫੌਜ ਵੱਲੋਂ ਵੀ ਮੂੰਹਤੋੜ ਜਵਾਬ ਦਿੱਤਾ ਗਿਆ ਹੈ ਪਰ ਉੱਥੇ ਹੀ ਹੁਣ ਚੀਨੀ ਸੈਨਿਕ ਭਾਰਤੀ ਸੈਨਾ ਦਾ ਧਿਆਨ ਭਟਕਾਉਣ ਲਈ ਸਰਹੱਦ ਉੱਤੇ ਪੰਜਾਬੀ ਗਾਣਿਆਂ ਦਾ ਸਹਾਰਾ ਲੈ ਰਹੇ ਹਨ।

ਮੀਡੀਆ ਵਿਚ ਆ ਰਹੀ ਖਬਰਾਂ ਦੀ ਮੰਨੀਏ ਤਾਂ ਚੀਨ ਨੇ ਪੂਰਬੀ ਲੱਦਾਖ ਵਿਚ ਪੈਂਗੌਗ ਝੀਲ ਦੇ ਫਿੰਗਰ-4 ਖੇਤਰ ਵਿਚ ਲਾਊਡਸਪੀਕਰ ਲਗਾਏ ਹੋਏ ਹਨ ਅਤੇ ਉਨ੍ਹਾਂ ਉੱਤੇ ਪੰਜਾਬੀ ਗਾਣਿਆਂ ਨੂੰ ਚਲਾਇਆ ਜਾ ਰਿਹਾ ਹੈ। ਚੀਨ ਦੁਆਰਾ ਇਹ ਹਰਕਤ ਭਾਰਤੀ ਸੈਨਾ ਦੀ ਮੂਸਤੈਦੀ ਨੂੰ ਵੇਖਦੇ ਹੋਈ ਕੀਤੀ ਗਈ ਹੈ ਤਾਂ ਜੋ ਭਾਰਤੀ ਜਵਾਨਾਂ ਦਾ ਧਿਆਨ ਭੰਗ ਕੀਤਾ ਜਾ ਸਕੇ। ਰਿਪੋਰਟਾਂ ਅਨੁਸਾਰ ਭਾਰਤੀ ਸੈਨਾ ਨੇ ਫਿੰਗਰ-4 ਦੇ ਨਜ਼ਦੀਕ ਉੱਚੀ ਪਹਾੜੀਆਂ ਤੋਂ ਪੀਪਲਜ਼ ਲਿਬਰੇਸ਼ਨ ਆਰਮੀ ਦੀ ਗਤੀਵਿਧੀਆਂ ਉੱਤੇ ਨਜ਼ਰ ਰੱਖੀ ਹੋਈ ਹੈ ਅਤੇ ਚੀਨੀ ਸੈਨਾ ਨੇ ਜਿਸ ਪੋਸਟ ਉੱਤੇ ਲਾਊਡ ਸਪੀਕਰ ਲਗਾਏ ਹਨ ਉੱਥੇ ਭਾਰਤੀ ਸੈਨਾ 24×7 ਨਿਗਰਾਨੀ ਕਰ ਰਹੀ ਹੈ। ਸਾਲ 1962 ਦੇ ਯੁੱਧ ਵਿਚ ਚੀਨ ਨੇ ਗਾਣੇ ਵਜਾਉਣ ਦੀ ਇਹੀ ਰਣਨੀਤੀ ਅਪਣਾਈ ਸੀ ਅਤੇ ਹੁਣ ਵੀ ਮਾਨਸਿਕ ਦਬਾਅ ਪਾਉਣ ਲਈ ਚੀਨ ਦੁਆਰਾ ਇਸ ਤਰ੍ਹਾ ਪੰਜਾਬੀ ਗਾਣੇ ਵਜਾਏ ਜਾ ਰਹੇ ਹਨ।

ਦੱਸ ਦਈਏ ਕਿ ਪਿਛਲੇ 20 ਦਿਨਾਂ ਵਿਚ ਐਲਏਸੀ ਉੱਤੇ ਦੋਵਾਂ ਦੇਸ਼ਾਂ ਵਿਚਾਲੇ ਘੱਟੋਂ-ਘੱਟ ਤਿੰਨ ਵਾਰ ਗੋਲੀ ਚੱਲਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਖਬਰ ਏਜੰਸੀ ਏਐਨਆਈ ਨੂੰ ਸੈਨਾ ਦੇ ਸੂਤਰਾਂ ਨੇ ਦੱਸਿਆ ਹੈ ਕਿ ਪਹਿਲੀ ਘਟਨਾ 29 ਤੋਂ 31 ਅਗਸਤ ਵਿਚਾਲੇ ਉਦੋਂ ਹੋਈ, ਜਦੋਂ ਭਾਰਤੀ ਸੈਨਿਕਾਂ ਨੇ ਚੀਨੀ ਸੈਨਿਕਾਂ ਦੀ ਪੈਂਗੌਗ ਤਸੋ ਝੀਲ ਦੇ ਦੱਖਣੀ ਕਿਨਾਰੇ ਦੇ ਇਲਾਕੇ ਵਿਚ ਸਥਿਤ ਉੱਚਾਈ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼  ਨੂੰ ਅਸਫਲ ਕਰ ਦਿੱਤਾ। ਉੱਥੇ ਹੀ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਦੂਜੀ ਫਾਇਰਿੰਗ ਦੀ ਘਟਨਾ ਸੱਤ ਸਤੰਬਰ ਨੂੰ ਮੁਖਪਾਰੀ ਚੋਟੀ ਦੇ ਕੋਲ ਵਾਪਰੀ ਹੈ। ਸੂਤਰਾਂ ਨੇ ਦੱਸਿਆ ਹੈ ਕਿ ਤੀਜੀ ਘਟਨਾ ਅੱਠ ਸਤੰਬਰ ਨੂੰ ਪੈਂਗੌਗ ਤਸੋ ਝੀਲ ਦੇ ਉੱਤਰੀ ਕਿਨਾਰੇ ਉੱਤੇ ਹੋਈ ਸੀ। ਇਸ ਵਿਚ ਦੋਵਾਂ ਪੱਖਾਂ ਦੇ ਸੈਨਿਕਾਂ ਨੇ 100 ਰਾਊਂਡ ਤੋਂ ਵੱਧ ਫਾਇਰਿੰਗ ਕੀਤੀ ਸੀ।

LEAVE A REPLY