ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਅਤੇ ਚੀਨ ਵਿਚਾਲੇ ਸਰਹੱਦ ਉੱਤੇ ਚੱਲ ਰਿਹਾ ਤਣਾਅ ਹੁਣ ਆਪਣੇ ਚਰਮ ਉੱਤੇ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹੈ। ਦਰਅਸਲ ਸਾਲ 1975 ਤੋਂ ਬਾਅਦ ਬੀਤੀ ਰਾਤ ਅਸਲ ਕੰਟਰੋਲ ਰੇਖਾ ਉੱਤੇ ਪਹਿਲੀ ਵਾਰ ਦੋਵਾਂ ਦੇਸ਼ਾਂ ਵਿਚਾਲੇ ਗੋਲੀਬਾਰੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਇਸ ਗੋਲੀਬਾਰੀ ਵਿਚ ਕਿਸੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਰਣਨੀਤਿਕ ਤੌਰ ਉੱਤੇ ਅਹਿਮ ਮੰਨੇ ਜਾਣ ਵਾਲੇ ਕਾਲਾ ਟਾਪ ਅਤੇ ਹੇਲਮੇਟ ਟਾਪ ਸਮੇਤ ਪੈਂਗੌਗ ਇਲਾਕੇ ਦੇ ਕਈ ਹਿੱਸੇ ਭਾਰਤੀ ਫੌਜ ਦੇ ਕਬਜ਼ੇ ਵਿਚ ਹਨ। ਇਹੀ ਕਾਰਨ ਹੈ ਕਿ ਚੀਨ ਦੀ ਸੈਨਾ ਬੌਖਲਾਈ ਹੋਈ ਹੈ ਅਤੇ ਆਪਣੀ ਇਸ ਬੌਖਲਾਹਟ ਦੇ ਚੱਲਦੇ ਉਸ ਨੇ ਸੋਮਵਾਰ ਰਾਤ ਨੂੰ ਸੀਮਾ ਉੱਤੇ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਭਾਰਤੀ ਸੈਨਾ ਨੇ ਚੇਤਾਵਨੀ ਦੇ ਲਈ (ਵਾਰਨਿੰਗ ਸ਼ਾਟ) ਹਵਾ ਵਿਚ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਚੀਨ ਦੇ ਜਵਾਨ ਪਿੱਛੇ ਹੱਟੇ। ਦੱਸਿਆ ਜਾ ਰਿਹਾ ਹੈ ਕਿ ਚੀਨੀ ਸੈਨਾ ਦੁਆਰਾ ਵੀ ਹਵਾ ਵਿਚ ਫਾਇਰਿੰਗ ਕੀਤੀ ਗਈ ਹੈ ਪਰ ਕੁੱਝ ਦੇਰ ਬਾਅਦ ਹੀ ਸੀਮਾ ਉੱਤੇ ਹਲਾਤਾਂ ਨੂੰ ਕੰਟਰੋਲ ਵਿਚ ਕਰ ਲਿਆ ਗਿਆ।

ਰਿਪੋਰਟਾਂ ਅਨੁਸਾਰ ਆਪਣੀ ਹਰਕਤਾਂ ਤੋਂ ਬਾਜ਼ ਨਾ ਆਉਣ ਵਾਲੇ ਚੀਨ ਨੇ ਉੱਲਟਾ ਭਾਰਤੀ ਜਵਾਨਾਂ ਉੱਤੇ ਹੀ ਐਸਏਸੀ ਪਾਰ ਕਰਨ ਦਾ ਆਰੋਪ ਲਗਾਇਆ ਹੈ ਅਤੇ ਕਿਹਾ ਕਿ ਭਾਰਤ ਵੱਲੋਂ ਵਾਰਨਿੰਗ ਸ਼ਾਟ ਦਾਗੇ ਜਾਣ ਦੇ ਬਾਅਦ ਉਸ ਨੇ ਮਜ਼ਬੂਰੀ ਵਿਚ ਜਵਾਬੀ ਕਾਰਵਾਈ ਕੀਤੀ। ਬਿਆਨ ਵਿਚ ਚੀਨ ਦਾ ਕਹਿਣਾ ਹੈ ਕਿ ਭਾਰਤੀ ਸੈਨਾ ਦੇ ਜਵਾਨਾਂ ਨੇ ਉਨ੍ਹਾਂ ਉੱਤੇ ਪੈਂਗੌਗ ਤਸੋ ਝੀਲ ਦੇ ਦੱਖਣੀ ਤੱਟ ਕੋਲ ਸ਼ੇਨਪਾਓ ਪਰਵਤ ਖੇਤਰ ਦੇ ਕੋਲ ਗੋਲੀਬਾਰੀ ਕੀਤੀ। ਦੱਸ ਦਈਏ ਕਿ 45 ਸਾਲਾਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਭਾਰਤ-ਚੀਨ ਸੀਮਾ ਉੱਤੇ ਗੋਲੀ ਚੱਲੀ ਹੋਵੇ। ਇਸ ਤੋਂ ਪਹਿਲਾਂ 1975 ਵਿਚ ਦੋਵਾਂ ਦੇਸ਼ਾਂ ਵਿਚਾਲੇ ਗੋਲੀ ਨਾ ਚਲਾਉਣ ਅਤੇ ਕਿਸੇ ਦੀ ਜਾਨ ਨਾ ਗਵਾਉਣ ਨੂੰ ਲੈ ਕੇ ਸਮਝੌਤਾ ਹੋਇਆ ਸੀ।

LEAVE A REPLY