ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਖੁਦਕੁਸ਼ੀ ਕੀਤੇ ਹੋਏ ਇਕ ਮਹੀਨਾ ਬੀਤ ਚੁੱਕਿਆ ਹੈ ਪਰ ਫਿਰ ਵੀ ਪੁਲਿਸ ਸੁਸ਼ਾਂਤ ਦੁਆਰਾ ਕੀਤੀ ਖੁਦਕੁਸ਼ੀ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਵਿਚ ਕਾਮਯਾਬ ਨਹੀਂ ਹੋ ਪਾਈ ਹੈ, ਜਿਸ ਤੋਂ ਬਾਅਦ ਹੁਣ ਇਸ ਖੁਦਕੁਸ਼ੀ ਮਾਮਲੇ ਵਿਚ ਸੀਬੀਆਈ ਜਾਂਚ ਕਰਵਾਉਣ ਨੂੰ ਲੈ ਕੇ ਮੰਗ ਤੇਜ਼ ਹੋ ਗਈ ਹੈ ਅਤੇ ਇਸੇ ਕੜੀ ਵਿਚ ਹੁਣ ਸ਼ੁਸ਼ਾਤ ਦੀ ਗਰਲਫਰੈਂਡ ਰਿਆ ਚੱਕਰਵਰਤੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟਵੀਟ ਕਰਕੇ ਸੀਬੀਆਈ ਜਾਂਚ ਸ਼ੁਰੂ ਕਰਵਾਉਣ ਦੀ ਅਪੀਲ ਕੀਤੀ ਹੈ।

 

ਰਿਆ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ”ਸਤਿਕਾਰਯੋਗ ਅਮਿਤ ਸ਼ਾਹ ਸਰ, ਮੈ ਸ਼ੁਸ਼ਾਤ ਸਿੰਘ ਰਾਜਪੂਤ ਦੀ ਪ੍ਰੇਮਿਕ ਰਿਆ ਚੱਕਰਵਰਤੀ ਹਾਂ। ਉਸਦੀ ਅਚਾਨਕ ਹੋਣ ਮੌਤ ਨੂੰ ਇਕ ਮਹੀਨਾ ਹੋ ਗਿਆ ਹੈ, ਮੈਨੂੰ ਸਰਕਾਰ ਉੱਤੇ ਭਰੋਸਾ ਹੈ ਹਾਲਾਂਕਿ ਇਨਸਾਫ ਦੀ ਤਲਾਸ਼ ਵਿਚ ਮੈ ਹੱਥ ਜੋੜ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀ ਇਸ ਮਾਮਲੇ ਵਿਚ ਸੀਬੀਆਈ ਜਾਂਚ ਸ਼ੁਰੂ ਕਰਵਾਉਣ”। ਰਿਆ ਨੇ ਇਕ ਹੋਰ ਟਵੀਟ ਵਿਚ ਕਿਹਾ ਕਿ ”ਮੈ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਇਸ ਮਾਮਲੇ ਵਿਚ ਸੀਬੀਆਈ ਜਾਂਚ ਸ਼ੁਰੂ ਕਰਵਾਓ। ਮੈ ਬੱਸ ਇੰਨਾ ਸਮਝਨਾ ਚਾਹੁੰਦੀ ਹਾਂ ਕਿ ਉਹ ਕਿਹੜਾ ਦਬਾਅ ਸੀ ਜਿਸ ਨੇ ਸੁਸ਼ਾਂਤ ਨੂੰ ਇਹ ਫੈਸਲਾ ਲੈਣ ਉੱਤੇ ਮਜ਼ਬੂਰ ਕਰ ਦਿੱਤਾ”। ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਮੁੰਬਈ ਸਥਿਤ ਆਪਣੇ ਫਲੈਟ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਮੁੰਬਈ ਪੁਲਿਸ ਮੁੱਖ ਰੂਪ ਨਾਲ ਹੁਣ ਇੰਨਾ ਪਤਾ ਕਰ ਸਕੀ ਹੈ ਕਿ ਸੁਸ਼ਾਂਤ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ ਅਤੇ ਉਹ ਪਿਛਲੇ ਕਈ ਮਹੀਨਿਆਂ ਤੋਂ ਤਣਾਅ ਵਿਚ ਸਨ ਜਿਸ ਕਰਕੇ ਇਸ ਮਾਮਲੇ ਵਿਚ ਹੁਣ ਤੱਕ ਅਦਾਕਾਰ ਰੂਪਾ ਗਾਂਗੁਲੀ, ਸ਼ੇਖਰ ਸੁਮਨ ਅਤੇ ਵੱਡੇ ਨੇਤਾ ਪੱਪੂ ਯਾਦਵ ਸੀਬੀਆਈ ਜਾਂਚ ਦੀ ਮੰਗ ਕਰ ਚੁੱਕੇ ਹਨ।

LEAVE A REPLY