ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿਚ ਐਕਟਰ ਦੇ ਪਿਤਾ ਕੇਕੇ ਸਿੰਘ ਨੇ ਆਪਣੇ ਵੱਲੋਂ ਅੱਜ ਵੀਰਵਾਰ ਨੂੰ ਸੁਪਰੀਮ ਕੋਰਟ ਵਿਚ ਲਿਖਿਤ ਜਵਾਬ ਦਾਖਲ ਕਰ ਦਿੱਤਾ ਹੈ ਜਿਸ ਵਿਚ ਮਹਾਰਾਸ਼ਟਰ ਸਰਕਾਰ ਅਤੇ ਰਿਆ ਚੱਕਰਵਰਤੀ ਦੁਆਰਾ ਪਟਨਾ ਵਿਚ ਦਰਜ ਕੀਤੀ ਗਈ ਐਫਆਈਆਰ ਨੂੰ ਲੈ ਕੇ ਕੀਤੇ ਜਾ ਰਹੇ ਵਿਰੋਧ ਨੂੰ ਬੇਬੁਨਿਆਦ ਕਰਾਰ ਦਿੱਤਾ ਗਿਆ ਹੈ ਅਤੇ ਕਿਹਾ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਹੁਣ ਤੱਕ ਇਸ ਕੇਸ ਵਿਚ ਐਫਆਈਆਰ ਵੀ ਦਰਜ ਨਹੀਂ ਕੀਤੀ ਹੈ।

ਜਾਣਕਾਰੀ ਮੁਤਾਬਕ ਸੁਸ਼ਾਂਤ ਦੇ ਪਿਤਾ ਨੇ ਕਿਹਾ ਹੈ ਕਿ ”ਪਟਨਾ ਪੁਲਿਸ ਨੂੰ ਐਫਆਈਆਰ ਕਰਨ ਦਾ ਹੱਕ ਸੀ। ਜਾਂਚ ਪੂਰੀ ਹੋਣ ਤੋਂ ਬਾਅਦ ਕੇਸ ਟਰਾਂਸਫਰ ਹੋ ਸਕਦਾ ਹੈ। ਮੈਨੂੰ ਮੁੰਬਈ ਪੁਲਿਸ ਦੀ ਜਾਂਚ ਉੱਤੇ ਭਰੋਸਾ ਨਹੀਂ ਹੈ। ਸੁਸ਼ਾਂਤ ਦੇ ਪੋਸਟਮਾਰਟਮ ਦੇ ਬਾਅਦ ਵੀ ਐਫਆਈਆਰ ਨਹੀਂ ਕੀਤੀ ਗਈ ਹੈ”। ਉਨ੍ਹਾਂ ਨੇ ਆਰੋਪ ਲਗਾਇਆ ਹੈ ਕਿ ”ਮੁੰਬਈ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਮੁੰਬਈ ਪੁਲਿਸ ਬਿਹਾਰ ਪੁਲਿਸ ਨਾਲ ਸਹਿਯੋਗ ਵੀ ਨਹੀਂ ਕਰ ਰਹੀ ਹੈ ਅਤੇ ਇਸ ਤੋਂ ਪਹਿਲਾਂ ਖੁਦ ਰਿਆ ਚੱਕਰਵਰਤੀ ਵੀ ਇਸ ਮਾਮਲੇ ਵਿਚ ਸੀਬੀਆਈ ਜਾਂਚ ਦੀ ਮੰਗ ਕਰ ਚੁੱਕੀ ਹੈ”।

ਉੱਥੇ ਹੀ ਇਸ ਤੋਂ ਪਹਿਲਾਂ ਬਿਹਾਰ ਸਰਕਾਰ ਅਤੇ ਰਿਆ ਚੱਕਰਵਰਤੀ ਨੇ ਵੀ ਸੁਪਰੀਮ ਕੋਰਟ ਵਿਚ ਜਵਾਬ ਦਾਖਲ ਕੀਤਾ ਹੈ। ਬਿਹਾਰ ਸਰਕਾਰ ਨੇ ਕਿਹਾ ਕਿ ਮਾਮਲੇ ਵਿਚ ਮੁੰਬਈ ਪੁਲਿਸ ਵੱਲੋਂ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ। ਕੇਵਲ ਬਿਹਾਰ ਵਿਚ ਇਹ ਮਾਮਲਾ ਦਰਜ ਹੋਇਆ ਹੈ। ਹੁਣ ਜਾਂਚ ਸੀਬੀਆਈ ਹਵਾਲੇ ਹੋ ਚੁੱਕੀ ਹੈ ਇਸ ਲਈ ਮਾਮਲਾ ਪਟਨਾ ਤੋਂ ਮੁੰਬਈ ਟਰਾਂਸਫਰ ਕਰਨ ਦੀ ਰਿਆ ਦੀ ਮੰਗ ਬੇਮਾਨੀ ਹੋ ਗਈ ਹੈ। ਜਦਕਿ ਰਿਆ ਚੱਕਰਵਰਤੀ ਨੇ ਕਿਹਾ ਹੈ ਕਿ ਪਟਨਾ ਵਿਚ ਐਫਆਈਆਰ ਦਰਜ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਬਿਹਾਰ ਸਰਕਾਰ ਦੀ ਸਿਫਾਰਿਸ਼ ਉੱਤੇ ਜਾਂਚ ਸੀਬੀਆਈ ਨੂੰ ਸੌਪਨਾ ਗਲਤ ਹੈ। ਐਫਆਈਆਰ ਵਿਚ ਜੋ ਸੰਭਾਵਨਾਵਾਂ ਜਤਾਈ ਗਈ ਹਨ, ਉਨ੍ਹਾਂ ਵਿਚੋਂ ਗੰਭੀਰ ਜ਼ੁਰਮ ਦੀ ਗੱਲ ਸਾਹਮਣੇ ਨਹੀਂ ਆਉਂਦੀ ਹੈ। ਦੱਸ ਦਈਏ ਕਿ ਸੁਸ਼ਾਂਤ ਖੁਦਕੁਸ਼ੀ ਮਾਮਲੇ ਵਿਚ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਆਪਣਾ ਆਦੇਸ਼ ਸੁਰੱਖਿਅਤ ਰੱਖ ਲਿਆ ਸੀ। ਅਦਾਲਤ ਨੇ ਕਿਹਾ ਸੀ ਕਿ ਸਾਰੇ ਪੱਖਾਂ ਦੇ ਵਕੀਲ 13 ਅਗਸਤ ਤੱਕ ਆਪਣਾ ਜਵਾਬ ਦਾਖਲ ਕਰ ਸਕਦੇ ਹਨ।

LEAVE A REPLY