ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅਗਲੇ ਮਹੀਨੇ 19 ਸਤੰਬਰ ਨੂੰ ਯੂਏਈ ਵਿਚ ਸ਼ੁਰੂ ਹੋਣ ਜਾ ਰਹੇ ਆਈਪੀਐਲ 2020 ਤੋਂ ਪਹਿਲਾਂ ਹੀ ਸੁਰੇਸ਼ ਰੈਨਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਚੇਨੰਈ ਸੁਪਰਕਿੰਗਜ਼ ਦੇ ਵੱਡੇ ਖਿਡਾਰੀ ਸੁਰੇਸ਼ ਰੈਨਾ ਇਸ ਵਾਰ ਆਈਪੀਐਲ ਵਿਚ ਖੇਡਦੇ ਨਜ਼ਰ ਨਹੀਂ ਆਉਣਗੇ ਅਤੇ ਉਹ ਆਪਣੇ ਨਿੱਜੀ ਕਾਰਨਾਂ ਕਰਕੇ ਵਾਪਸ ਭਾਰਤ ਪਰਤ ਆ ਗਏ ਹਨ। ਇਸ ਗੱਲ ਦੀ ਜਾਣਕਾਰੀ ਖੁਦ ਚੇਨੰਈ ਸੁਪਰ ਕਿੰਗਜ਼ ਨੇ ਟਵੀਟ ਕਰਕੇ ਦਿੱਤੀ ਹੈ।

ਸੀਐਸਕੇ ਦੇ ਸੀਈਓ ਨੇ ਟਵੀਟ ਕਰਦੇ ਹੋਏ ਕਿਹਾ ਕਿ ”ਸੁਰੇਸ਼ ਰੈਨਾ ਨਿੱਜੀ ਕਾਰਨਾਂ ਕਰਕੇ ਭਾਰਤ ਵਾਪਸ ਪਰਤ ਚੁੱਕੇ ਹਨ ਅਤੇ ਉਹ ਆਈਪੀਐਲ 2020 ਵਿਚ ਉੱਪਲਬਧ ਨਹੀਂ ਹੋਣਗੇ। ਚੇਨੰਈ ਸੁਪਰ ਕਿੰਗਜ਼ ਇਸ ਦੌਰਾਨ ਸੁਰੇਸ਼ ਅਤੇ ਉਸ ਦੇ ਪਰਿਵਾਰ ਨੂੰ ਪੂਰਾ ਸਮੱਰਥਨ ਦੇਵੇਗੀ”। ਰੈਨਾ ਚੇਨੰਈ ਸੁਪਰ ਕਿੰਗਜ਼ ਦੇ ਇਕ ਵੱਡੇ ਖਿਡਾਰੀ ਹਨ ਅਤੇ ਉਨ੍ਹਾਂ ਦਾ ਇਸ ਸੀਜ਼ਨ ਵਿਚ ਟੀਮ ਲਈ ਨਾ ਖੇਡਣਾ ਇਕ ਝੱਟਕਾ ਮੰਨਿਆ ਜਾ ਰਿਹਾ ਹੈ। 33 ਸਾਲਾਂ ਸੁਰੇਸ਼ ਰੈਨਾ ਨੇ 15 ਅਗਸਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਰੈਨਾ 21 ਅਗਸਤ ਨੂੰ ਬਾਕੀ ਟੀਮ ਮੈਂਬਰਾਂ ਨਾਲ ਦੁਬਈ ਪਹੁੰਚੇ ਸਨ। ਉੱਥੇ ਹੀ ਟੀਮ ਦੇ ਇਕ ਗੇਂਦਬਾਜ਼ ਅਤੇ ਸਪੋਰਟ ਸਟਾਫ ਦੇ ਕੁੱਝ ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਜਾਣ ਕਰਕੇ ਪੂਰੀ ਟੀਮ ਦਾ ਕੁਆਰੰਟੀਨ ਸਮਾਂ ਵਧਾ ਦਿੱਤਾ ਗਿਆ ਹੈ, ਜਦਕਿ ਬਾਕੀ ਟੀਮਾਂ ਲਗਭਗ ਅਭਿਆਸ ਸੈਸ਼ਨ ਸ਼ੁਰੂ ਕਰ ਚੁੱਕੀਆਂ ਹਨ। ਰੈਨਾ ਨੇ ਆਈਪੀਐਲ ਵਿਚ ਹੁਣ ਤੱਕ 193 ਮੈਚ ਖੇਡੇ ਹਨ ਅਤੇ ਸੱਭ ਤੋਂ ਵੱਧ 5368 ਦੋੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਮ ਸੱਭ ਤੋਂ ਵੱਧ ਆਈਪੀਐਲ ਮੈਚ ਖੇਡਣ ਦਾ ਰਿਕਾਰਡ ਹੈ।

ਸੁਰੇਸ਼ ਰੈਨਾ ਨੇ ਬੀਤੇ ਦਿਨ ਇਕ ਟਵੀਟ ਕਰਦੇ ਹੋਏ ਕਿਹਾ ਸੀ ਕਿ ਦੁਨੀਆ ਧੀਮੀ ਹੋ ਗਈ ਹੈ ਤਾਂ ਤੁਸੀ ਆਪਣੇ ਆਪ ਨੂੰ ਫਿਰ ਤੋਂ ਖੋਜ਼ ਸਕਦੇ ਹੋ।

LEAVE A REPLY