ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਿਆਰ ਦਾ ਤੁਹਾਡੀ ਜਿੰਦਗੀ ‘ਚ ਵੱਖਰਾ ਹੀ ਦਰਜਾ ਹੁੰਦਾ ਹੈ ਤੇ ਜਦੋਂ ਉਹੀ ਪਿਆਰ ਛੱਡ ਕੇ ਕਿਸੇ ਹੋਰ ਨਾਲ ਚਲਾ ਜਾਵੇ ਤਾਂ ਵਿਅਕਤੀ ਕਈ ਗਲਤ ਕਦਮ ਚੁੱਕ ਸਕਦਾ ਹੈ ਜਾਂ ਚੁੱਕਦਾ ਹੈ। ਅਜੀਹੀ ਇੱਕ ਖਬਰ ਪੰਜਾਬ ਦੇ ਨੌਜਵਾਨ ਦੀ ਵੀ ਸਾਹਮਣੇ ਆਈ ਹੈ, ਜੋ ਪਿਆਰ ‘ਚ ਧੋਖਾ ਖਾਣ ਕਾਰਨ ਪਹਿਲਾਂ ਨਸ਼ੇੜੀ ਬਣਿਆ ਅਤੇ ਬਾਅਦ ‘ਚ ਨਸ਼ੇ ਨੂੰ ਖਰੀਦਣ ਲਈ ਸਨੇਚਰ ਬਣ ਗਿਆ।

ਇਸ ਬਾਰੇ ਜਦੋਂ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ, ਕਰੀਬ ਦੋ ਸਾਲ ਪਹਿਲਾ ਉਸਨੂੰ ਲੜਕੀ ਛੱਡ ਕੇ ਚਲੀ ਗਈ ਸੀ। ਉਸ ਤੋਂ ਬਾਅਦ ਸਹੇਲੀ ਨੂੰ ਭੁਲਾਉਂਣ ਲਈ ਉਹ ਨਸ਼ੇ ਵੱਲ ਵੱਧ ਗਿਆ। ਇਸ ਬਾਰੇ ਜਦੋਂ ਪੁਲਿਸ ਨੇ ਦੋਸ਼ੀ ਨੂੰ ਪੁੱਛਿਆ ਤਾਂ ਉਸਨੇ ਸਾਰੀ ਗੱਲ ਕਬੂਲ ਕੀਤੀ, ਨਸ਼ੇ ਕਰਨ ਦਾ ਕਾਰਨ ਵੀ ਦੱਸਿਆ। ਪੁਲਿਸ ਨੇ ਜਦੋਂ ਪੁੱਛਿਆ ਕਿ, ਉਹ ਨਸ਼ਾ ਕਿੱਥੋਂ ਖਰੀਦਦਾ ਹੈ ਤਾਂ ਉਸਨੇ ਦੱਸਿਆ ਕਿ ਉਹ ਕਾਜੀ ਮੰਡੀ ਤੋਂ ਨਸ਼ਾ ਖਰੀਦਦਾ ਹੈ।  

ਲੁੱਟ-ਖੋਹ ਦੀ ਵਾਰਦਾਤ ਨੂੰ ਦਿੰਦੇ ਸੀ ਅੰਜਾਮ

ਦੱਸ ਦਈਏ ਥਾਣਾ ਨੰਬਰ 4 ਦੀ ਪੁਲਿਸ ਨੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਮ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆ ਥਾਣਾਂ ਮੁਖੀ ਰਸ਼ਪਾਲ ਸਿੰਧੂ ਨੇ ਦੱਸਿਆ ਕਿ, ਬੁਧਵਾਰ ਸ਼ਾਮ ਨੂੰ ਲਾਲ ਰਤਨ ਸਿਨੇਮਾ ਥੇਟਰ ਨੇੜੇ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਨਕੋਦਰ ਚੌਂਕ ਵਲੋਂ ਆ ਰਹੇ ਤਿੰਨ ਨੌਜਵਾਨ ਪੁਲਿਸ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਕੋਸ਼ਿਸ਼ ਨਾਕਾਮ ਰਹੀ ਅਤੇ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ। ਪੁਲਿਸ ਨੇ ਉਨ੍ਹਾਂ ਨੌਜਵਾਨਾਂ ਕੋਲੋਂ ਕਈ ਮੋਬਾਇਲ ਫੋਨ, ਅਤੇ ਮੋਟਰ ਸਾਇਕਲ ਬਰਾਮਦ ਕੀਤਾ ਹੈ।

ਪੁਲਿਸ ਨੇ ਦਿੱਤੀ ਜਾਣਕਾਰੀ

ਦੱਸ ਦਈਏ ਐਤਵਾਰ ਰਾਤ ਨੂੰ ਬਾਜਾਰ ਵਿੱਚ ਇਹ ਤਿੰਨ ਨੌਜਵਾਨ ਹੁਲੜਬਾਜੀ ਕਰਦੇ ਨਜ਼ਰ ਆਏ ਸਨ, ਜਿਨ੍ਹਾਂ ਵਿੱਚੋਂ ਚਾਰ ਨੂੰ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਤੇ 2 ਮੌਕੇ ‘ਤੇ ਹੀ ਫਰਾਰ ਹੋ ਗਏ ਸਨ। ਫੜੇ ਹੋਏ ਹੁਲੜਬਾਜਾਂ ਨੂੰ ਉਨ੍ਹਾਂ ਦੇ ਪਰਿਵਾਰ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਸੀ ਪਰ ਬੁਧਵਾਰ ਜਦੋਂ ਮੁੜ ਇਨ੍ਹਾਂ ਨੂੰ ਫੜਿਆ ਗਿਆ ਤਾਂ ਇਹ ਉਹੀ ਐਤਵਾਰ ਨੂੰ ਬਾਜਾਰ ਵਿੱਚ ਹੁਲੜਬਾਜੀ ਕਰਨ ਵਾਲੇ ਨਿਕਲੇ।

ਇਸ਼ਕ ‘ਚ ਅੰਨ੍ਹਾ ਨੌਜਵਾਨ ਕਰ ਬੈਠਿਆ ਵੱਡੇ ਕਾਰੇ, ਸੁਣ ਕੇ ਪੈਰਾਂ ਥੱਲਿਓਂ ਨਿਕਲੇਗੀ ਜ਼ਮੀਨ

ਇਸ਼ਕ ‘ਚ ਅੰਨ੍ਹਾ ਨੌਜਵਾਨ ਕਰ ਬੈਠਿਆ ਵੱਡੇ ਕਾਰੇ, ਸੁਣ ਕੇ ਪੈਰਾਂ ਥੱਲਿਓਂ ਨਿਕਲੇਗੀ ਜ਼ਮੀਨ#JalandharPolice #Youth #Snatching #Drugs

Posted by Living India News on Thursday, January 16, 2020

LEAVE A REPLY