ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਕਰਕੇ ਕੀਤੇ ਗਏ ਲਾਕਡਾਊਨ ਵਿਚਾਲੇ ਮੁੜ ਤੋਂ ਪ੍ਰਸਾਰਿਤ ਕੀਤੀ ਗਈ ਰਮਾਇਣ ਨੂੰ ਦਰਸ਼ਕਾ ਦਾ ਭਰਪੂਰ ਪਿਆਰ ਮਿਲਿਆ ਹੈ ਅਤੇ ਅੱਜ ਉੱਤਰ ਰਮਾਇਣ ਦਾ ਆਖਰੀ ਐਪੀਸੋਡ ਦਿਖਾਇਆ ਜਾਵੇਗਾ ਇਸ ਦੇ ਨਾਲ ਹੀ ਇਹ ਸੀਰੀਅਲ ਖਤਮ ਹੋ ਜਾਵੇਗਾ ਪਰ ਭਲਕੇ 3 ਮਈ ਤੋਂ ਸ੍ਰੀ ਕ੍ਰਿਸ਼ਨਾ ਦਾ ਮੁੜ ਤੋਂ ਪ੍ਰਸਾਰਣ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਡੀਡੀ ਨੈਸ਼ਨਲ ਨੇ ਟਵੀਟ ਕਰਕੇ ਦਿੱਤੀ ਹੈ।

ਡੀਡੀ ਨੈਸ਼ਨਲ ਨੇ ਆਪਣੇ ਅਧਿਕਾਰਕ ਟਵੀਟਰ ਹੈਂਡਲ ਤੋਂ ਟਵੀਟ ਕਰਦੇ ਹੋਏ ਲਿਖਿਆ ਹੈ ਕਿ ”3 ਮਈ ਤੋਂ ਰੋਜ਼ਾਨਾ ਰਾਤ 9 ਵਜੇ ਭਗਵਾਨ ਕ੍ਰਿਸ਼ਨ ਦੀ ਲੀਲਾ ਅਤੇ ਉਨ੍ਹਾਂ ਦੀ ਮਹਿਮਾ ਦੀ ਕਥਾ ‘ਸ੍ਰੀ ਕ੍ਰਿਸ਼ਨਾ’ ਕੇਵਲ ਡੀਡੀ ਨੈਸ਼ਨਲ ਚੈਨਲ ਉੱਤੇ”। ਉੱਥੇ ਹੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਵੀ ਸ੍ਰੀ ਕ੍ਰਿਸ਼ਨ ਸੀਰੀਅਲ ਸ਼ੁਰੂ ਹੋਣ ਦੀ ਜਾਣਕਾਟੀ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ ਹੈ ਕਿ ”ਭਲਕੇ ਐਤਵਾਰ 3 ਮਈ ਤੋਂ ਰੋਜ਼ਾਨਾ ਰਾਤ 9 ਵਜੇ ਦੇਖੋ ਭਗਵਾਨ ਸ੍ਰੀ ਕ੍ਰਿਸ਼ਨ ਦੇ ਮਹਿਮਾ ਦੀ ਕਥਾ- ਸ੍ਰੀ ਕ੍ਰਿਸ਼ਨਾ ਕੇਵਲ ਡੀਡੀ ਨੈਸ਼ਨਲ ਚੈਨਲ ਉੱਤੇ, ਜਰੂਰ ਵੇਖੋ”। ਜ਼ਿਕਰਯੋਗ ਹੈ ਕਿ ਸ੍ਰੀ ਕ੍ਰਿਸ਼ਨ ਨੂੰ ਪਹਿਲੀ ਵਾਰ 1993 ਵਿਚ ਟੀਵੀ ਉੱਤੇ ਪ੍ਰਸਾਰਿਤ ਕੀਤਾ ਗਿਆ ਸੀ। ਖਾਸ ਗੱਲ ਇਹ ਹੈ ਕਿ ਇਹ ਸੀਰੀਅਲ ਵੀ ਰਮਾਇਣ ਸੀਰੀਆਲ ਦਾ ਨਿਰਮਾਣ ਕਰਨ ਵਾਲੇ ਨਿਰਦੇਸ਼ਕ ਰਾਮਾਨੰਦ ਸਾਗਰ ਨੇ ਹੀ ਪ੍ਰੋਡਿਊਸ ਕੀਤਾ ਹੈ। ਦੱਸ ਦਈਏ ਕਿ 28 ਮਾਰਚ ਨੂੰ ਮੁੜ ਤੋਂ ਪ੍ਰਸਾਰਿਤ ਕੀਤੀ ਗਈ ਰਮਾਇਣ ਨੇ ਟੀਆਰਪੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇੰਨਾ ਹੀ ਨਹੀਂ ਰਮਾਇਣ 16 ਅਪ੍ਰੈਲ ਨੂੰ 7.7 ਕਰੋੜ ਦਰਸ਼ਕਾਂ ਦੇ ਨਾਲ ਦੁਨੀਆ ਵਿਚ ਸੱਭ ਤੋਂ ਜਿਆਦਾ ਵੇਖਿਆ ਜਾਣ ਵਾਲਾ ਸ਼ੋਅ ਬਣ ਗਿਆ ਹੈ।

LEAVE A REPLY