ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬਿਗ ਬੌਸ 13 ਦੀ ਮੁਕਾਬਲੇਬਾਜ ਤੇ ਪੰਜਾਬ ਦੀ ਕਟਰੀਨਾ ਕੈਫ ਨਾਮ ਨਾਲ ਮਸ਼ਹੂਰ ਹੋਣ ਵਾਲੀ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਉਰਫ ਸੁੱਖਾ ਪ੍ਰਧਾਨ ਮੁਸੀਬਤ ਵਿਚ ਫਸਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਸੰਤੋਖ ਸਿੰਘ ਉੱਤੇ ਜਲੰਧਰ ਦੀ ਰਹਿਣ ਵਾਲੀ ਇਕ 40 ਸਾਲਾਂ ਮਹਿਲਾ ਨੇ ਗੰਨ ਪੁਆਇੰਟ ਉੱਤੇ ਰੇਪ ਕਰਨ ਦੇ ਇਲਜ਼ਾਮ ਲਗਾਏ ਹਨ ਜਿਸ ਤੋਂ ਬਾਅਦ ਪੁਲਿਸ ਨੇ ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।

Bigg boss 13 shehnaz gill father santok singh talks about her ...

ਮੀਡੀਆ ‘ਚ ਆ ਰਹੀਆਂ ਖਬਰਾਂ ਦੀ ਮੰਨੀਏ ਤਾਂ ਮਹਿਲਾ ਨੇ ਦੱਸਿਆ ਹੈ ਕਿ ਉਸ ਦੀ ਜਲੰਧਰ ਵਾਸੀ ਲੱਖੀ ਉਰਫ ਰਣਧੀਰ ਸਿੰਘ ਨਾਲ ਪਿਛਲੇ 12 ਸਾਲਾਂ ਤੋਂ ਦੋਸਤੀ ਹੈ ਅਤੇ ਪਿਛਲੇ ਦਿਨਾਂ ਵਿਚ ਉਸ ਦਾ ਲੱਖੀ ਨਾਲ ਝਗੜਾ ਹੋ ਗਿਆ ਸੀ। ਜਦੋਂ ਉਸ ਨੂੰ ਪਤਾ ਚੱਲਿਆ ਕਿ ਲੱਖੀ ਸੰਤੋਖ ਸਿੰਘ ਦੇ ਘਰ ਅਜੀਤ ਨਗਰ ਬਿਆਸ ਵਿਚ ਰਹਿੰਦਾ ਹੈ ਤਾਂ ਉਹ 14 ਮਈ ਨੂੰ ਲਗਭਗ ਸਾਢੇ 5 ਵਜੇ ਆਪਣੀ ਕਾਰ ਰਾਹੀਂ ਸੰਤੋਖ ਸਿੰਘ ਦੇ ਘਰ ਪਹੁੰਚ ਗਈ। ਮਹਿਲਾ ਮੁਤਾਬਕ ਲੱਖੀ ਉਸ ਵੇਲੇ ਘਰ ਨਹੀਂ ਸੀ ਤੇ ਸੰਤੋਖ ਉਸ ਦਾ ਪਹਿਲਾਂ ਤੋਂ ਹੀ ਆਪਣੇ ਘਰ ਦੇ ਬਾਹਰ ਇੰਤਜ਼ਾਰ ਕਰ ਰਿਹਾ ਸੀ ਅਤੇ ਉਸ ਨੇ ਲੱਖੀ ਨਾਲ ਮਿਲਵਾਉਣ ਲਈ ਉਸ ਨੂੰ ਆਪਣੀ ਗੱਡੀ ਵਿਚ ਬਿਠਾ ਲਿਆ। ਮਹਿਲਾ ਦਾ ਆਰੋਪ ਹੈ ਕਿ ਸੁੱਖਾ ਪ੍ਰਧਾਨ ਨੇ ਉਸ ਦੀ ਮਰਜ਼ੀ ਦੇ ਬਗੈਰ ਰੋਹੀ ਪੁੱਲ ਬਿਆਸ ਦੇ ਨੇੜੇ ਪਿਸਤੌਲ ਦੀ ਨੋਕ ‘ਤੇ ਉਸ ਨਾਲ ਬਲਾਤਕਾਰ ਕੀਤਾ ਤੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਉੱਥੋ ਚੱਲਿਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਮਹਿਲਾ ਨੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਬਿਆਸ ਦੇ ਇਕ ਥਾਣੇ ਵਿਚ ਦਰਜ ਕਰਵਾਈ ਹੈ ਜਿਸ ਤੋਂ ਬਾਅਦ ਸੰਤੋਖ ਸਿੰਘ ਵਿਰੁੱਧ ਰੇਪ ਦਾ ਕੇਸ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਖੈਰ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਮਹਿਲਾ ਦੇ ਆਰੋਪਾਂ ਵਿਚ ਕਿੰਨੀ ਕੁ ਸਚਾਈ ਹੈ ਪਰ ਇਸ ਨਾਲ ਸ਼ਹਿਨਾਜ਼ ਦੇ ਪਿਤਾ ਦੀਆਂ ਮੁਸ਼ਕਿਲਾ ਜ਼ਰੂਰ ਵੱਧ ਗਈਆਂ ਹਨ।

LEAVE A REPLY