ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤੀ ਪੁਲਾੜ ਖੋਜ ਸੰਗਠਨ(ਇਸਰੋ) ਦੁਆਰਾ ਪਿਛਲੇ ਸਾਲ 22 ਜੁਲਾਈ 2019 ਨੂੰ ਮਿਸ਼ਨ ਚੰਦਰਯਾਨ-2 ਲਾਂਚ ਕੀਤਾ ਗਿਆ ਸੀ। ਇਸ ਮਿਸ਼ਨ ਤਹਿਤ ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਚੰਦਰਮਾ ਦੀ ਸਤਹਿ ਉੱਤੇ ਭੇਜੇ ਗਏ ਸਨ ਪਰ 6 ਸਤੰਬਰ ਨੂੰ ਲੈਂਡਿੰਗ ਦੌਰਾਨ ਵਿਕਰਮ ਲੈਂਡਰ ਦਾ ਇਸਰੋ ਨਾਲ ਸੰਪਰਕ ਟੁੱਟ ਗਿਆ ਸੀ। ਉੱਥੇ ਹੀ ਹੁਣ ਚੇਨੰਈ ਦੇ ਇਕ ਵਿਅਕਤੀ ਨੇ ਪ੍ਰਗਿਆਨ ਰੋਵਰ ਲੈ ਕੇ ਇਕ ਵੱਡਾ ਦਾਅਵਾ ਕੀਤਾ ਹੈ। ਉਸਦਾ ਕਹਿਣਾ ਹੈ ਕਿ ਚੰਦਰਮਾ ਉੱਤੇ ਭੇਜਿਆ ਗਿਆ ਪ੍ਰਗਿਆਨ ਰੋਵਰ ਬਿਲਕੁਲ ਠੀਕ ਹੈ ਅਤੇ ਇਸ ਰੋਵਰ ਨੇ ਵਿਕਰਮ ਲੈਂਡਰ ਤੋਂ ਬਾਹਰ ਨਿਕਲ ਕੇ ਕੁੱਝ ਮੀਟਰ ਦੀ ਚਹਿਲਕਦਮੀ ਵੀ ਕੀਤੀ ਹੈ।

ਦਅਰਸਲ ਚੇਨੰਈ ਦੇ ਰਹਿਣ ਵਾਲੇ ਸ਼ਨਮੁਗਾ ਸੁਬਰਮਨੀਅਮ ਨੇ ਆਪਣੇ ਇਸ ਦਾਅਵੇ ਨੂੰ ਲੈ ਕੇ ਫੋਟੋਆਂ ਦੇ ਨਾਲ ਕਈ ਤਰ੍ਹਾ ਦੇ ਟਵੀਟ ਕੀਤੇ। ਇਸ ਵਿਚ ਉਸਨੇ ਲਿਖਿਆ-”1. ਮੈ ਜੋ ਮਲਬਾ ਖੋਜਿਆ ਹੈ ਉਹ ਵਿਕਰਮ ਲੈਂਡਰ ਦਾ ਸੀ। 2.ਨਾਸਾ ਨੇ ਜੋ ਮਲਬਾ ਖੋਜਿਆ ਸੀ ਉਹ ਸ਼ਾਇਦ ਦੂਜੇ ਪੋਲੈਡ, ਅੰਟੀਨਾ ਰੇਟਰੋ ਬ੍ਰੇਕਿੰਗ ਇੰਜਨ, ਸੋਲਰ ਪੈਨਲ ਜਾਂ ਫਿਰ ਹੋਰ ਚੀਜ ਦਾ ਸੀ।3. ਪ੍ਰਗਿਆਨ ਰੋਵਰ ਵਿਕਰਮ ਲੈਂਡਰ ਤੋਂ ਬਾਹਰ ਨਿਕਲਿਆ ਸੀ ਅਤੇ ਉਹ ਕੁੱਝ ਮੀਟਰ ਤੱਕ ਚੱਲਿਆ ਵੀ ਸੀ”। ਉਸਨੇ ਅੱਗੇ ਕਿਹਾ ਕਿ ”ਚੰਦ ਉੱਤੇ ਪ੍ਰਗਿਆਨ ਰੋਵਰ ਨੂੰ ਪਹਿਚਾਨਣਾ ਮੁਸ਼ਕਿਲ ਹੈ, ਕਿਉਂਕਿ ਉਹ ਚੰਦ ਦੀ ਦੱਖਣੀ ਧਰੂਵ ਉੱਤੇ ਮੌਜੂਦ ਹੈ। ਉਸ ਹਿੱਸੇ ਵਿਚ ਰੋਸ਼ਨੀ ਘੱਟ ਰਹਿੰਦੀ ਹੈ। ਇਹੀ ਕਾਰਨ ਹੈ ਕਿ ਨਾਸਾ ਦੇ 11 ਨਵੰਬਰ ਨੂੰ ਐਫਐਲਆਈਬੀਆਈ ਦੌਰਾਨ ਉਹ ਨਹੀਂ ਵੇਖਿਆ ਜਾ ਸਕਿਆ”। ਉਸਨੇ ਦਾਅਵਾ ਕੀਤਾ ਹੈ ਕਿ ”ਅਜਿਹਾ ਲੱਗਦਾ ਹੈ ਕਿ ਲੈਂਡਰ ਤੱਕ ਕੁੱਝ ਦਿਨਾਂ ਵਿਚ ਕਮਾਂਡ ਪਹੁੰਚੀ ਸੀ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਲੈਂਡਰ ਕਮਾਂਡ ਰਿਸਿਵ ਕਰ ਰਿਹਾ ਹੋਵੇਗਾ। ਉਹ ਉਸਨੂੰ ਪ੍ਰਗਿਆਨ ਰੋਵਰ ਤੱਕ ਵੀ ਭੇਜ ਰਿਹਾ ਹੋਵੇਗਾ ਪਰ ਉਸਨੂੰ ਵਾਪਸ ਧਰਤੀ ਉੱਤੇ ਭੇਜਣ ਦੇ ਸਮਰੱਥ ਨਹੀਂ ਹੋਵੇਗਾ”। ਸੁਬਰਮਨੀਅਮ ਦੇ ਇਸ ਦਾਅਵੇ ਉੱਤੇ ਇਸਰੋ ਦੇ ਚੇਅਰਮੈਨ ਕੇ ਸਿਵਨ ਨੇ ਪ੍ਰਤਿਕਿਰਿਆ ਦਿੰਦੇ ਹੋਏ ਕਿਹਾ ਹੈ ਕਿ ”ਸਾਨੂੰ ਸੁਬਰਮਨੀਅਮ ਤੋਂ ਜਾਣਕਾਰੀ ਮਿਲੀ ਹੈ। ਸਾਡੇ ਮਾਹਰ ਇਸ ਮਾਮਲੇ ਦਾ ਵਿਸ਼ਲੇਸ਼ਣ ਕਰ ਰਹੇ ਹਨ”। ਸੁਬਰਮਨੀਅਮ ਇਸ ਤੋਂ ਪਹਿਲਾਂ ਵੀ ਵਿਕਰਮ ਲੈਂਡਰ ਦਾ ਮਲਬਾ ਨਾਸਾ ਦੀ ਤਸਵੀਰਾਂ ਜਰੀਏ ਖੋਜਨ ਦਾ ਦਾਅਵਾ ਕਰ ਚੁੱਕੇ ਹਨ ਪਰ ਇਸ ਵਾਰ ਉਸਨੇ ਪ੍ਰਗਿਆਨ ਰੋਵਰ ਨੂੰ ਖੋਜਨ ਦਾ ਦਾਆਵਾ ਕੀਤਾ ਹੈ।

LEAVE A REPLY