ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਬੀਤੇ ਸ਼ਨੀਵਾਰ ਨੂੰ ਅਚਾਨਕ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਕੇ ਸੱਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਟਵੀਟ ਕਰਕੇ ਦਿੱਤੀ ਹੈ। ਐਮਐਸ ਧੋਨੀ ਨੂੰ ਕ੍ਰਿਕਟ ਤੋਂ ਇਲਾਵਾ ਆਪਣੇ ਜੀਵਨ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਸਪੋਰਟ ਕਰਦੇ ਹੋਏ ਨਹੀਂ ਵੇਖਿਆ ਗਿਆ ਹੈ ਪਰ ਉੱਥੇ ਹੀ ਭਾਜਪਾ ਦੇ ਸੀਨੀਅਰ ਲੀਡਰ ਸੁਬਰਾਮਨੀਅਮ ਸਵਾਮੀ ਨੇ ਉਨ੍ਹਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਲੜਨ ਦੀ ਸਲਾਹ ਦਿੱਤੀ ਹੈ।

ਦਰਅਸਲ ਸੁਬਰਾਮਨੀਅਮ ਸਵਾਮੀ ਨੇ ਟਵੀਟ ਕਰਦੇ ਹੋਏ ਕਿਹਾ ਕਿ ”ਐਮਐਸ ਧੋਨੀ ਕ੍ਰਿਕਟ ਤੋਂ ਰਿਟਾਇਰ ਹੋ ਰਹੇ ਹਨ ਪਰ ਬਾਕੀ ਚੀਜ਼ਾਂ ਤੋਂ ਨਹੀਂ। ਚੁਣੋਤੀਆਂ ਤੋਂ ਲੜਨ ਦੀ ਉਨ੍ਹਾਂ ਦੀ ਪ੍ਰਤਿਭਾ ਅਤੇ ਇਕ ਟੀਮ ਦੀ ਅਗਵਾਈ ਕਰਨ ਦੀ ਯੋਗਤਾ ਜੋ ਉਨ੍ਹਾਂ ਨੇ ਕ੍ਰਿਕਟ ਵਿਚ ਦਿਖਾਈ ਹੈ, ਉਸ ਦੀ ਜਨਤਕ ਜੀਵਨ ਵਿਚ ਵੀ ਜਰੂਰਤ ਹੈ। ਉਨ੍ਹਾਂ ਨੂੰ 2024 ਵਿਚ ਲੋਕ ਸਭਾ ਚੋਣਾਂ ਲੜਨੀਆਂ ਚਾਹੀਦੀਆਂ ਹਨ”।  ਦੱਸ ਦਈਏ ਕਿ ਐਮਐਸ ਧੋਨੀ ਆਪਣੇ ਜੀਵਨ ਵਿਚ ਹੁਣ ਤੱਕ ਕਿਸੇ ਵੀ ਰਾਜਨੀਤਿਕ ਦਲ ਦਾ ਸਮੱਰਥਨ ਕਰਦੇ ਨਜ਼ਰ ਨਹੀਂ ਆਏ ਹਨ। ਉਨ੍ਹਾਂ ਨੇ ਹਮੇਸ਼ਾ ਸਿਆਸਤ ਤੋਂ ਦੂਰੀ ਬਣਾ ਕੇ ਰੱਖੀ ਹੈ।

ਧੋਨੀ ਨੂੰ ਭਾਰਤੀ ਕ੍ਰਿਕਟ ਟੀਮ ਦੇ ਸਫਲ ਕਪਤਾਨ ਹੋਣ ਦੇ ਨਾਲ-ਨਾਲ ਦੁਨੀਆ ਦੇ ਬੇਹਤਰੀਨ ਵੀਕੇਟ ਕੀਪਰ, ਬੈਸਟ ਮੈਚ ਫਨੀਸ਼ਰ ਅਤੇ ਤੇਜ-ਤਰਾਰ ਖਿਡਾਰੀ ਦੇ ਰੂਪ ਵਿਚ ਵੇਖਿਆ ਗਿਆ ਹੈ। ਧੋਨੀ ਹੁਣ ਕਦੇ ਵੀ ਭਾਰਤੀ ਕ੍ਰਿਕਟ ਟੀਮ ਵਿਚ ਸੱਤ ਨੰਬਰ ਦੀ ਵਰਦੀ ਪਾਏ ਖੇਡਦੇ ਤਾਂ ਨਜ਼ਰ ਨਹੀਂ ਆਉਣਗੇ ਪਰ ਯੂਏਈ ਵਿਚ ਹੋਣ ਜਾ ਰਹੇ ਆਈਪੀਐਲ 2020 ਵਿਚ ਉਹ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਚੇਨੰਈ ਸੁਪਰ ਕਿਗਜ਼ ਲਈ ਮੈਦਾਨ ਵਿਚ ਉੱਤਰਨਗੇ। ਧੋਨੀ ਭਾਰਤੀ ਕ੍ਰਿਕਟ ਟੀਮ ਦੇ ਅਜਿਹੇ ਇਕਲੌਤੇ ਕਪਤਾਨ ਰਹੇ ਹਨ ਜਿਨ੍ਹਾਂ ਦੀ ਅਗਵਾਈ ਵਿਚ ਟੀਮ ਨੇ 2007 ਟੀ-20 ਵਰਲਡ ਕੱਪ, 2011 ਵਿਸ਼ਵ ਕੱਪ ਅਤੇ 2013 ਵਿਚ ਚੈਂਪੀਅਨ ਟ੍ਰਾਫੀ ਜਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਕਪਤਾਨੀ ਵਿਚ ਟੀਮ ਇੰਡੀਆ ਟੈਸਟ ਕ੍ਰਿਕਟ ਵਿਚ ਵੀ ਨੰਬਰ 1 ਬਣ ਚੁੱਕੀ ਹੈ।

LEAVE A REPLY