ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸੁਪਰੀਮ ਕੋਰਟ ਨੇ ਅਪਮਾਨ ਕੇਸ ਵਿਚ ਅੱਜ ਸ਼ੁੱਕਰਵਾਰ ਨੂੰ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਤੇ ਆਉਣ ਵਾਲੀ 20 ਅਗਸਤ ਨੂੰ ਉਨ੍ਹਾਂ ਨੂੰ ਸਜ਼ਾ ਸੁਣਾਈ ਜਾਵੇਗੀ। ਦਰਅਸਲ ਦੇਸ਼ ਦੀ ਸੱਭ ਤੋਂ ਵੱਡੀ ਅਦਾਲਤ ਨੇ ਪ੍ਰਸ਼ਾਂਤ ਭੂਸ਼ਣ ਨੂੰ ਚਾਰ ਸਾਬਕਾ ਚੀਫ ਜਸਟਿਸ ਅਤੇ ਮੌਜੂਦਾ ਮੁੱਖ ਜੱਜ ਵਿਰੁੱਧ ਦੋ ਅਪਮਾਨਜਨਕ ਟਵੀਟ ਕਰਨ ਦੇ ਦੋਸ਼ ਹੇਠ ਇਹ ਫੈਸਲਾ ਸੁਣਾਇਆ ਹੈ।

ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਅਪਮਾਨਜਨਕ ਦੋ ਟਵੀਟਾਂ ਦਾ ਸੁਪਰੀਮ ਕੋਰਟ ਨੇ ਖੁਦ ਨੋਟਿਸ ਲੈਂਦਿਆ ਇਹ ਕਾਰਵਾਈ ਕੀਤੀ ਹੈ। ਸੁਪਰੀਮ ਕੋਰਟ ਦੀ ਤਿੰਨ ਜੱਜਾਂ ਵਾਲੀ ਬੈਂਚ ਨੇ ਇਸ ਮਾਮਲੇ ਉੱਤੇ ਆਪਣਾ ਫੈਸਲਾ ਸੁਣਾਇਆ ਹੈ ਅਤੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਦੇਣ ਲਈ ਅਗਲੀ ਮਿਤੀ 20 ਅਗਸਤ ਤੈਅ ਕੀਤੀ ਹੈ। ਪ੍ਰਸ਼ਾਂਤ ਭੂਸ਼ਣ ਨੇ 27 ਜੂਨ ਨੂੰ ਆਪਣੇ ਟਵੀਟ ਹੈਂਡਲ ਤੋਂ ਇਕ ਟਵੀਟ ਚਾਰ ਸਾਬਕਾ ਚੀਫ ਜਸਟਿਸ ਅਤੇ ਦੂਜਾ ਟਵੀਟ ਮੁੱਖ ਜੱਜ ਵਿਰੁੱਧ ਕੀਤਾ ਸੀ, ਜਿਸ ਤੋਂ ਬਾਅਦ ਕੋਰਟ ਨੇ ਭੂਸ਼ਣ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ। ਉੱਥੇ ਹੀ ਕੋਰਟ ਦੁਆਰਾ ਭੇਜੇ ਨੋਟਿਸ ਦਾ ਜਵਾਬ ਦਿੰਦੇ ਹੋਏ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਸੀ ਕਿ ”ਚੀਫ ਜਸਟਿਸ ਆਫ ਇੰਡੀਆ (ਸੀਜੇਆਈ) ਦੀ ਆਲੋਚਨਾ ਸੁਪਰੀਮ ਕੋਰਟ ਦੀ ਇੱਜ਼ਤ ਨੂੰ ਘੱਟ ਨਹੀਂ ਕਰਦੀ। ਬਾਇਕ ‘ਤੇ ਸਵਾਰ ਸੀਜੇਆਈ ਬਾਰੇ ਟਵੀਟ ਅਦਾਲਤ ਵਿਚ ਆਮ ਸੁਣਵਾਈ ਨਾ ਹੋਣ ਨੂੰ ਲੈ ਕੇ ਉਨ੍ਹਾਂ ਦੀ ਪ੍ਰੇਸ਼ਾਨੀ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਚਾਰ ਸਾਬਕਾ ਸੀਜੇਆਈ ਨੂੰ ਲੈ ਕੇ ਟਵੀਟ ਦੇ ਪਿੱਛੇ ਮੇਰੀ ਸੋਚ ਚਾਹੇ ਕੋਝੀ ਲੱਗੇ ਪਰ ਅਪਮਾਨਜਨਕ ਨਹੀਂ ਹੈ”।

ਦੱਸ ਦਈਏ ਕਿ ਪ੍ਰਸ਼ਾਂਤ ਭੂਸ਼ਣ ਨੇ ਆਪਣੇ ਪਹਿਲੇ ਟਵੀਟ ਵਿਚ ਕਿਹਾ ਸੀ ਕਿ ਜਦੋਂ ਭਵਿੱਖ ਦੇ ਇਤਿਹਾਸਕਾਰ ਵੇਖਣਗੇ ਕਿ ਕਿਵੇਂ ਪਿਛਲੇ ਛੇ ਸਾਲਾਂ ਵਿਚ ਬਿਨਾਂ ਕਿਸੇ ਰਸਮੀ ਐਮਰਜੈਂਸੀ, ਦੇ ਭਾਰਤ ਦਾ ਲੋਕਤੰਤਰ ਖਾਤਮਾ ਕੀਤਾ ਦਾ ਚੁੱਕਿਆ ਹੈ ਉਹ ਇਸ ਵਿਨਾਸ਼ ਵਿਚ ਵਿਸ਼ੇਸ ਤੌਰ ਉੱਤੇ ਸੁਪਰੀਮ ਕੋਰਟ ਦੀ ਸ਼ਮੂਲੀਅਤ ਉੱਤੇ ਸਵਾਲ ਉਠਾਉਣਗੇ ਅਤੇ ਚੀਫ ਜਸਟਿਸਾਂ ਦੀ ਭੂਮਿਕਾ ਬਾਰੇ ਪੁੱਛਣਗੇ”। ਦੂਜੇ ਟਵੀਟ ਵਿਚ ਉਨ੍ਹਾਂ ਨੇ ਬਾਈਕ ਉੱਤੇ ਬੈਠੇ ਮੌਜੂਦਾ ਚੀਫ ਜਸਟਿਸ ਦੀ ਤਸਵੀਰ ਉੱਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ ਅਤੇ ਕਿਹਾ ਸੀ ਕਿ ਸੀਜੇਆਈ ਨੇ ਸੁਪਰੀਮ ਕੋਰਟ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਹੈ ਅਤੇ ਖੁਦ ਭਾਜਪਾ ਨੇਤਾ ਦੀ 50 ਲੱਖ ਰੁਪਏ ਦੀ ਬਾਇਕ ਚਲਾ ਰਹੇ ਹਨ।

 

LEAVE A REPLY