ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅਮਰੀਕੀ ਵਿਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁੱਧ ਇੱਕ ਵੱਡੀ ਸਾਜਿਸ਼ ਨੂੰ ਸੁਰੱਖਿਆ ਏਜੰਸੀਆਂ ਨੇ ਨਾਕਾਮ ਕਰ ਦਿੱਤਾ ਹੈ। ਰਾਸ਼ਟਰਪਤੀ ਟਰੰਪ ਨੂੰ ਜ਼ਹਿਰ ਵਾਲਾ ਲਿਫਾਫਾ ਭੇਜਿਆ ਗਿਆ ਸੀ ਜਿਸ ਨੂੰ ਸੁਰੱਖਿਆ ਏਜੰਸੀਆਂ ਨੇ ਸਮੇਂ ਰਹਿੰਦੇ ਜ਼ਬਤ ਕਰ ਲਿਆ ਗਿਆ।

ਮੀਡੀਆ ਰਿਪੋਰਟਾਂ ਮੁਤਾਬਕ ਇਹ ਲਿਫਾਫਾ ਕੈਨੇਡਾ ਤੋਂ ਭੇਜਿਆ ਗਿਆ ਸੀ। ਸੁਰੱਖਿਆ ਏਜੰਸੀਆਂ ਨੂੰ ਜਦੋਂ ਲਿਫਾਫਾ ਸ਼ੱਕੀ ਲੱਗਿਆ ਅਤੇ ਜਾਂਚ ਕੀਤੀ ਤਾਂ ਉਸ ਵਿਚ ਰਿਸਿਨ ਨਾਮਕ ਜ਼ਹਿਰੀਲਾ ਪਦਾਰਥ ਪਾਇਆ ਗਿਆ। ਵ੍ਹਾਇਟ ਹਾਊਸ ਵਿਚ ਪਹੁੰਚਣ ਤੋਂ ਸਾਰੇ ਲਿਫਾਫਾਂ ਨੂੰ ਛਾਂਟਿਆਂ ਅਤੇ ਜਾਂਚ ਕੀਤੀ ਜਾਂਦੀ ਹੈ। ਇਸ ਦੌਰਾਨ ਜਦੋਂ ਇੱਕ ਸ਼ੱਕੀ ਪੈਕੇਟ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਜ਼ਹਿਰੀਲਾ ਪਦਾਰਥ ਰਿਸਿਨ ਪਾਇਆ ਗਿਆ। ਜਾਂਚ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਲਈ ਦੁਬਾਰਾ ਜਾਂਚ ਕੀਤੀ ਜਿਸ ਦੌਰਾਨ ਮੁੜ ਜ਼ਹਿਰੀਲੇ ਪਦਾਰਥ ਰਿਸਿਨ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਦੀ ਜਾਂਚ ਵਿਚ ਇਹ ਪਾਇਆ ਗਿਆ ਹੈ ਕਿ ਰਾਸ਼ਟਰਪਤੀ ਟਰੰਪ ਦੇ ਨਾਮ ਇਹ ਲਿਫਾਫਾ ਕੈਨੇਡਾ ਤੋਂ ਭੇਜਿਆ ਗਿਆ ਸੀ। ਰਿਪੋਰਟਾਂ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਜਦੋਂ ਵੀ ਕੋਈ ਵੀ ਚੀਜ਼ ਵ੍ਹਾਇਟ ਹਾਊਸ ਪਹੁੰਚਦੀ ਹੈ ਤਾਂ ਰਾਸ਼ਟਰਪਤੀ ਤੱਕ ਪਹੁੰਚਾਉਣ ਤੋਂ ਪਹਿਲਾਂ ਦੀ ਉਸ ਦੀ ਗਹਿਰੀ ਜਾਂਚ ਕੀਤੀ ਜਾਂਦੀ ਹੈ ਜਿਸ ਚੀਜ਼ ਉੱਤੇ ਸ਼ੱਕ ਹੁੰਦਾ ਹੈ ਉਸਨੂੰ ਵੱਖ ਕਰ ਲਿਆ ਜਾਂਦਾ ਹੈ।

ਦੱਸ ਦਈਏ ਕਿ ਰਿਸਿਨ ਇਕ ਬਹੁਤ ਹੀ ਜ਼ਹਿਰੀਲਾ ਪਦਾਰਥ ਹੈ ਜਿਸ ਦੀ ਵਰਤੋਂ ਅੱਤਵਾਦੀ ਹਮਲਿਆਂ ਵਿਚ ਵੀ ਕੀਤੀ ਜਾਂਦੀ ਹੈ। ਇਸ ਦਾ ਇਸਤਮਾਲ ਪਾਊਡਰ, ਗੋਲੀ ਜਾਂ ਐਸਿਡ ਦੇ ਰੂਪ ਵਿਚ ਵੀ ਕੀਤਾ ਜਾ ਸਕਦਾ ਹੈ। ਇਸ ਜ਼ਹਿਰ ਨਾਲ ਜਿਗਰ ਅਤੇ ਕਿਡਨੀ ਫੇਲ੍ਹ ਹੋ ਜਾਂਦੇ ਹਨ ਅਤੇ ਪ੍ਰਭਾਵਿਤ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਫਿਲਹਾਲ ਐਫਬੀਆਈ ਅਤੇ ਸੀਕਰੇਟ ਸਰਵਿਸ ਮਾਮਲੇ ਦੀ ਜਾਂਚ ਕਰ ਰਹੇ ਹਨ।

LEAVE A REPLY