ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਇਨ੍ਹਾਂ ਦਿਨੀਂ ਦੁਨੀਆ ਦੀ ਨਜ਼ਰਾਂ ‘ਚ ਲੰਡਨ ਵਿੱਚ ਘੁੰਮ ਰਹੀ ਹਨ ਪਰ ਅਸਲ ਜਿੰਦਗੀ ‘ਚ ਸੋਨਮ ਕਪੂਰ ਨੂੰ ਲੰਡਨ ‘ਚ ਕਈ ਮੁਸ਼ਿਕਲਾਂ ਪੇਸ਼ ਆ ਰਹੀਆਂ ਹਨ, ਜਿਸ ਕਾਰਨ ਸੋਨਮ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਚਿੰਤਾ ਵਿੱਚ ਨਜ਼ਰ ਆ ਰਹੇ ਹਨ।ਦੱਸ ਦਈਏ ਬੀਤੇ ਬੁੱਧਵਾਰ ਨੂੰ ਸੋਨਮ ਲੰਡਨ ਦੇ ਓਬੇਰ ਕੈਬ ਵਿੱਚ ਸਫ਼ਰ ਕਰ ਰਹੀ ਸੀ, ਜਿਸ ਦੌਰਾਨ ਓਬੇਰ ਕੈਬ ਦੇ ਚਾਲਕ ਨੇ ਸੋਨਮ ਨਾਲ ਬਤਮੀਜੀ ਕੀਤੀ, ਜਿਸ ਤੋਂ ਬਾਅਦ ਸੋਨਮ ਕਪੂਰ ਪੂਰੀ ਤਰ੍ਹਾਂ ਡਰੀ ਹੋਈ ਹੈ।

ਇਸ ਸੰਬੰਧੀ ਸੋਨਮ ਕਪੂਰ ਨੇ ਆਪਣੇ ਟਵਿਟਰ ਹੈਂਡਲ ‘ਤੇ ਟਵੀਟ ਕਰਦਿਆਂ ਲਿਖਿਆ ਕਿ, “ਲੰਡਨ ਦੀ ਓਬੇਰ ਕੈਬ ਨਾਲ ਮੇਰਾ ਤਜਰਬਾ ਕਾਫੀ ਡਰਾਉਣਾ ਰਿਹਾ।

ਇਸ ਤੋਂ ਬਾਅਦ ਸੋਨਮ ਕਪੂਰ ਦੇ ਪ੍ਰਸੰਸਕਾਂ ਨੇ ਰੀਟਵੀਟ ਕਰਨੇ ਸ਼ੁਰੂ ਕਰ ਦਿੱਤੇ, ਜਿਸ ‘ਤੇ ਸੋਨਮ ਕਪੂਰ ਨੇ ਲਿਖਿਆ ਕਿ, ਕੈਬ ਡਰਾਈਵਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ ਅਤੇ ਉਹ ਮੇਰੇ ‘ਤੇ ਜੋਰ-ਜੋਰ ਦੀ ਭੜਕ ਰਿਹਾ ਸੀ। ਜਿਸ ਕਾਰਨ ਮੈਂ ਬੁਰੀ ਤਰ੍ਹਾਂ ਡਰ ਗਈ।

ਇਸ ਤੋਂ ਬਾਅਦ ਓਬੇਰ ਦੀ ਅਧਿਕਾਰਕ ਸਾਇਟ ਵਲੋਂ ਰੀਟਵੀਟ ਕਰਦਿਆਂ ਲਿਖਿਆ ਕਿ, ਗ੍ਰਾਹਕ ਕਿਸੇ ਵੀ ਸਮੱਸਿਆ ਦੇ ਬਾਰੇ ਵਿੱਚ ਸਿੱਧਾ ਉਨ੍ਹਾਂ ਨਾਲ ਗੱਲ ਕਰ ਸਕਦਾ ਹੈ, ਇਸ ‘ਤੇ ਸੋਨਮ ਨੇ ਜਵਾਬ ਵਿੱਚ ਲਿਖਦਿਆਂ ਕਿਹਾ ਕਿ, ਉਸਨੇ ਕਈ ਵਾਰ ਕੋਸ਼ਿਸ਼ ਕੀਤੀ ਸੀ, ਪਰ ਰਿਕਵੈਸਟ ਨਹੀਂ ਜਾ ਰਹੀ ਸੀ, ਸੋ ਤੁਹਾਨੂੰ ਆਪਣੇ ਸਿਸਟਮ ਨੂੰ ਅਪਡੇਟ ਕਰਨ ਦੀ ਲੋੜ ਹੈ।

ਦੱਸ ਦਈਏ ਕਿ, ਇਹ ਪਹਿਲੀ ਵਾਰ ਨਹੀਂ ਜਦੋਂ ਸੋਨਮ ਕਪੂਰ ਨੂੰ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੋਵੇ। ਇਸ ਤੋਂ ਪਹਿਲਾਂ ਵੀ ਦੋ ਵਾਰ ਬ੍ਰਿਟਿਸ਼ ਏਅਰਵੇਜ਼ ਦੇ ਜਹਾਜ਼ ਵਿੱਚ ਸਫ਼ਰ ਦੌਰਾਨ ਸੋਨਮ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਸੋਨਮ ਕਪੂਰ ਦਾ ਬ੍ਰਿਟਿਸ਼ ਏਅਰਵੇਜ਼ ਦੇ ਸਫ਼ਰ ਦੌਰਾਨ ਦੋ ਵਾਰ ਬੈਗ ਗੁਆਚਣ ਦੀਆਂ ਘਟਨਾਵਾਂ ਵਾਪਰੀਆ ਸਨ।

Image result for British airways

ਇਨ੍ਹਾਂ ਘਟਨਾਵਾਂ ਤੋਂ ਬਾਅਦ ਸੋਨਮ ਨੇ ਅੱਗੇ ਤੋਂ ਬ੍ਰਿਟਿਸ ਏਅਰਵੇਜ਼ ਦਾ ਸਫ਼ਰ ਕਰਨ ਤੋਂ ਤੋਬਾ ਕੀਤੀ ਸੀ। ਸੋਨਮ ਅਨੁਸਾਰ ਉਹ ਬ੍ਰਿਟਿਸ਼ ਏਅਰਵੇਜ਼ ਦੇ ਜਹਾਜ਼ ਵਿੱਚ ਤੀਜੀ ਵਾਰ ਸਫਰ ਕਰ ਰਹੀ ਹੈ, ਜਦਕਿ ਦੂਜੀ ਵਾਰ ਉਸਦਾ ਬੈਗ ਗੁਆਚਿਆ ਹੈ। ਇਸ ਗਲਤੀ ਦੇ ਖਬਰਾਂ ਵਿੱਚ ਆਉਣ ‘ਤੇ ਬ੍ਰਿਟਿਸ਼ ਏਅਰਵੇਜ਼ ਨੇ ਮੁਆਫੀ ਮੰਗੀ ਸੀ ਅਤੇ ਸੋਨਮ ਕਪੂਰ ਦਾ ਬੈਗ ਉਸਨੂੰ ਲੱਭ ਕੇ ਵਾਪਿਸ ਕਰਨ ਦੀ ਗੱਲ ਵੀ ਆਖੀ ਸੀ।

Image result for ranjhna movie

ਦੱਸ ਦਈਏ ਕਿ ਰਾਂਝਣਾ, ਪ੍ਰੇਮ ਰਤਨ ਧਨ ਪਾਇਉ ਅਤੇ ਭਾਗ ਮਿਲਖਾ ਭਾਗ ਵਰਗੀਆਂ ਸੁਪਰਹਿੱਟ ਫਿਲਮਾਂ ਕਰਨ ਵਾਲੀ ਸੋਨਮ ਕਪੂਰ ਨੇ ਆਖਰੀ ਫਿਲਮ ‘ਦਾ ਜੋਇਆ ਫੈਕਟਰ’ ਕੀਤੀ ਸੀ। ਨੀਰਜਾ ਫਿਲਮ ਵਿੱਚ ਨੀਰਜਾ ਨਾਮੀ ਏਅਰਹੋਸਟਿਸ ਦਾ ਅਹਿਮ ਕਿਰਦਾਰ ਨਿਭਾਉਣ ਵਾਲੀ ਸੋਨਮ ਇਨੀਂ ਦਿਨੀਂ ਲੰਡਨ ਵਿਖੇ ਘੁੰਮ ਰਹੀ ਹੈ ਅਤੇ ਉੱਥੇ ਦੀ ਜਿੰਦਗੀ ਦਾ ਲੁਤਫ਼ ਲੈ ਰਹੀ ਹੈ।

 

LEAVE A REPLY