ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਅੱਜ ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਅਕਾਲੀ ਦਲ ਨੇ ਸੂਬੇ ਦੀ ਕੈਪਟਨ ਸਰਕਾਰ ਵਿਰੁੱਧ ਰੋਸ਼ ਰੈਲੀ ਕੀਤੀ ਜਿਸ ਵਿਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਬਿਕਰਮਜੀਤ ਸਿੰਘ ਮਜੀਠੀਆ ਸਮੇਤ ਕਈ ਵੱਡੇ ਆਗੂ ਸ਼ਾਮਲ ਹੋਏ ਪਰ ਰੈਲੀ ਵਿਚ ਅਸਲੀ ਮਹਿਮਾਨ ਅਕਾਲੀ ਦਲ ਟਕਸਾਲੀ ਛੱਡ ਮੁੜ ਪਾਰਟੀ ਵਿਚ ਪਰਤੇ ਅਜਨਾਲਾ ਤੋਂ ਸਾਬਕਾ ਵਿਧਾਇਕ ਬੋਨੀ ਅਜਨਾਲਾ ਅਤੇ ਉਨ੍ਹਾਂ ਦੇ ਪਿਤਾ ਰਤਨ ਸਿੰਘ ਅਜਨਾਲਾ ਨੂੰ ਮੰਨਿਆ ਜਾ ਰਿਹਾ ਸੀ। ਅਕਾਲੀ ਦਲ ਨੇ ਇਸ ਰੈਲੀ ਰਾਹੀਂ ਇਕ ਤੀਰ ਨਾਲ ਦੋ ਨਿਸ਼ਾਨੇ ਮਾਰੇ ਹਨ। ਦਰਅਸਲ ਰੈਲੀ ਵਿਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਜਿੱਥੇ ਇਕ ਪਾਸੇ ਕੈਪਟਨ ਸਰਕਾਰ ‘ਤੇ ਨਿਸ਼ਾਨਾਂ ਲਗਾਇਆ ਉੱਥੇ ਹੀ ਬੋਨੀ ਅਜਨਾਲਾ ਦੀ ਪਾਰਟੀ ਵਿਚ ਹੋਈ ਵਾਪਸ ਨਾਲ ਅਕਾਲੀ ਦਲ ਟਕਸਾਲੀ ਨੂੰ ਵੀ ਝਟਕਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਬੋਨੀ ਅਜਨਾਲਾ ਨੇ ਵੀ ਰੈਲੀ ਵਿਚ ਸੰਬੋਧਨ ਕਰਦਿਆ ਕਿਹਾ ਹੈ ਕਿ ”ਅਕਾਲੀ ਦਲ ਉਨ੍ਹਾਂ ਦੀ ਮਾਂ ਪਾਰਟੀ ਹੈ। ਹਰ ਥਾਂ ਭਾਂਡੇ ਖੜਕਦੇ ਰਹਿੰਦੇ ਹਨ ਅਤੇ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ”।

ਰੈਲੀ ਤੋਂ ਬਾਅਦ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਬੋਨੀ ਅਜਨਾਲਾ ਨੇ ਪਾਰਟੀ ਵਿਚ ਵਾਪਸ ਆਉਣ ਉੱਤੇ ਕਿਹਾ ਕਿ ਭਰਾਵਾਂ-ਭਰਾਵਾਂ ਵਿਚ ਇਤਰਾਜ਼ ਹੁੰਦੇ ਰਹਿੰਦੇ ਹਨ ਪਰ ਜਦੋਂ ਕੋਈ ਸਿਆਣਾ ਬਜ਼ੁਰਗ ਵਿਚ ਬੈਠ ਜਾਵੇ ਤਾਂ ਕਤਲਾਂ ਤੱਕ ਦੇ ਫੈਸਲੇ ਹੋ ਜਾਂਦੇ ਹਨ। ਇਹ ਤਾਂ ਫਿਰ ਵੀ ਇਕ ਰਾਜਨੀਤਿਕ ਲੜਾਈ ਸੀ। ਉਨ੍ਹਾਂ ਅੱਗੇ ਕਿਹਾ ਕਿ ਉਹ ਅਕਾਲੀ ਸੀ, ਅਕਾਲੀ ਹੈ ਅਤੇ ਅਕਾਲੀ ਹੀ ਰਹਿਣਗੇ। ਬਾਕੀ ਟਕਸਾਲੀਆਂ ਦੇ ਸਟੈਂਡ ਉੱਤੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ ਕਿ ਇਹ ਸਵਾਲ ਉਨ੍ਹਾਂ ਨੂੰ ਹੀ ਕਰਨਾ ਚਾਹੀਦਾ ਹੈ।

ਉੱਥੇ ਹੀ ਇਸ ਮਾਮਲੇ ਉੱਤੇ ਬੋਲਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਬੋਨੀ ਅਜਨਾਲਾ ਦੇ ਪਿਤਾ ਰਤਨ ਸਿੰਘ ਅਜਨਾਲਾ ਉਨ੍ਹਾਂ ਦੇ ਬਹੁੱਤ ਵੱਡੇ ਸਾਥੀ ਰਹੇ ਹਨ ਅਤੇ ਮੈ ਨਿੱਜੀ ਤੌਰ ਉੱਤੇ ਕਿਸੇ ਬਾਰੇ ਕੁੱਝ ਨਹੀਂ ਬੋਲਦਾ। ਪ੍ਰਕਾਸ਼ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਜਿਹੜਾ ਅਕਾਲੀ ਦਲ ਦਾ ਹਮਦਰਦ ਹੈ ਉਹ ਮੇਰਾ ਹਮਦਰਦ ਹੈ ਅਤੇ ਜਿਹੜਾ ਅਕਾਲੀ ਦਲ ਦਾ ਦੁਸ਼ਮਣ ਹੈ ਉਹ ਮੇਰਾ ਦੁਸ਼ਮਣ ਹੈ।

LEAVE A REPLY