ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿਚ ਹੁਣ ਨਵਾਂ ਮੋੜ ਆਉਂਦਾ ਵਿਖਾਈ ਦੇ ਰਿਹਾ ਹੈ। ਦਰਅਸਲ ਹੁਣ ਤੱਕ ਇਸ ਕੇਸ ਵਿਚ ਨੇਪੋਟਿਜ਼ਮ / ਭਾਈ ਭਤੀਜਵਾਦ ਦਾ ਨਜਰੀਆ ਹੀ ਸਾਹਮਣੇ ਆ ਰਿਹਾ ਸੀ ਪਰ ਸੁਸ਼ਾਂਤ ਸਿੰਘ ਦੇ ਪਿਤਾ ਕੇਕੇ ਸਿੰਘ ਦੁਆਰਾ ਸੁਸ਼ਾਂਤ ਸਿੰਘ ਦੀ ਗਰਲਫਰੈਂਡ ਰਿਆ ਚੱਕਰਵਰਤੀ ਵਿਰੁੱਧ ਪਟਨਾ ‘ਚ ਕੇਸ ਦਰਜ ਕਰਵਾਉਣ ਤੋਂ ਬਾਅਦ ਇਸ ਕੇਸ ਦੀ ਕਹਾਣੀ ਦੂਜੇ ਪਾਸੇ ਨੂੰ ਮੋੜ ਲੈਂਦੀ ਵਿਖਾਈ ਦੇ ਰਹੀ ਹੈ ਜਿਸ ਕਰਕੇ ਹੁਣ ਰਿਆ ਚੱਕਰਵਰਤੀ ਦੀ ਗਿਰਫਤਾਰੀ ਉੱਤੇ ਵੀ ਤਲਵਾਰ ਲਟਕ ਗਈ ਹੈ।

ਦਰਅਸਲ ਕੇਕੇ ਸਿੰਘ ਦੁਆਰਾ ਇਸ ਮਾਮਲੇ ਵਿਚ ਰਿਆ ਚੱਕਰਵਰਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਿਰੁੱਧ FIR ਦਰਜ ਕਰਵਾਈ ਗਈ ਹੈ। ਸੁਸ਼ਾਂਤ ਦੇ ਪਿਤਾ ਨੇ ਆਰੋਪ ਲਗਾਇਆ ਹੈ ਕਿ ਰਿਆ ਚੱਕਰਵਰਤੀ ਨੇ ਉਸਦੇ ਬੇਟੇ ਨਾਲ ਧੋਖਾਧੜੀ ਅਤੇ ਬਲੈਕਮੇਲਿੰਗ ਕਰਨ ਦੇ ਨਾਲ ਉਸ ਨੂੰ ਆਤਮ ਹੱਤਿਆ ਲਈ ਉਕਸਾਇਆ ਹੈ। ਸੁਸ਼ਾਂਤ ਦੇ ਪਿਤਾ ਦੀ ਸ਼ਿਕਾਇਤ ਉੱਤੇ ਪਟਨਾ ਦੇ ਰਾਜੀਵ ਨਗਰ ਪੁਲਿਸ ਨੇ ਧਾਰਾ 341, 342, 280, 420,406 ਅਤੇ 306 ਦੇ ਤਹਿਤ ਰਿਆ ਚੱਕਰਵਰਤੀ ਸਮੇਤ ਕੁੱਲ ਛੇ ਲੋਕਾਂ ਨੂੰ ਆਰੋਪੀ ਬਣਾਇਆ ਹੈ। ਇਸ ਦੇ ਨਾਲ ਹੀ ਪਟਨਾ ਤੋਂ ਪੁਲਿਸ ਦੀ ਟੀਮ ਮੁੰਬਈ ਵੀ ਪਹੁੰਚ ਗਈ ਹੈ। ਮੀਡੀਆ ਰਿਪੋਰਟਾਂ ਵਿਚ ਆ ਰਹੀ ਖਬਰਾਂ ਦੀ ਮੰਨੀਏ ਤਾਂ ਗਿਰਫਤਾਰੀ ਤੋਂ ਬੱਚਣ ਲਈ ਰਿਆ ਚੱਕਰਵਰਤੀ ਅੱਜ ਅਦਾਲਤ ਵਿਚ ਆਪਣੀ ਅੰਤਰਿਮ ਜ਼ਮਾਨਤ ਲਈ ਅਰਜੀ ਲਗਾ ਸਕਦੀ ਹੈ। ਬੀਤੀ ਰਾਤ ਮੰਨੇ-ਪਰਮੰਨੇ ਵਕੀਲ ਸਤੀਸ਼ ਮਾਨੇ ਸ਼ਿੰਦੇ ਦੀ ਜੂਨੀਅਰ ਵਕੀਲ ਆਨੰਦਿਨੀ ਫਨਾਂਰਡਿਸ ਰਿਆ ਦੇ ਘਰ ਪਹੁੰਚੀ ਸੀ। ਰਿਪੋਰਟਾਂ ਮੁਤਾਬਕ ਰਿਆ ਨੇ ਆਪਣੀ ਅੰਤਰਿਮ ਜਮਾਨਤ ਲਈ ਪੇਪਰ ਸਾਈਨ ਕਰ ਦਿੱਤੇ ਹਨ। ਦੱਸ ਦਈਏ ਕਿ ਸਤੀਸ਼ ਮਾਨ ਸ਼ਿੰਦੇ ਦੇਸ਼ ਦੇ ਸੱਭ ਤੋਂ ਮਹਿੰਗੇ ਵਕੀਲਾਂ ਵਿਚ ਗਿਣੇ ਜਾਂਦੇ ਹਨ। ਉਨ੍ਹਾਂ ਨੇ 1993 ਮੁੰਬਈ ਬਲਾਸਟ ਕੇਸ ਵਿਚ ਅਦਾਕਾਰ ਸੰਜੇ ਦੱਤ ਦਾ ਕੇਸ ਵੀ ਲੜਿਆ ਸੀ। ਇਸ ਤੋਂ ਇਲਾਵਾ ਕੁੱਝ ਕੇਸਾਂ ਵਿਚ ਉਹ ਸਲਮਾਨ ਖਾਨ ਦੇ ਵੀ ਵਕੀਲ ਰਹਿ ਚੁੱਕੇ ਹਨ।

ਸੁਸ਼ਾਤ ਦੇ ਪਿਤਾ ਨੇ ਰਿਆ ਉੱਤੇ ਸੁਸ਼ਾਂਤ ਨੂੰ ਬਲੈਕਮੇਲ ਕਰਨ ਦਾ ਲਗਾਇਆ ਆਰੋਪ   

ਸੁਸ਼ਾਂਤ ਦੇ ਪਿਤਾ ਨੇ ਰਿਆ ਉੱਤੇ ਸੁਸ਼ਾਂਤ ਨੂੰ ਬਲੈਕਮੇਲ ਕਰਨ ਦਾ ਆਰੋਪ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ”ਮੇਰਾ ਬੇਟਾ ਫਿਲਮ ਲਾਇਨ ਛੱਡ ਕੇ ਕੇਰਲ ਵਿਚ ਆਰਗੈਨਿਕ ਖੇਤੀ ਕਰਨਾ ਚਾਹੁੰਦਾ ਸੀ, ਉਸਦਾ ਦੋਸਤ ਮਹੇਸ਼ ਉਸ ਨਾਲ ਕੁਰਗ ਜਾਣ ਲਈ ਤਿਆਰ ਸੀ, ਉਦੋਂ ਰਿਆ ਨੇ ਇਸ ਗੱਲ ਦਾ ਵਿਰੋਧ ਕਰਦੇ ਹੋਏ ਸੁਸ਼ਾਂਤ ਨੂੰ ਕਿਹਾ ਸੀ ਕਿ ਤੂੰ ਕਿਤੇ ਵੀ ਨਹੀਂ ਜਾਵੇਗਾ ਅਤੇ ਜੇਕਰ ਮੇਰੀ ਗੱਲ ਨਾ ਮੰਨੀ ਤਾਂ ਮੈ ਮੀਡੀਆ ਵਿਚ ਤੇਰੀ ਮੈਡੀਕਲ ਰਿਪੋਰਟਾਂ ਨਸ਼ਰ ਕਰ ਦੇਵਾਂਗੀ ਅਤੇ ਸੱਭ ਨੂੰ ਦੱਸ ਦੇਵਾਂਗੀ ਕਿ ਤੂੰ ਪਾਗਲ ਹੈ”।

LEAVE A REPLY