ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤ 26 ਜਨਵਰੀ 2020 ਨੂੰ ਆਪਣਾ 71 ਵਾਂ ਗਣਤੰਤਰ ਦਿਵਸ ਮਨਾਏਗਾ।  ਇਸ ਦਿਨ 1950 ‘ਚ ਦੇਸ਼ ਦਾ ਕਾਨੂੰਨ ਪਾਸ ਕੀਤਾ ਗਿਆ ਸੀ। ਇਹ ਦਿਨ ਪੂਰੇ ਦੇਸ਼ ਵਿੱਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਹਰੇਕ ਸਕੂਲ ਸਰਕਾਰੀ ਦਫ਼ਤਰ ‘ਚ ਤਿਰੰਗਾ ਲਹਿਰਾਇਆ ਜਾਂਦਾ ਹੈ, ਸਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ।

Image result for Republic day Parade

ਇਸ ਦਿਨ ਦਿੱਲੀ ਦੇ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਇਆ ਜਾਂਦਾ ਹੈ ਤੇ ਦੇਸ਼ ਦੇ ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ ਦੇ ਆਰਮੀ ਜਵਾਨਾਂ ਵਲੋਂ ਪਰੇਡ ਕੀਤੀ ਜਾਂਦੀ ਹੈ। ਇਸ ਦੌਰਾਨ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸਕੂਲ, ਕਾਲਜਾਂ ਦੇ ਬੱਚੇ ਗਣਤੰਤਰ ਦਿਵਸ ਮੌਕੇ ਆਪਣੇ ਸਭਿਆਚਾਰ ਦੀ ਝਾਂਕੀਆਂ ਪੇਸ਼ ਕਰਦੇ ਹਨ। ਤੁਸੀਂ ਵੀ ਜੇ ਗਣਤੰਤਰ ਦਿਵਸ ਦੇ ਜਸ਼ਨ ਨੂੰ ਲਾਈਵ ਵੇਖਣਾ ਚਾਹੁੰਦੇ ਹੋ ਤਾਂ ਕੁਝ ਮਹੱਤਵਪੂਰਣ ਗੱਲਾਂ ਜਾਣਨਾ ਜਰੂਰੀ ਹੈ। ਤੁਹਾਨੂੰ ਪਤਾ ਹੋਣਾ ਇਸ ਪਰੇਡ ਨੂੰ ਵੇਖਣ ਲਈ ਤੁਹਾਡੇ ਕੋਲ ਪਾਸ ਜਾਂ ਟਿਕਟ ਹੋਣਾ ਲਾਜ਼ਮੀ ਹੈ। ਕਈ ਲੋਕ ਪਰੇਡ ਦੀ ਟਿਕਟ ਨੂੰ ਲੈਕੇ ਪਰੇਸ਼ਾਨ ਵੀ ਹੁੰਦੇ ਹਨ।ਇਸ ਲਈ ਅਸੀਂ ਤੁਹਾਨੂੰ ਇਸ ਸੰਬੰਧੀ ਜਾਣਕਾਰੀ ਦਿੰਦੇ ਹਨ, ਜਿਸ ਤੋਂ ਤੁਸੀਂ ਟਿਕਟ ਬੁੱਕ ਕਰਵਾ ਸਕਦੇ ਹੋ।

Image result for Republic day Parade

ਗਣਤੰਤਰ ਦਿਵਸ ਦਾ ਸਮਾਰੋਹ ਵੇਖਣ ਦੇ ਤੁਹਾਡੇ ਕੋਲ ਦੋ ਤਰੀਕੇ ਹਨ। ਪਹਿਲਾ  ਸਪੈਸ਼ਲ ਸੱਦਾ ਮਤਲਬ ਪਾਸ ਜ਼ਰੀਏ ਅਤੇ ਦੂਜਾ ਟਿਕਟ ਦੁਆਰਾ। ਗਣਤੰਤਰ ਦਿਵਸ ਨੂੰ ਵੇਖਣ ਲਈ ਤੁਸੀਂ ਟਿਕਟ ਨਵੀਂ ਦਿੱਲੀ ਦੇ ਵੱਖ ਵੱਖ ਸਥਾਨਾਂ ਤੋਂ ਖਰੀਦ ਸਕਦੇ ਹੋ।

1.      ਨੌਰਥ ਬਲਾਕ ਗੋਲ ਚੱਕਰ

2. ਸੈਨਾ ਭਵਨ (ਗੇਟ ਨੰਬਰ 2)

3. ਪ੍ਰਗਤੀ ਖੇਤਰ (ਭੈਰੋ ਰੋਡ ਤੇ ਸਥਿਤ ਗੇਟ ਨੰਬਰ 1)

4. जंतर मंतर (मेन गेट)

5. ਸ਼ਾਸਤਰੀ ਭਵਨ (ਗੇਟ 3 ਨੇੜੇ)

6. ਜਾਮਨਗਰ ਹਾਉਸ (ਇੰਡੀਆ ਗੇਟ ਸਾਹਮਣੇ)

7. ਲਾਲ ਕਿਲਾ

8. ਸੰਸਥਾਨ ਭਵਨ ਦੇ ਰਿਸੈਪਸ਼ਨ ਆਫਿਸ ਵਿੱਚ ਸੰਸਥਾਨਾਂ ਲਈ ਵਿਸ਼ੇਸ਼ ਕਾਉਂਟਰ ਹੈ

ਦੱਸ ਦਈਏ ਕਿ, ਪਰੇਡ ਦੀ ਟਿਕਟ ਖਰੀਦਣ ਲਈ ਤੁਹਾਨੂੰ ਆਪਣੇ ਆਧਾਰ ਕਾਰਡ, ਸਰਕਾਰੀ ਪਛਾਣ ਪੱਤਰ ਲੈਕੇ ਜਾਣਾ ਹੋਵੇਗਾ। ਜੇਕਰ ਤੁਹਾਡੇ ਕੋਲ ਪਛਾਣ ਪੱਤਰ ਨਹੀਂ ਹੋਵੇਗਾ ਤਾਂ ਤੁਹਾਨੂੰ ਟਿਕਟ ਨਹੀਂ ਮਿਲ ਸਕਦਾ। ਜੇ ਗੱਲ ਟਿਕਟ ਦੀ ਕੀਮਤ ਦੀ ਕਰੀਏ ਤਾਂ ਰਾਖਵੀਆਂ ਸੀਟਾਂ ਲਈ ਇਹ 500 ਰੁਪਏ ਅਤੇ ਅਣ-ਰਾਖਵੀਆਂ ਸੀਟਾਂ ਲਈ 100 ਅਤੇ 20 ਰੁਪਏ ਟੀਕਟ ਦੀ ਕੀਮਤ ਹੈ। ਟਿਕਟ ਕਾਉਂਟਰ ਰੋਜ਼ਾਨਾ ਸਵੇਰੇ 10 ਵਜੇ ਤੋਂ ਦੁਪਹਿਰ 12.30 ਵਜੇ ਅਤੇ ਦੁਪਹਿਰ 2 ਵਜੇ ਤੋਂ ਸ਼ਾਮ 4.30 ਵਜੇ ਤੱਕ ਖੁੱਲ੍ਹੇ ਹਨ। ਇਨ੍ਹਾਂ ਕਾਉਂਟਰਾਂ ਤੋਂ ਇਲਾਵਾਂ, ਇੱਕ ਟਿਕਟ ਕਾਉਂਟਰ 23 ਤੋਂ 25 ਜਨਵਰੀ, 2020 ਤੱਕ ਆਰਮੀ ਹਾਉਸ ਵਿਖੇ ਸ਼ਾਮ 7 ਵਜੇ ਤੱਕ ਖੁੱਲਾ ਰਹੇਗਾ।

Image result for Republic day Parade

ਜੇ ਤੁਸੀਂ ਗਣਤੰਤਰ ਦਿਵਸ ਪਰੇਡ ਤੋਂ ਇਲਾਵਾ ‘ਬੀਟਿੰਗ ਦਿ ਰੀਟ੍ਰੀਟ’ ਵੀ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਇਨ੍ਹਾਂ ਕਾਉਂਟਰਾਂ ਤੋਂ ਟਿਕਟਾਂ ਖਰੀਦ ਸਕਦੇ ਹੋ। ‘ਬੀਟਿੰਗ ਦਿ ਰੀਟ੍ਰੀਟ’ ਗਣਤੰਤਰ ਦਿਵਸ ਤੋਂ ਭਾਵ ਤਿੰਨ ਦਿਨ ਬਾਅਦ, ਭਾਵ 29 ਜਨਵਰੀ ਨੂੰ ਹੁੰਦੀ ਹੈ, ਜਿਸ ਵਿਚ ਭਾਰਤੀ ਫੌਜ, ਭਾਰਤੀ ਹਵਾਈ ਸੈਨਾ ਅਤੇ ਭਾਰਤੀ ਨੇਵੀ ਬੈਂਡ ਰਵਾਇਤੀ ਸੁਰਾਂ ਨਾਲ ਮਾਰਚ ਕਰਦੇ ਹਨ। ‘ਬੀਟ ਦਿ ਰੀਟ੍ਰੀਟ’ ਲਈ ਟਿਕਟਾਂ ਈਵੈਂਟ ਤੋਂ ਇਕ ਦਿਨ ਪਹਿਲਾਂ ਭਾਵ 28 ਜਨਵਰੀ ਤੱਕ ਖਰੀਦੀਆਂ ਜਾ ਸਕਦੀਆਂ ਹਨ। ‘ਬੀਟ ਦਿ ਰੀਟਰੀਟ’ ਲਈ ਟਿਕਟਾਂ ਦੀ ਕੀਮਤ 50 ਅਤੇ 20 ਰੁਪਏ ਹੈ।

LEAVE A REPLY