ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਆਈਪੀਐਲ ਦੇ 13ਵੇਂ ਸੀਜਨ ਦੀ ਸ਼ੁਰੂਆਤ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੰਜਰ ਬੰਗਲੌਰ(RCB) ਨੇ ਜਿੱਤ ਦੇ ਨਾਲ ਕੀਤੀ ਹੈ। ਦੁਬਈ ਵਿਚ ਬੀਤੀ ਸ਼ਾਮ ਖੇਡੇ ਗਏ ਇਸ ਮੈਚ ਵਿਚ ਆਰਸੀਬੀ ਨੇ ਸਨਰਾਈਜਰਸ ਹੈਦਰਾਬਾਦ(SRH) ਨੂੰ 10 ਦੋੜਾਂ ਦੇ ਨਾਲ ਹਰ ਦਿੱਤਾ ਹੈ। ਉੱਥੇ ਹੀ ਅੱਜ ਚੇਨੰਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।

ਬੀਤੇ ਸੋਮਵਾਰ ਹੈਦਰਾਬਾਦ ਅਤੇ ਬੰਗਲੌਰ ਦਰਮਿਆਨ ਖੇਡੇ ਗਏ ਮੈਚ ‘ਚ ਹੈਦਰਾਬਾਦ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਜਿਸ ਕਰਕੇ ਪਹਿਲਾਂ ਬੱਲੇਬਾਜੀ ਕਰਨ ਉੱਤੇ ਬੰਗਲੌਰ ਦੀ ਟੀਮ ਦੀ ਸ਼ੁਰੂਆਤ ਵਧੀਆਂ ਰਹੀ। ਟੀਮ ਨੇ 15 ਓਵਰਾਂ ਵਿਚ 2 ਵਿਕੇਟ ਦੇ ਨੁਕਸਾਨ ਉੱਤੇ 116 ਦੋੜਾਂ ਬਣਾ ਲਈਆਂ ਸਨ ਅਤੇ 20 ਓਵਰਾਂ ਦੇ ਵਿਚ ਪੰਜ ਵਿਕੇਟ ਦੇ ਨੁਕਸਾਨ ਉੱਤੇ 163 ਰਨ ਬਣਾਏ। ਆਖਰੀ ਪੰਜ ਓਵਰਾਂ ਵਿਚ ਟੀਮ ਦੁਆਰਾ ਤਿੰਨ ਵਿਕੇਟ ਗੁਆ ਕੇ 47 ਰਨ ਜੋੜੇ ਗਏ। 164 ਦੋੜਾਂ ਦੇ ਟਾਰਗੇਟ ਦਾ ਪਿੱਛਾ ਕਰਨ ਉੱਤੇ ਹੈਦਰਾਬਾਦ ਨੇ 10 ਓਵਰਾਂ ਵਿਚ 1 ਵਿਕੇਟ ਦੀ ਨੁਕਸਾਨ ਉੱਤੇ 78 ਰਨ ਬਣਾ ਲਏ ਸਨ। ਹੈਦਰਾਬਾਦ ਦੀ ਸਥਿਤੀ ਮਜ਼ਬੂਤ ਲੱਗ ਰਹੀ ਸੀ ਪਰ 120 ਦਾ ਅੰਕੜਾ ਪਾਰ ਕਰਨ ਮਗਰੋਂ ਟੀਮ ਦੇ ਸਾਰੇ ਬੱਲੇਬਾਜ਼ ਜ਼ਿਆਦਾ ਦੇਰ ਕਰੀਜ਼ ਉੱਤੇ ਟਿਕ ਨਹੀਂ ਪਾਏ ਅਤੇ 19.4 ਓਵਰਾਂ ਵਿਚ 153 ਦੋੜਾਂ ਉੱਤੇ ਬੰਗਲੌਰ ਦੀ ਸ਼ਾਨਦਾਰ ਗੇਦਬਾਜ਼ੀ ਦੀ ਬਦਲੌਤ ਹੈਦਰਾਬਾਦ ਦੀ ਸਾਰੀ ਟੀਮ ਆਲਆਊਟ ਹੋ ਗਈ । ਬੰਗਲੌਰ ਨੇ ਇਹ ਮੈਚ 10 ਦੋੜਾਂ ਦੇ ਫਰਕ ਨਾਲ ਆਪਣੇ ਨਾਮ ਕਰ ਲਿਆ।

राजस्थान रॉयल्स vs चेन्नई सुपरकिंग्स

ਉੱਥੇ ਹੀ ਅੱਜ ਸ਼ਾਮ ਸਾਢੇ ਸੱਤ ਵਜੇ ਯੂਏਈ ਦੇ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਚੇਨੰਈ ਅਤੇ ਬੰਗਲੌਰ ਦੀ ਟੀਮ ਵਿਚਾਲੇ ਮੈਚ ਹੋਵੇਗਾ। ਰਾਜਸਥਾਨ ਟੂਰਨਾਮੈਂਟ ਦਾ ਇਹ ਆਪਣਾ ਪਹਿਲਾ ਮੈਚ ਖੇਡ ਰਹੀ ਹੈ, ਜਦਕਿ ਚੇਨੰਈ ਦਾ ਇਹ ਦੂਜਾ ਮੈਚ ਹੋਵੇਗਾ। ਆਪਣੇ ਪਹਿਲੇ ਮੈਚ ਵਿਚ ਚੇਨੰਈ ਨੇ ਮੁੰਬਈ ਨੂੰ ਹਰਾ ਕੇ ਟੂਰਨਾਮੈਂਟ ਦਾ ਆਗਾਜ਼ ਜਿੱਤ ਨਾਲ ਕੀਤਾ ਸੀ।

LEAVE A REPLY