ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਲਾਕਡਾਊਨ ਵਿਚਾਲੇ ਮੁੜ ਤੋਂ ਪ੍ਰਸਾਰਿਤ ਹੋ ਰਿਹਾ ਰਾਮਾਨੰਦ ਸਾਗਰ ਦਾ ਪ੍ਰਸਿੱਧ ਟੀਵੀ ਸੀਰੀਅਲ ਰਮਾਇਣ ਬੀਤੇ 16 ਅਪ੍ਰੈਲ ਨੂੰ 7.7 ਕਰੋੜ ਦਰਸ਼ਕਾਂ ਦੇ ਨਾਲ ਦੁਨੀਆ ਵਿਚ ਸੱਭ ਤੋਂ ਜਿਆਦਾ ਵੇਖਿਆ ਜਾਣ ਵਾਲਾ ਸ਼ੋਅ ਬਣ ਗਿਆ ਹੈ ਜਿਸ ਦੀ ਜਾਣਕਾਰੀ ਡੀਡੀ ਇੰਡੀਆ ਨੇ ਆਪਣੇ ਅਧਿਕਾਰਕ ਟਵੀਟਰ ਹੈਂਡਲ ਤੋਂ ਟਵੀਟ ਕਰਕੇ ਦਿੱਤੀ ਹੈ।

ਡੀਡੀ ਇੰਡੀਆ ਨੇ ਟਵੀਟ ਕਰਦੇ ਹੋਏ ਲਿਖਿਆ ਕਿ ”ਰਮਾਇਣ ਦੇ ਮੁੜ ਪ੍ਰਸਾਰਣ ਨੇ ਦੁਨੀਆ ਭਰ ਵਿਚ ਦਰਸ਼ਕਾਂ ਦਾ ਰਿਕਾਰਡ ਤੋੜ ਦਿੱਤਾ ਹੈ ਇਹ 16 ਅਪ੍ਰੈਲ ਨੂੰ 7.7 ਕਰੋੜ ਦਰਸ਼ਕਾਂ ਦੀ ਸੰਖਿਆ ਨਾਲ ਦੁਨੀਆ ਭਰ ਵਿਚ ਸੱਭ ਤੋਂ ਵੱਧ ਵੇਖਿਆ ਜਾਣ ਵਾਲਾ ਮਨੋਰੰਜਨ ਸ਼ੋਅ ਬਣ ਗਿਆ ਹੈ”। ਦਰਅਸਲ ਲੋਕਾਂ ਦੀ ਮੰਗ ਉੱਤੇ ਰਮਾਇਣ ਨੂੰ ਲਾਕਡਾਊਨ ਦੌਰਾਨ 28 ਮਾਰਚ ਨੂੰ ਦੁਬਾਰਾ ਪ੍ਰਸਾਰਿਤ ਕਰਨਾ ਸ਼ੁਰੂ ਕੀਤਾ ਗਿਆ ਸੀ ਅਤੇ ਜਦੋਂ ਇਹ ਪਹਿਲੀ ਵਾਰ ਪ੍ਰਸਾਰਿਤ ਹੋਇਆ ਤਾਂ ਇਸ ਨੇ ਪ੍ਰਸਿੱਧੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ ਅਤੇ ਸ਼ੋਅ ਨੇ ਆਪਣੇ ਇਤਿਹਾਸ ਨੂੰ ਮੁੜ ਦੁਹਰਾਇਆ ਸੀ। ਰਾਮਾਨੰਦ ਸਾਗਰ ਨੇ ਵਾਲਮੀਕੀ ਰਮਾਇਣ ਦੇ ਕੁੱਲ 78 ਐਪੀਸੋਡ ਵਾਲਮੀਕਿ ਦੀ ਰਮਾਇਣ ਅਤੇ ਤੁਲਸੀਦਾਸ ਦੇ ਅਧਾਰਿਤ ‘ਰਾਮਚਾਰਿਤਮਾਨਸ’ ਦੇ ਅਧਾਰ ਉੱਤੇ ਬਣਾਏ ਸਨ। ਇਹ ਭਾਰਤ ਵਿਚ ਪਹਿਲੀ ਵਾਰ 25 ਜਨਵਰੀ 1987 ਨੂੰ ਟੀਵੀ ਉੱਤੇ ਪ੍ਰਸਾਰਿਤ ਹੋਇਆ ਸੀ ਅਤੇ 31 ਜੁਲਾਈ 1988 ਤੱਕ ਚੱਲਿਆ ਸੀ। ਉਸ ਵੇਲੇ ਵੀ ਰਮਾਇਣ ਦੁਨੀਆ ਦੀ ਸੱਭ ਤੋਂ ਵੱਧ ਵੇਖੀ ਜਾਣ ਵਾਲੀ ਸੀਰਿਅਲ ਬਣ ਗਈ ਸੀ। ਜ਼ਿਕਰਯੋਗ ਹੈ ਕਿ ਜਦੋਂ ਰਮਾਇਣ ਦੇਸ਼ ਵਿਚ ਪਹਿਲੀ ਵਾਰ ਪ੍ਰਸਾਰਿਤ ਕੀਤੀ ਗਈ ਤਾਂ ਉਦੋੋਂ ਲੋਕਾਂ ਦੇ ਘਰ ਟੀਵੀ ਬਹੁਤ ਹੀ ਘੱਟ ਗਿਣਤੀ ਵਿਚ ਹੁੰਦੇ ਸਨ ਪਰ ਇਸ ਸੀਰੀਅਲ ਨੂੰ ਵੇਖਣ ਲਈ ਲੋਕ ਆਪਣੇ ਗੁਆਂਢੀਆਂ ਦੇ ਘਰੇ ਇੱਕਠੇ ਹੋ ਜਾਂਦੇ ਸਨ ਅਤੇ ਮਿਲ ਕੇ ਰਮਾਇਣ ਨੂੰ ਵੇਖਦੇ ਸਨ।

LEAVE A REPLY