ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਆਈਪੀਐਲ ਸੀਜਨ 13 ਦੇ ਬੀਤੇ ਦਿਨ ਖੇਡੇ ਗਏ ਮੈਚ ਵਿਚ ਰਾਜਸਥਾਨ ਰਾਇਲਜ਼ ਚੇਨੰਈ ਸੁਪਰ ਕਿੰਗਜ਼ ਉੱਤੇ ਭਾਰੀ ਪੈ ਗਈ ਹੈ। ਦਰਅਸਲ ਰਾਜਸਥਾਨ ਨੇ ਚੇਨੰਈ ਨੂੰ 16 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ, ਜਦਕਿ ਚੇਨੰਈ ਦੀ ਵੀ ਇਕ ਜਿੱਤ ਤੋਂ ਬਾਅਦ ਇਹ ਪਹਿਲੀ ਹਾਰ ਹੈ। ਉੱਥੇ ਹੀ ਅੱਜ ਬੁੱਧਵਾਰ ਨੂੰ ਕੱਲਕਤਾ ਨਾਈਟ ਰਾਇਡਰਜ਼ ਅਤੇ ਮੁੰਬਈ ਇੰਡੀਅਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।

ਉੱਥੇ ਹੀ ਮੰਗਲਵਾਰ ਨੂੰ ਯੂਏਈ ਦੇ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ‘ਚ ਚੇਨੰਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਗੇਦਬਾਜ਼ੀ ਕਰਨ ਦਾ ਫੈਸਲਾ ਕੀਤਾ ਜਿਸ ਕਰਕੇ ਰਾਜਸਥਾਨ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ। ਰਾਜਸਥਾਨ ਦੀ ਟੀਮ ਨੂੰ ਯਸ਼ਾਸਵੀ ਜੈਸਵਾਲ ਦੇ ਰੂਪ ਵਿਚ ਸ਼ੁਰੂਆਤ ‘ਚ ਹੀ ਪਹਿਲਾ ਝਟਕਾ ਲੱਗਿਆ ਪਰ ਸੰਜੂ ਸੈਮਸਨ ਦੇ ਤੂਫਾਨੀ 72 ਦੌੜਾਂ ਅਤੇ ਸਟੀਮ ਸਮਿਥ ਦੇ 47 ਬਾਲਾਂ ਵਿਚ ਬਣਾਏ 69 ਰਨਾਂ ਕਰਕੇ ਟੀਮ 200 ਦੇ ਕਰੀਬ ਪਹੁੰਚ ਗਈ ਅਤੇ ਅਖੀਰ ਵਿਚ ਜੋਰਫਾ ਆਰਚੀ ਦੇ ਤੇਜ਼ ਬੱਲੇਬਾਜੀ ਦੇ ਚੱਲਦਿਆਂ ਰਾਜਸਥਾਨ ਨੇ 20 ਓਵਰਾਂ ਵਿਚ 7 ਵਿਕੇਟਾਂ ਦੇ ਨੁਕਸਾਨ ਉੱਤੇ 217 ਦੌੜਾਂ ਬਣਾਈਆਂ।

218 ਦੌੜਾਂ ਦੇ ਟਾਰਗੇਟ ਦਾ ਪਿੱਛਾ ਕਰਨ ਮੈਦਾਨ ਵਿਚ ਉੱਤਰੀ ਚੇਨੰਈ ਸੁਪਰ ਕਿੰਗਜ਼ ਨੂੰ ਸੱਤਵੇ ਓਵਰ ਵਿਚ ਸ਼ੇਨ ਵਾਟਸਨ ਦੇ ਰੂਪ ਵਿਚ ਪਹਿਲਾ ਝਟਕਾ ਲੱਗਿਆ ਅਤੇ ਉਹ 33 ਦੌੜਾਂ ਬਣਾ ਕੇ ਵਾਪਸ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਟੀਮ ਸੰਭਲ ਨਹੀਂ ਪਾਈ ਅਤੇ 10 ਓਵਰਾਂ ਤੋਂ ਬਾਅਦ ਚੇਨੰਈ ਦੇ 82 ਦੌੜਾਂ ਉੱਤੇ 4 ਵਿਕੇਟ ਗਿਰ ਗਏ। 18 ਓਵਰਾਂ ਵਿਚ ਟੀਮ ਦਾ ਸਕੋਰ 5 ਵਿਕੇਟਾਂ ਦੇ ਨੁਕਸਾਨ ਉੱਤੇ 169 ਦੌੜਾਂ ਸੀ ਅਤੇ ਕਪਤਾਨ ਐਮ ਐਸ ਧੋਨੀ ਕਰੀਜ਼ ਉੱਤੇ ਸਨ। ਚੇਨੰਈ ਨੂੰ 12 ਗੇਂਦਾਂ ਵਿਚ 48 ਦੌੜਾਂ ਦੀ ਲੋੜ ਸੀ। ਧੋਨੀ ਨੇ ਆਖਰੀ ਵਿਚ 3 ਛੱਕੇ ਵੀ ਮਾਰੇ ਪਰ ਟੀਮ ਨੂੰ ਜਿਤਾ ਨੇ ਸਕੇ। ਚੇਨੰਈ 6 ਵਿਕੇਟਾਂ ਦੇ ਨੁਕਸਾਨ ਉੱਤੇ 200 ਦੌੜਾਂ ਹੀ ਬਣਾ ਪਾਈ ਅਤੇ ਰਾਜਸਥਾਨ ਇਹ ਮੈਚ 17 ਦੌੜਾਂ ਨਾਲ ਜਿੱਤ ਗਈ।

ਉੱਥੇ ਹੀ ਅੱਜ ਬੁੱਧਵਾਰ ਨੂੰ ਕੱਲਕਤਾ ਨਾਈਟ ਰਾਇਡਰਜ਼ ਅਤੇ ਮੁੰਬਈ ਇੰਡੀਅਨ ਵਿਚਾਲੇ ਮੈਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਸਾਢੇ ਸੱਤ ਵਜੇ ਅਬੂ ਧਾਬੀ ਦੇ ਸ਼ੇਖ ਜਿਯਾਦਾ ਕ੍ਰਿਕਟ ਸਟੇਡੀਅਮ ਵਿਚ ਸ਼ੁਰੂ ਹੋਵੇਗਾ। ਮੁੰਬਈ ਦਾ ਇਸ ਟੂਰਨਾਮੈਂਟ ਵਿਚ ਇਹ ਦੂਜਾ ਮੈਚ ਹੈ ਅਤੇ ਉਹ ਆਪਣਾ ਪਹਿਲਾ ਮੈਚ ਚੇਨੰਈ ਦੇ ਹੱਥੋਂ ਹਾਰ ਚੁੱਕੀ ਹੈ, ਜਦਕਿ ਕਲੱਕਤਾ ਇਸ ਸੀਜਨ ਦਾ ਇਹ ਪਹਿਲਾ ਮੈਚ ਖੇਡੇਗੀ।

LEAVE A REPLY