ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਡੀਐਸਪੀ ਦਵਿੰਦਰ ਸਿੰਘ ਮਾਮਲੇ ‘ਤੇ ਸਿਆਸਤ ਰੁਕਣ ਦਾ ਨਾਂ ਨਹੀ ਲੈ ਰਹੀ। ਇਸ ਮਾਮਲੇ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਆਪਣੇ ਟਵਿਟਰ ਹੈਂਡਲ ‘ਤੇ ਟਵੀਟ ਕੀਤਾ ਹੈ। ਟਵੀਟ ਕਰਦਿਆਂ ਰਾਹੁਲ ਗਾਂਧੀ ਨੇ ਲਿਖਿਆ ਕਿ, ਕੇਂਦਰ ਵਿਚਲੀ ਮੋਦੀ ਸਰਕਾਰ ਦੋਸ਼ੀ ਦਵਿੰਦਰ ਸਿੰਘ ਨੂੰ ਚੁੱਪ ਕਰਾਉਣਾ ਚਾਹੁੰਦੀ ਹੈ। ਰਾਹੁਲ ਗਾਂਧੀ ਨੇ ਇਸ ਮਾਮਲੇ ਨੂੰ NIA ਨੂੰ ਸੌਪਣ ‘ਤੇ ਵੀ ਸਵਾਲ ਚੁੱਕੇ ਹਨ।

Rahul Gandhi
Rahul Gandhi

ਰਾਹੁਲ ਗਾਂਧੀ  ਨੇ ਇਸ ਮਾਮਲੇ ‘ਤੇ ਸ਼ੁਕਰਵਾਰ ਨੂੰ ਆਪਣੇ ਟਵਿਟਰ ਹੈਂਡਲ ਜ਼ਰੀਏ ਟਵੀਟ ਕਰਦਿਆਂ ਲਿਖਿਆ ਕਿ, ਇਸ ਕੇਸ ਨੂੰ ਐਨਆਈਏ ਨੂੰ ਸੌਪਣਾਂ ਹੀ ਸਹੀ ਤਰੀਕਾ ਹੈ,  ਡੀਐਸਪੀ ਦਵਿੰਦਰ ਸਿੰਘ ਨੂੰ ਚੁੱਪ ਕਰਵਾਉਣ ਦਾ।

 

ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ, ਜਦੋਂ ਰਾਹੁਲ ਗਾਂਧੀ  ਨੇ ਦਵਿੰਦਰ ਸਿੰਘ ਕੇਸ ਵਿੱਚ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ, ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਇਸ ਮਾਮਲੇ ਨੂੰ ਲੈ ਕੇ ਸਰਕਾਰ ‘ਤੇ  ਘੇਰਾ ਪਾਉਂਣ ਦੀ ਕੋਸ਼ਿਸ਼ ਕੀਤੀ ਹੈ। ਬੀਤੇ ਵੀਰਵਾਰ ਨੂੰ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ, ਦਵਿੰਦਰ ਸਿੰਘ ਨਾਲ ਇੱਕ ਅੱਤਵਾਦੀ ਵਾਲਾ ਰਵੱਈਆ ਹੀ ਵਰਤਣਾ ਚਾਹੀਦਾ ਹੈ।

ਗੌਰਤਲਬ ਹੈ ਕਿ, ਡੀਐਸਪੀ ਦਵਿੰਦਰ ਸਿੰਘ ਨੂੰ ਜੰਮੂ-ਕਸ਼ਮੀਰ ਸੁਰੱਖਿਆ ਦਸਤੇ ਨੇ ਤਿੰਨ ਅੱਤਵਾਦੀਆਂ ਨਾਲ ਜੰਮੂ-ਕਸ਼ਮੀਰ ਦੇ ਕੁਲਗਾਮ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ‘ਤੇ ਹੋਰ ਜਾਂਚ ਦੌਰਾਨ ਦੋਸ਼ੀ ਦਵਿੰਦਰ ਸਿੰਘ ਨੇ ਅੱਤਵਾਦੀਆਂ ਦੀ ਮਦਦ ਕਰਨ ਦੀ ਗੱਲ ਵੀ ਕਬੂਲੀ ਸੀ। ਦਵਿੰਦਰ ਸਿੰਘ ਅਨੁਸਾਰ ਉਸ ਨੇ ਅੱਤਵਾਦੀਆਂ ਨੂੰ ਚੰਡੀਗੜ੍ਹ ਜ਼ਰੀਏ ਦਿੱਲੀ ਪਹੁੰਚਾਉਣ ਦੀ ਗੱਲ ਕਬੂਲੀ ਸੀ। ਜਾਂਚ ਦੌਰਾਨ ਦੋਸ਼ੀ ਦਵਿੰਦਰ ਸਿੰਘ ਕੋਲੋਂ ਇੱਕ ਏਕੇ 47 ਗੰਨ ਅਤੇ 7 ਗ੍ਰਨੇਡ ਬੰਬ ਵੀ ਬਰਾਮਦ ਹੋਏ ਸਨ।

 

 

 

 

LEAVE A REPLY