ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੇਂਦਰ ਸਰਕਾਰ ਨੇ ਕੋਰੋਨਾ ਸੰਕਟ ਕਾਰਨ ਸੁਸਤ ਪਈ ਅਰਥਵਿਵਸਥਾ ਵਿਚ ਜਾਨ ਪਾਉਣ ਲਈ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ ਪਰ ਉੱਥੇ ਹੀ ਕਾਂਗਰਸੀ ਆਗੂ ਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਇਸ ਪੈਕੇਜ ਉੱਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਅਤੇ ਕਰਜ਼ ਦੇਣ ਦੀ ਥਾ ਕਿਸਾਨਾਂ-ਮਜ਼ਦੂਰਾਂ ਦੇ ਖਾਤਿਆਂ ਵਿਚ ਸਿੱਧੇ ਪੈਸੇ ਪਾਉਣ ਲਈ ਕਿਹਾ ਹੈ।

ਰਾਹੁਲ ਗਾਂਧੀ ਨੇ ਆਨਲਾਈਨ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ”ਜਦੋਂ ਬੱਚਿਆਂ ਨੂੰ ਸੱਟ ਲੱਗਦੀ ਹੈ ਤਾਂ ਮਾਂ ਬੱਚਿਆਂ ਨੂੰ ਕਰਜ ਨਹੀਂ ਦਿੰਦੀ ਉਹ ਇਕਦਮ ਮਦਦ ਕਰਦੀ ਹੈ। ਭਾਰਤ ਮਾਤਾ ਨੂੰ ਆਪਣੇ ਬੱਚਿਆਂ ਲਈ ਸਾਹੂਕਾਰ ਦਾ ਕੰਮ ਨਹੀਂ ਕਰਨਾ ਚਾਹੀਦਾ। ਉਸ ਨੂੰ ਬੱਚਿਆਂ ਨੂੰ ਇਕਦਮ ਪੈਸਾ ਦੇਣਾ ਚਾਹੀਦਾ ਹੈ ਜੋ ਪ੍ਰਵਾਸੀ ਮਜ਼ਦੂਰ ਸੜਕ ਉੱਤੇ ਚੱਲ ਰਿਹਾ ਹੈ ਉਸ ਨੂੰ ਕਰਜ਼ ਦੀ ਨਹੀਂ ਜੇਬ ਵਿਚ ਪੈਸਿਆਂ ਦੀ ਜ਼ਰੂਰਤ ਹੈ”। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ”ਪੈਸੇ ਨਾ ਦੇਣ ਦਾ ਕਾਰਨ ਰੇਟਿੰਗ ਹੈ ਕਿਹਾ ਜਾ ਰਿਹਾ ਹੈ ਕਿ ਵਿੱਤੀ ਘਾਟਾ ਵੱਧ ਜਾਵੇਗਾ ਤਾਂ ਬਾਹਰ ਦੀ ਏਜੰਸੀਆਂ ਭਾਰਤ ਦੀ ਰੇਟਿੰਗ ਘੱਟ ਕਰ ਦੇਣਗੀਆਂ ਅਤੇ ਸਾਡਾ ਨੁਕਸਾਨ ਹੋਵੇਗਾ ਪਰ ਮੈ ਪੀਐਮ ਮੋਦੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਰੇਟਿੰਗ ਕਿਸਾਨ-ਮਜ਼ਦੂਰ ਬਣਾਉਂਦੇ ਹਨ। ਅੱਜ ਉਨ੍ਹਾਂ ਨੂੰ ਸਾਡੀ ਜਰੂਰਤ ਹੈ ਰੇਟਿੰਗ ਦੇ ਬਾਰੇ ਵਿਚ ਨਾ ਸੋਚੋ ”। ਰਾਹੁਲ ਗਾਂਧੀ ਨੇ ਕਿਹਾ ਕਿ ”ਪੈਕੇਜ ਵਿਚ ਕਰਜ਼ ਦੀ ਗੱਲ ਹੈ ਪਰ ਇਸ ਨਾਲ ਮੰਗ ਸ਼ੁਰੂ ਨਹੀਂ ਹੋਵੇਗੀ। ਨਰਿੰਦਰ ਮੋਦੀ ਜੀ ਨੂੰ ਪੈਕੇਜ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਉਸ ਵਿਚ ਮੰਗ ਨੂੰ ਸ਼ੁਰੂ ਕਰਨ ਲਈ ਇਕ ਸੈਕਸ਼ਨ ਪਾਉਣਾ ਚਾਹੀਦਾ ਹੈ। ਪੈਸਾ ਦੇਣ ਦੀ ਜਰੂਰਤ ਹੈ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਬਹੁਤ ਵੱਡਾ ਆਰਥਿਕ ਨੁਕਸਾਨ ਹੋਵੇਗਾ”। ਰਾਹੁਲ ਗਾਂਧੀ ਨੇ ਲਾਕਡਾਊਨ ਉੱਤੇ ਬੋਲਦਿਆਂ ਕਿਹਾ ਕਿ ਇਸ ਨੂੰ ਖੋਲਣ ਲੱਗੇ ਸਮਝਦਾਰੀ ਅਤੇ ਸਾਵਧਾਨੀ ਦੀ ਜ਼ਰੂਰਤ ਹੈ ਤੇ ਇਸ ਨੂੰ ਧਿਆਨ ਨਾਲ ਹਟਾਉਣ ਪਵੇਗਾ।

LEAVE A REPLY