ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਰਾਫੇਲ ਲੜਾਕੂ ਜਹਾਜ਼ ਅੱਜ ਬੁੱਧਵਾਰ ਨੂੰ ਭਾਰਤੀ ਹਵਾਈ ਫੌਜ ਦਾ ਹਿੱਸਾ ਬਣ ਜਾਣਗੇ। ਸੋਮਵਾਰ ਨੂੰ ਫਰਾਂਸ ਤੋਂ ਉਡਾਣ ਭਰਣ ਵਾਲੇ ਇਨ੍ਹਾਂ ਰਾਫੇਲ ਲੜਾਕੂ ਜਹਾਜ਼ਾਂ ਨੇ ਭਾਰਤੀ ਹਵਾਈ ਖੇਤਰ ਵਿਚ ਐਟਰੀ ਲੈ ਲਈ ਹੈ ਅਤੇ ਕੁੱਝ ਹੀ ਮਿੰਟਾਂ ਵਿਚ ਇਹ ਜਹਾਜ਼ ਅੰਬਾਲਾ ਏਅਰਬੇਸ ਉੱਤੇ ਲੈਂਡ ਕਰ ਜਾਣਗੇ। ਉੱਥੇ ਹੀ ਹੁਣ ਰਾਫੇਲ ਲੜਾਕੂ ਜਹਾਜ਼ਾਂ ਦੀ ਭਾਰਤੀ ਹਵਾਈ ਖੇਤਰ ਵਿਚ ਉੱਡਦੇ ਹੋਏ ਪਹਿਲੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ।

ਰੱਖਿਆ ਮੰਤਰਾਲੇ ਦੁਆਰਾ ਟਵੀਟ ਕੀਤੀ ਵੀਡੀਓ ਵਿਚ ਇਨ੍ਹਾਂ 5 ਰਾਫੇਲ ਲੜਾਕੂ ਜਹਾਜ਼ਾਂ ਨੂੰ ਅੱਗ ਉੱਡਦੇ ਹੋਏ ਵੇਖਿਆ ਜਾ ਸਕਦਾ ਹੈ। ਪੰਜ ਲੜਾਕੂ ਜਹਾਜ਼ਾਂ ਦੇ ਪਿੱਛੇ ਦੋ ਸੁਖੋਈ-30 ਲੜਾਕੂ ਜਹਾਜ਼ ਵੀ ਉੱਡੇ ਰਹੇ ਹਨ। ਦੱਸ ਦਈਏ ਕਿ ਵੀਡੀਓ ਵਿਚ ਉੱਡਦੇ ਨਜ਼ਰ ਆ ਰਹੇ ਇਹ ਲੜਾਕੂ ਜਹਾਜ਼ ਭਾਰਤ ਦੇ ਹਵਾਈ ਖੇਤਰ ਵਿਚ ਹਨ ਜੋ ਕਿ ਅੰਬਾਲਾ ਏਅਰਬੇਸ ਵੱਲ ਵੱਧ ਰਹੇ ਹਨ ਅਤੇ ਕੁੱਝ ਹੀ ਮਿੰਟਾਂ ਵਿਚ ਇਹ ਅੰਬਾਲਾ ਵਿਚ ਲੈਂਡ ਕਰ ਜਾਣਗੇ।  ਜਹਾਜ਼ਾਂ ਨੂੰ ਰਸੀਵ ਕਰਨ ਲਈ ਏਅਰਬੇਸ ਉੱਤੇ ਖੁਦ ਹਵਾਈਫੌਜ ਮੁੱਖੀ ਏਅਰ ਚੀਫ ਮਾਰਸ਼ਲ ਆਰਕੇਐਸ ਭਦੋਰੀਆ ਮੌਜੂਦ ਹਨ। ਜ਼ਿਕਰਯੋਗ ਹੈ ਕਿ ਰਾਫੇਲ ਜਹਾਜ਼ਾਂ ਦੇ ਆਉਣ ਦੇ ਮੱਦੇਨਜ਼ਰ ਅੰਬਾਲਾ ਏਅਰਬੇਸ ਵੀ ਹਾਈ ਅਲਰਟ ਉੱਤੇ ਰੱਖਿਆ ਗਿਆ ਹੈ। ਆਸ-ਪਾਸ ਦੇ ਇਲਾਕੇ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਰਾਫੇਲ ਜਹਾਜ਼ਾਂ ਦੀ ਲੈਂਡਿੰਗ ਸਮੇਂ ਲੋਕਾਂ ਨੂੰ ਛੱਤਾਂ ਉੱਤੇ ਚੜ੍ਹਨ ਅਤੇ ਸੈਲਫੀ ਲੈਣ ਉੱਤੇ ਵੀ ਪਾਬੰਦੀ ਲਗਾਈ ਗਈ ਹੈ। ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਹਨ। ਪੁਲਿਸ ਦੇ ਨਾਲ-ਨਾਲ ਫੌਜ ਵੀ ਏਅਰਬੇਸ ਦੇ ਚਾਰੇ ਪਾਸੇ ਤਾਇਨਾਤ ਕੀਤੀ ਗਈ ਹੈ। ਅੰਬਾਲਾ ਏਅਰਬੇਸ ਉੱਤੇ ਰਾਫੇਲ ਫਾਈਟਰ ਜੈਟਾਂ ਦੀ ਪਹਿਲੀ ਸਕਵਾਡ੍ਰਨ ਤਾਇਨਾਤ ਹੋਵੇਗੀ। 17ਵੀਂ ਨੰਬਰ ਦੀ ਇਸ ਸਕਵਾਡ੍ਰਨ ਨੂੰ ਗੋਲਡਨ ਏਰੋ ਦਾ ਨਾਮ ਦਿੱਤਾ ਗਿਆ ਹੈ।

LEAVE A REPLY