ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੰਜਾਬ ਦੇ ਬਟਾਲਾ ‘ਚ ਕਤਲ ਦੀ ਕੋਸ਼ਿਸ਼ ਅਤੇ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਰਾਤ ਨੂੰ ਵਿਆਹਿਆ ਨੌਜਵਾਨ ਜੋ ਕਿ, ਆਪਣੀ ਭਾਂਜੀ ਦੇ ਘਰ ਆਇਆ ਹੋਇਆ ਸੀ, ਉਸ ਨੇ ਲੜਕੀ ਨੂੰ ਗੋਲੀ ਮਾਰ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ। ਦੋਵਾਂ ਨੂੰ ਗੰਭੀਰ ਹਾਲਤ ਵਿੱਚ ਨੇੜੇ ਹਸਪਤਾਲ ਲਿਜਾਇਆ ਗਿਆ, ਜਿੱਥੇ ਪਹੁੰਚਦਿਆਂ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਬਟਾਲਾ ਦੀ ਮੋਰਚਰੀ ਵਿੱਚ ਭੇਜ ਦਿੱਤਾ ਹੈ, ਜਦੋਂ ਕਿ ਜ਼ਖਮੀ ਔਰਤ ਦੇ ਹੋਸ਼ ਵਿੱਚ ਆਉਣ ਦਾ ਇੰਤਜ਼ਾਰ ਪੁਲਿਸ ਕਰ ਰਹੀ ਹੈ। ਉਸਦਾ ਬਿਆਨ ਲੈਂ ਤੋਂ ਬਾਅਦ ਹੀ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕਦਾ ਹੈ।

 

ਨੌਜਵਾਨ ਦੀ ਪਛਾਣ ਮੇਜਰ ਸਿੰਘ, ਉਮਰ 35 ਸਾਲ, ਨਿਵਾਸੀ ਡੋਗਰ ਮਹੇਸ਼ ਵਜੋਂ ਕੀਤੀ ਗਈ ਹੈ। ਉਹ ਵਿਆਹੁਤਾ ਸੀ ਅਤੇ ਫੌਜ ਵਿੱਚ ਦੇਸ਼ ਦੀ ਸੇਵਾ ਦਾ ਫਰਜ਼ ਨਿਭਾ ਰਿਹਾ ਸੀ। ਪ੍ਰਾਪਤ ਜਾਣਕਾਰੀ ਮੁਤਾਬਿਕ 30 ਸਾਲਾ ਰੁਪਿੰਦਰ ਕੌਰ ਉਰਫ ਮੀਨਾ ਜੋ ਮੇਜਰ ਸਿੰਘ ਦੀ ਭਾਣਜੀ ਦੱਸੀ ਜਾ ਰਹੀ ਹੈ, ਉਹ ਇਥੇ ਮੁਰਗੀ ਮੋਹੱਲੇ ‘ਚ  ਕਿਰਾਏ ਦੇ ਮਕਾਨ ‘ਤੇ ਰਹਿ ਰਹੀ ਸੀ।  ਇੱਥੇ ਹੀ ਉਹ ਬਿਉਟੀ ਪਾਰਲਰ ਦਾ ਕੰਮ ਕਰਦੀ ਸੀ।

ਮਕਾਨ ਮਾਲਕਨ ਰਾਜਵੰਤ ਕੌਰ ਨੇ ਦੱਸਿਆ ਕਿ,  ਰੁਪਿੰਦਰ ਕੌਰ ਨੇ ਮੇਜਰ ਸਿੰਘ ਨੂੰ ਆਪਣਾ ਮਾਮਾ ਦੱਸਿਆ ਸੀ। ਐਤਵਾਰ ਸ਼ਾਮ ਨੂੰ ਮੇਜਰ ਸਿੰਘ ਉਸਦੇ ਕਮਰੇ ‘ਤੇ ਆਇਆ ਸੀ। ਦੋਵਾਂ ਵਿਚਾਲੇ ਕੀ ਪਤਾ ਕਿਸੇ ਗੱਲ ਚਲਦਿਆਂ ਝਗੜਾ ਵੀ ਹੋਇਆ ਸੀ। ਅਚਾਣਕ ਮਾਮਲਾ ਇੰਨਾ ਵੱਧ ਗਿਆ ਕਿ, ਗੁੱਸੇ ‘ਚ ਮੇਜਰ ਸਿੰਘ ਨੇ ਰਿਵਾਲਵਰ ਕੱਢੀ ਅਤੇ ਰੁਪਿੰਦਰ ਕੌਰ ‘ਤੇ ਗੋਲੀ ਚਲਾ ਦਿੱਤੀ। ਉਸ ਨੂੰ ਮਰਿਆ ਜਾਣ ਕੇ  ਮੇਜਰ ਸਿੰਘ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ । ਗੋਲੀ ਦੀ ਆਵਾਜ਼ ਸੁਣ ਕੇ ਰਾਜਵੰਤ ਕੌਰ ਨੇ ਘਰ ਦਾ ਦਰਵਾਜਾ ਬਾਹਰੋਂ ਬੰਦ ਕਰ ਦਿੱਤਾ ਅਤੇ ਪੁਲਿਸ ਨੂੰ ਫੋਨ ਕਰ ਦਿੱਤਾ।  ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਆਈ ਪੁਲਿਸ ਨੇ ਇਨ੍ਹਾਂ ਦੋਵਾਂ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੇਜਰ ਸਿਂਘ ਨੂੰ ਮਰਿਆ ਹੋਇਆ ਘੋਸ਼ਿਤ ਕਰ ਦਿੱਤਾ ਅਤੇ ਉਸਦੀ ਭਾਣਜੀ ਮੀਨਾ ਨੂੰ ਗੰਭੀਰ ਜ਼ਖਮੀ ਹੋਇਆ ਦੇਖਦਿਆਂ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ।

ਡੀਐਸਪੀ ਸਿਟੀ ਬਾਲ ਕ੍ਰਿਸ਼ਨ ਸਿੰਗਲਾ ਦਾ ਕਹਿਣਾ ਹੈ ਕਿ, ਨੌਜਵਾਨ ਦੀ ਲਾਸ਼ ਸਿਵਲ ਹਸਪਤਾਲ ਬਟਾਲਾ ਦੀ ਮੋਰਚਰੀ ਵਿੱਚ ਰੱਖੀ ਹੋਈ ਹੈ। ਉਸ ਦੇ ਪਰਿਵਾਰ ਤੋਂ ਹੁਣ ਤੱਕ ਕੋਈ ਨਹੀਂ ਪਹੁੰਚਿਆ ਹੈ। ਪੁਲਿਸ ਨੇ ਦੋਵਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਅਗਲੇਰੀ ਜਾਂਚ ਲਈ ਮੀਨਾ ਦੇ ਹੋਸ਼ ਵਿੱਚ ਆਉਂਣ ਦਾ ਇੰਤਜਾਰ ਕਰ ਰਹੀ ਹੈ।

LEAVE A REPLY