ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬੀਤੇ ਸ਼ਨਿੱਚਰਵਾਰ ਦੀ ਰਾਤ ਦਿੱਲੀ ਦੇ ਸ਼ਾਹੀਨ ਬਾਗ ਦੀ ਤਰਜ਼ ਉੱਤੇ ਦਿੱਲੀ ਵਿਚ ਹੀ ਜਾਫਾਰਾਬਦ ਮੈਟਰੋ ਸਟੇਸ਼ਨ ਦੇ ਨੀਚੇ ਮੁਸਲਿਮ ਔਰਤਾ ਸੀਏਏ ਅਤੇ ਐਨਆਰਸੀ ਵਿਰੁੱਧ ਡਟ ਗਈਆਂ ਹਨ ਜਿਸ ਦੇ ਜਵਾਬ ਵਿਚ ਅੱਜ ਐਤਵਾਰ ਨੂੰ ਭਾਜਪਾ ਦੇ ਆਗੂ ਕਪਿਲ ਮਿਸ਼ਰਾ ਮੈਟਰੋ ਸਟੇਸ਼ਨ ਦੇ ਸਾਹਮਣੇ ਮੋਜਪੂਰ ਚੌਰਾਹੇ ਉੱਤੇ ਸਮਰਥਕਾ ਨਾਲ ਪਹੁੰਚ ਕੇ ਸੀਏਏ ਦੇ ਹੱਕ ਵਿਚ ਪ੍ਰਦਰਸ਼ਨ ਕਰ ਰਹੇ ਹਨ।
आज ठीक तीन बजे – जाफराबाद के जवाब में
जाफराबाद के ठीक सामने
मौजपुर चौक की रेड लाइट पर
CAA के समर्थन में
डंके की चोट पर
हम लोग सड़क पर उतरेंगे
आप सभी आमंत्रित हैं
— Kapil Mishra (@KapilMishra_IND) February 23, 2020
ਉਨ੍ਹਾਂ ਨੇ ਮੋਜਪੂਰ ਚੌਰਾਹੇ ਉੱਤੇ ਪਹੁੰਚਣ ਤੋਂ ਪਹਿਲਾ ਇਕ ਟਵੀਟ ਕੀਤਾ ਅਤੇ ਉੱਥੇ ਸੀਏਏ ਦੇ ਸਮੱਰਥਨ ਵਿਚ ਪ੍ਰਦਰਸ਼ਨ ਕਰਨ ਦੀ ਜਾਣਕਾਰੀ ਦਿੱਤੀ। ਕਪਿਲ ਮਿਸ਼ਰਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ”ਅੱਜ ਠੀਕ ਤਿੰਨ ਵਜੇ ਜਾਫਰਾਬਾਦ ਦੇ ਜਵਾਬ ਵਿਚ ਜਾਫਰਾਬਾਦ ਦੇ ਠੀਕ ਸਾਹਮਣੇ ਮੌਜਪੂਰ ਚੌਕ ਦੀ ਰੈਡ ਲਾਇਟ ਉੱਤੇ ਸੀਏਏ ਦੇ ਸਮੱਰਥਨ ਵਿਚ ਡੰਕੇ ਦੀ ਚੋਟ ‘ਤੇ ਅਸੀ ਲੋਕ ਸੜਕਾਂ ਉੱਤੇ ਉਤਰਣਗੇ। ਤੁਹਾਨੂੰ ਸੱਭ ਨੂੰ ਆਉਣ ਦਾ ਸੱਦਾ ਹੈ”।
ਮੀਡੀਆ ਰਿਪੋਰਟਾ ਅਨੁਸਾਰ ਭਾਜਪਾ ਆਗੂ ਕਪਿਲ ਮਿਸ਼ਰਾ ਮੌਜਪੂਰ ਚੌਰਾਹੇ ਉੱਤੇ ਪਹੁੰਚ ਗਏ ਹਨ ਅਤੇ ਸੀਏਏ ਦੇ ਸਮੱਰਥਨ ਵਿਚ ਨਾਅਰੇਬਾਜੀ ਕੀਤੀ ਜਾ ਰਹੀ ਹੈ। ਦੋਵਾਂ ਪ੍ਰਦਰਸ਼ਨਾਂ ਵਿਚਲੀ ਦੂਰੀ ਕੇਵਲ ਅੱਧਾ ਕਿਲੋਮੀਟਰ ਦੀ ਹੈ। ਇਕ ਪਾਸੇ ਸੀਏਏ ਵਿਰੁੱਧ ਪ੍ਰਦਰਸ਼ਨ ਹੋ ਰਿਹਾ ਹੈ ਦੂਜੇ ਸੀਏਏ ਦੇ ਸਮੱਰਥਨ ਵਿਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਵੱਡੀ ਸੰਖਿਆ ਵਿਚ ਪੁਲਿਸ ਬਲ ਵੀ ਤਾਇਨਾਤ ਕਰ ਦਿੱਤਾ ਗਿਆ ਹੈ ਤਾਂ ਜੋ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ।

ਉੱਧਰ ਦੂਜੇ ਪਾਸੇ ਸ਼ਾਹੀਨ ਬਾਗ ਵਿਚ ਮੁਸਲਿਮ ਔਰਤਾਂ ਆਪਣੀ ਮੰਗਾਂ ਨੂੰ ਲੈ ਕੇ ਧਰਨੇ ਉੱਤੇ ਬੈਠੀਆਂ ਹੋਈਆਂ ਹਨ ਜਿਸ ਕਰਕੇ ਦਿੱਲੀ ਤੋਂ ਨੋਇਡਾ ਜਾਣ ਵਾਲੀ ਸੜਕ ਪੂਰੀ ਤਰ੍ਹਾ ਬੰਦ ਪਈ ਹੈ। ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲਬਾਤ ਕਰਨ ਲਈ ਸੁਪਰੀਮ ਕੋਰਟ ਨੇ ਵੀ ਦੋ ਸੀਨੀਅਰ ਵਕੀਲਾਂ ਨੂੰ ਵਾਰਤਾਕਾਰ ਵਜੋਂ ਨਿਯੁਕਤ ਕੀਤਾ ਸੀ ਪਰ ਚਾਰ ਦੌਰ ਦੀ ਗੱਲਬਾਤ ਮਗਰੋਂ ਕੋਈ ਵੀ ਸਿੱਟਾ ਨਹੀਂ ਨਿਕਲ ਸਕਿਆ ਹੈ। ਧਰਨੇ ਉੱਤੇ ਬੈਠੀ ਔਰਤਾਂ ਦੀ ਕੇਵਲ ਇਕ ਹੀ ਮੰਗ ਹੈ ਕਿ ਸੀਏਏ ਨੂੰ ਵਾਪਸ ਅਤੇ ਐਨਆਰਸੀ ਨੂੰ ਲਾਗੂ ਨਾ ਕੀਤਾ ਜਾਵੇ ਇਸ ਤੋਂ ਬਾਅਦ ਹੀ ਇਹ ਧਰਨਾ ਖਤਮ ਹੋਵੇਗਾ।