ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਲਾਕਡਾਊਨ ਵਿਚਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ ਰਾਹੀਂ ਘਰ ਪਹੁੰਚਾਉਣ ਦੇ ਮਾਮਲੇ ਉੱਤੇ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿੰਅਕਾ ਗਾਂਧੀ ਨੇ ਅੱਜ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਯੂਪੀ ਦੀ ਯੋਗੀ ਸਰਕਾਰ ਤੇ ਭਾਜਪਾ ਉੱਤੇ ਤਿੱਖਾ ਹਮਲਾ ਬੋਲਿਆ ਹੈ। ਪ੍ਰਿਅੰਕਾ ਨੇ ਕਿਹਾ ਕਿ ਜੇਕਰ ਭਾਜਪਾ ਬੱਸਾਂ ਉੱਤੇ ਆਪਣੇ ਝੰਡੇ ਜਾ ਸਟੀਕਰ ਲਗਵਾਉਣਾ ਚਾਹੁੰਦੀ ਹੈ ਤਾਂ ਉਹ ਵੀ ਲਗਵਾ ਲੈਵੇ ਪਰ ਬੱਸਾਂ ਚਲਾਉਣ ਦੀ ਆਗਿਆ ਦੇਵੇ।

ਪ੍ਰਿੰਅਕਾ ਗਾਂਧੀ ਨੇ ਕਿਹਾ ਕਿ ”ਜਿਹੜੇ ਪ੍ਰਵਾਸੀ ਮਜ਼ਦੂਰ ਪੈਦਲ ਚੱਲ ਕੇ ਆਪਣੇ ਘਰਾਂ ਨੂੰ ਜਾ ਰਹੇ ਹਨ। ਉਹ ਕੇਵਲ ਭਾਰਤੀ ਹੀ ਨਹੀਂ ਬਲਕਿ ਭਾਰਤ ਦੇ ਰੀੜ ਦੀ ਹੱਡੀ ਹਨ। ਉਨ੍ਹਾਂ ਦੇ ਹੀ ਖੂਨ ਪਸੀਨੇ ਨਾਲ ਇਹ ਦੇਸ਼ ਚੱਲਦਾ ਹੈ ਇਸ ਲਈ ਉਨ੍ਹਾਂ ਦਾ ਧਿਆਨ ਰੱਖਣਾ ਸੱਭ ਦੀ ਜ਼ਿੰਮੇਵਾਰੀ ਹੈ”। ਪ੍ਰਿੰਅਕਾਂ ਗਾਂਧੀ ਅਨੁਸਾਰ ”ਅੱਜ ਸ਼ਾਮ 4 ਵਜੇ ਤੱਕ ਕਾਂਗਰਸ ਪਾਰਟੀ ਦੁਆਰਾ ਬੱਸਾਂ ਉੱਪਲਬਧ ਕਰਵਾਏ ਹੋਏ 24 ਘੰਟੇ ਹੋ ਜਾਣਗੇ ਜੇਕਰ ਯੂਪੀ ਸਰਕਾਰ ਉਨ੍ਹਾਂ ਦੀ ਵਰਤੋਂ ਕਰਨਾ ਚਾਹੁੰਦੀ ਹੈ ਤਾਂ ਉਹ ਵੀ ਕਰ ਲੈਵੇ ਅਤੇ ਜੇਕਰ ਉਨ੍ਹਾਂ ਬੱਸਾਂ ਉੱਤੇ ਸਰਕਾਰ ਭਾਜਪਾ ਦੇ ਝੰਡੇ ਜਾ ਸਟੀਕਰ ਲਗਾ ਕੇ ਚਲਾਉਣਾ ਚਾਹੁੰਦੀ ਹੈ ਤਾਂ ਇਹ ਵੀ ਕਰ ਸਕਦੀ ਹੈ ਪਰ ਬੱਸਾਂ ਨੂੰ ਚੱਲਣ ਦੇਵੇ”। ਪ੍ਰਿੰਅਕਾ ਗਾਂਧੀ ਨੇ ਕਿਹਾ ਕਿ ਅਸੀ 17 ਮਈ ਨੂੰ 500 ਬੱਸਾਂ ਗਾਜੀਆਬਾਦ ਬਾਰਡਰ ਭੇਜੀਆਂ ਸਨ। ਸਰਕਾਰ ਦੇ ਕਹਿਣ ਉੱਤੇ ਚਾਰ-ਪੰਜ ਘੰਟਿਆਂ ਵਿਚ ਬੱਸਾਂ ਦੀ ਲਿਸਟ ਭੇਜੀ ਸੀ ਜੇਕਰ ਉਨ੍ਹਾਂ ਬੱਸਾਂ ਨੂੰ ਚਲਾਉਣ ਦੀ ਆਗਿਆ ਮਿਲਦੀ ਤਾਂ ਹੁਣ ਤੱਕ ਘੱਟ ਤੋਂ ਘੱਟ 20 ਹਜ਼ਾਰ ਲੋਕਾਂ ਆਪਣੇ ਘਰ ਪਹੁੰਚ ਚੁੱਕੇ ਸਨ। ਪ੍ਰਿੰਅਕਾ ਗਾਂਧੀ ਵਾਡਰਾ ਨੇ ਕਿਹਾ ਕਿ ਹੁਣ ਤੱਕ ਅਸੀ 67 ਲੱਖ ਲੋਕਾਂ ਦੀ ਮਦਦ ਕਰ ਚੁੱਕੇ ਹਨ। ਸਾਨੂੰ ਇਸ ਨਾਲ ਕੋਈ ਮਤਲਬ ਨਹੀਂ ਕਿ ਬੱਸਾਂ ਕਿਸਦੀਆਂ ਹਨ ਪਰ ਉਨ੍ਹਾਂ ਦਾ ਚੱਲਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਯੂਪੀ ਸਰਕਾਰ ਇਨ੍ਹਾਂ ਦੀ ਵਰਤੋਂ ਨਹੀਂ ਕਰਨਾ ਚਾਹੁੰਦੀ ਤਾਂ ਬੱਸਾਂ ਵਾਪਸ ਭੇਜੇ ਦੇਵੇ। ਪ੍ਰਿੰਅਕਾ ਗਾਂਧੀ ਮੁਤਾਬਕ ਮੈ ਆਪਣੇ ਪ੍ਰਵਾਸੀ ਭੈਣ-ਭਰਾਵਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਇਸ ਸੰਕਟ ਦੀ ਘੜੀ ਵਿਚ ਅਸੀ ਉਨ੍ਹਾਂ ਦੇ ਨਾਲ ਖੜ੍ਹੇ ਹਾਂ।

LEAVE A REPLY