ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇਮਾਨਦਾਰ ਨਾਲ ਟੈਕਸ ਅਦਾ ਕਰਨ ਵਾਲੇ ਕਰਦਾਤਾਵਾਂ ਲਈ ‘ਪਾਰਦਰਸ਼ੀ ਟੈਕਸ- ਇਮਾਨਦਾਰੀ ਦਾ ਸਤਿਕਾਰ'(Transparent Taxation – Honoring The Honest) ਨਾਮਕ ਇਕ ਪਲੇਟਫਾਰਮ ਨੂੰ ਲਾਂਚ ਕੀਤਾ ਹੈ। ਇਸ ਨਵੇਂ ਟੈਕਸ ਪਲੇਟਫਾਰਮ ਦੇ ਤਹਿਤ ਟੈਕਸ ਭਰਨ ਵਾਲਿਆਂ ਨੂੰ ਫੇਸਲੈਸ ਅਸੈਸਮੈਂਟ, ਟੈਕਸਪੇਅਰਸ ਚਾਰਟਰ, ਫੇਸਲੈਸ ਅਪੀਲ ਦੀ ਸਹੂਲਤ ਮਿਲੇਗੀ। ਇਸ ਦੇ ਨਾਲ ਹੀ ਟੈਕਸ ਦੇਣ ਵਿਚ ਅਸਾਨੀ ਹੋਵੇਗੀ, ਤਕਨੀਕ ਦੀ ਸਹਾਇਤਾ ਨਾਲ ਲੋਕਾਂ ਉੱਤੇ ਭਰੋਸਾ ਜਤਾਇਆ ਜਾਵੇਗਾ।

ਪੀਐਮ ਮੋਦੀ ਨੇ ਕਿਹਾ ਕਿ ਟੈਕਸ ਵਿਭਾਗ ਨੂੰ ਹੁਣ ਟੈਕਸ ਪੇਅਰ ਦੇ ਗੌਰਵ ਨੂੰ ਸੰਵੇਦਨਸ਼ੀਲਤਾ ਨਾਲ ਦੇਖਣਾ ਹੋਵੇਗਾ। ਹੁਣ ਟੈਕਸਪੇਅਰ ਦੀ ਗੱਲ ਉੱਤੇ ਵਿਸ਼ਵਾਸ਼ ਕਰਨਾ ਹੋਵਗਾ, ਵਿਭਾਗ ਉਸ ਨੂੰ ਬਿਨਾਂ ਕਿਸੇ ਅਧਾਰ ਦੇ ਹੀ ਸ਼ੱਕ ਦੀ ਨਜ਼ਰ ਨਾਲ ਨਹੀਂ ਵੇਖ ਸਕਦਾ। ਉਨ੍ਹਾਂ ਨੇ ਕਿਹਾ ਕਿ ਇਹ ਪਲੇਟਫਾਰਮ 21ਵੀਂ ਸਦੀ ਦੇ ਟੈਕਸ ਸਿਸਟਮ ਦੀ ਸ਼ੁਰੂਆਤ ਹੈ ਜਿਸ ਵਿਚ ਫੇਸਲੈਸ ਅਸੈਸਮੈਂਟ, ਟੈਕਸਪੇਅਰਸ ਚਾਰਟਰ, ਫੇਸਲੈਸ ਅਪੀਲ ਵਰਗੇ ਵੱਡੇ ਸੁਧਾਰ ਹਨ। ਪ੍ਰਧਾਨ ਮੰਤਰੀ ਮੋਦੀ ਅਨੁਸਾਰ ਇਕ ਸਮਾਂ ਸੀ ਜਦੋਂ ਇੱਥੇ ਵੱਡੇ-ਵੱਡੇ ਸੁਧਾਰਾਂ ਦੀ ਗੱਲਾਂ ਹੁੰਦੀਆਂ ਸਨ। ਕਈ ਵਾਰ ਮਜਬੂਰੀ ਵਿਚ ਕੁੱਝ ਫੈਸਲੇ ਲਏ ਜਾਂਦੇ ਸਨ। ਕਦੇ ਦਬਾਅ ਹੇਠ ਫੈਸਲੇ ਹੋ ਜਾਂਦੇ ਸਨ ਤਾਂ ਉਨ੍ਹਾਂ ਨੂੰ ਸੁਧਾਰ ਕਿਹਾ ਜਾਂਦਾ ਸੀ। ਇਸ ਦੇ ਕਾਰਨ ਲੋੜੀਂਦੇ ਨਤੀਜੇ ਉਪਲਬਧ ਨਹੀਂ ਹੋਏ। ਹੁਣ ਇਹ ਸੋਚ ਅਤੇ ਅਪ੍ਰੋਚ ਦੋਵੇਂ ਬਦਲ ਗਏ ਹਨ।

ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਦਾ ਇਮਾਨਦਾਰ ਕਰਦਾਤਾ ਰਾਸ਼ਟਰ ਨਿਰਮਾਣ ਵਿਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ। ਜਦੋਂ ਦੇਸ਼ ਦੇ ਇਮਾਨਦਾਰ ਟੈਕਸਪੇਅਰ ਦਾ ਜੀਵਨ ਅਸਾਨ ਬਣਦਾ ਹੈ, ਉਹ ਅੱਗੇ ਵੱਧਦਾ ਹੈ ਤਾਂ ਦੇਸ਼ ਦਾ ਵਿਕਾਸ ਹੁੰਦਾ ਹੈ ਅਤੇ ਦੇਸ਼ ਵੀ ਅੱਗੇ ਵੱਧਦਾ ਹੈ। ਉਨ੍ਹਾਂ ਕਿਹਾ ਕਿ 6ਤੋਂ 7 ਸਾਲ ਵਿਚ ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਦੀ ਸੰਖਿਆ ਵਿਚ ਲਗਭਗ ਢਾਈ ਕਰੋੜ ਦਾ ਵਾਧਾ ਹੋਇਆ ਹੈ ਪਰ ਇਹ ਵੀ ਸਹੀ ਹੈ ਕਿ 130 ਕਰੋੜ ਦੇ ਦੇਸ਼ ਵਿਚ ਇਹ ਬਹੁਤ ਘੱਟ ਹੈ। ਇੰਨੇ ਵੱਡੇ ਦੇਸ਼ ਵਿਚ ਕੇਵਲ ਡੇਢ ਕਰੋੜ ਸਾਥੀ ਹੀ ਇਨਕਮ ਟੈਕਸ ਜਮ੍ਹਾ ਕਰਵਾਉਂਦੇ ਹਨ। ਦੱਸ ਦਈਏ  ਕਿ ਫੇਸਲੈਸ ਅਸੈਸਮੈਂਟ ਅਤੇ ਟੈਕਸਪੇਅਰ ਚਾਰਟਰ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੈ ਅਤੇ ਫੇਸਲੈਸ ਅਪੀਲ ਦੀ ਸਹੂਲਤ 25 ਸਤੰਬਰ ਯਾਨੀ ਦੀਨ ਦਿਆਲ ਉਪਾਧਿਆਏ ਦੇ ਜਨਮਦਿਨ ਉੱਤੇ ਪੂਰੇ ਦੇਸ਼ ਵਿਚ ਨਾਗਰਿਕਾਂ ਲਈ ਉਪਲੱਬਧ ਹੋਵੇਗੀ।

LEAVE A REPLY