ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਰੇਡਿਓ ਪ੍ਰੋਗਰਾਮ ਜਰੀਏ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਹੈ। ਆਪਣੇ ਸੰਬੋਧਨ ਦੌਰਾਨ ਪੀਐਮ ਮੋਦੀ ਨੇ ਲੱਦਾਖ ਵਿਚ ਚੀਨੀ ਸੈਨਿਕਾਂ ਨਾਲ ਝੜਪ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕੀਤਾ ਅਤੇ ਚੀਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਭਾਰਤ ਦੋਸਤੀ ਨਿਭਾਉਣੀ ਜਾਣਦਾ ਹੈ ਤਾਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣ ਅਤੇ ਉਚਿਤ ਜਵਾਬ ਦੇਣ ਵੀ ਜਾਣਦਾ ਹੈ।

In Ladakh, India gave a befitting reply to those coveting our ...
File Photo

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਾਲ ‘ਚ ਹੀ ਦੁਨੀਆ ਨੇ ਆਪਣੀ ਸਰਹੱਦਾਂ ਅਤੇ ਪ੍ਰਬੂਸੱਤਾ ਦੀ ਰੱਖਿਆ ਲਈ ਭਾਰਤ ਦੀ ਵਚਨਬੱਧਤਾ ਨੂੰ ਵੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ”ਲੱਦਾਖ ਵਿਚ ਭਾਰਤ ਦੀ ਭੂਮੀ ਉੱਤੇ, ਅੱਖ ਚੁੱਕ ਕੇ ਦੇਖਣ ਵਾਲਿਆਂ ਨੂੰ ਕਰਾਰਾ ਜਵਾਬ ਮਿਲਿਆ ਹੈ। ਭਾਰਤ, ਦੋਸਤੀ ਨਿਭਾਉਣ ਜਾਣਦਾ ਹੈ ਤਾਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣਾ ਅਤੇ ਉਚਿਤ ਜਵਾਬ ਦੇਣ ਵੀ ਜਾਣਦਾ ਹੈ”। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਸੈਨਿਕਾਂ ਨਾਲ ਹਿੰਸਕ ਝੜਪ ਦੌਰਾਨ ਦੇਸ਼ ਲਈ ਜਾਨ ਵਾਰਨ ਵਾਲੇ ਜਵਾਨਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ”ਲੱਦਾਖ ਵਿਚ ਸਾਡੇ ਜਿਹੜੇ ਜਵਾਨ ਸ਼ਹੀਦ ਹੋਏ ਹਨ, ਉਨ੍ਹਾਂ ਦੀ ਬਹਾਦਰੀ ਨੂੰ ਪੂਰਾ ਦੇਸ਼ ਨਮਨ ਕਰ ਰਿਹਾ ਹੈ, ਸ਼ਰਧਾਂਜ਼ਲੀ ਦੇ ਰਿਹਾ ਹੈ”। ਪੀਐੰਮ ਮੋਦੀ ਨੇ ਇਹ ਵੀ ਕਿਹਾ ਹੈ ਕਿ ”ਸਾਡੀ ਕੋਸ਼ਿਸ਼ ਇਸ ਦਿਸ਼ਾ ਵਿਚ ਹੋਣੀ ਚਾਹੀਦੀ ਹੈ ਜਿਸ ਨਾਲ ਸਰਹੱਦਾਂ ਦੀ ਰੱਖਿਆ ਲਈ ਦੇਸ਼ ਦੀ ਤਾਕਤ ਵੱਧੇ, ਦੇਸ਼ ਹੋਰ ਜ਼ਿਆਦਾ ਕੁਸ਼ਲ ਅਤੇ ਆਤਮਨਿਰਭਰ ਬਣੇ। ਇਹ ਸਾਡੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜ਼ਲੀ ਵੀ ਹੋਵੇਗੀ”।ਪ੍ਰਧਾਨ ਮੰਤਰੀ ਮੋਦੀ ਅਨੁਸਾਰ ”ਜਿਨ੍ਹਾਂ ਪਰਿਵਾਰਾਂ ਨੇ ਸਰਹੱਦ ਉੱਤੇ ਲੜਦੇ ਹੋਏ ਆਪਣੇ ਬੱਚਿਆਂ ਨੂੰ ਖੋਅ ਦਿੱਤਾ, ਉਹ ਹੁਣ ਵੀ ਆਪਣੇ ਹੋਰ ਬੱਚਿਆ ਨੂੰ ਰੱਖਿਆ ਬਲ ਵਿਚ ਭੇਜਣਾ ਚਾਹੁੰਦੇ ਹਨ ਅਜਿਹੇ ਦੇਸ਼ਵਾਸੀਆਂ ਦੀ ਭਾਵਨਾ ਅਤੇ ਬਲਿਦਾਨ ਸਤਿਕਾਰਯੋਗ ਹੈ”।

LEAVE A REPLY