ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ(CII) ਦੇ ਸਾਲਾਨਾ ਸੈਸ਼ਨ ਨੂੰ ਸੰਬੋਧਿਤ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਲਾਕਡਾਊਨ ਨੂੰ ਪਿੱਛੇ ਛੱਡ ਕੇ ਅਨਲਾਕ ਫੇਜ਼ 1 ਵਿਚ ਦਾਖਲ ਹੋ ਚੁੱਕਿਆ ਹੈ ਅਤੇ ਦੇਸ਼ ਦਾ ਵੱਡਾ ਆਰਥਿਕ ਹਿੱਸਾ ਖੁੱਲ੍ਹ ਗਿਆ ਹੈ। ਪੀਐਮ ਮੋਦੀ ਨੇ ਦੇਸ਼ ਦੇ ਕਾਰੋਬਾਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਉਨ੍ਹਾਂ ਦੇ ਨਾਲ ਹਨ, ਜੇਕਰ ਉਹ ਇਕ ਕਦਮ ਵਧਾਉਣਗੇ ਤਾਂ ਸਰਕਾਰ ਚਾਰ ਕਦਮ ਅੱਗੇ ਵਧਾਵੇਗੀ।

ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ”ਕੋਰੋਨਾ ਸੰਕਟ ਵਿਚ ਲੋਕਾਂ ਦੇ ਜੀਵਨ ਨੂੰ ਬਚਾਉਣ ਦੇ ਨਾਲ-ਨਾਲ ਅਰਥਵਿਵਸਥਾ ਵਿਚ ਵੀ ਗਤੀ ਲਿਆਉਣੀ ਹੈ ਅਤੇ ਇਸ ਨੂੰ ਮੁੜ ਤੋਂ ਮਜ਼ਬੂਤ ਕਰਨਾ ਹੈ। ਦੇਸ਼ ਦੀ ਅਰਥਵਿਵਸਥਾ ਪਟੜੀ ਉੱਤੇ ਮੁੜ ਤੋਂ ਪਰਤੇਗੀ ਅਤੇ ਇਸ ਲਈ ਸਰਕਾਰ ਲਗਾਤਰ ਕਦਮ ਚੁੱਕ ਰਹੀ ਹੈ”। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀ ਵੱਡੀ ਸਚਾਈ ਇਹੀ ਹੈ ਕਿ ਭਾਰਤ ਲਾਕਡਾਊਨ ਨੂੰ ਪਿੱਛੇ ਛੱਡ ਕੇ ਅਨਲਾਕ ਫੇਜ 1 ਵਿਚ ਪ੍ਰਵੇਸ਼ ਹੋ ਚੁੱਕਿਆ। ਅਰਥਵਿਵਸਥਾ ਦਾ ਕਾਫੀ ਹਿੱਸਾ ਖੁੱਲ੍ਹ ਗਿਆ ਹੈ ਅਤੇ 8 ਜੂਨ ਤੋਂ ਇਹ ਹੋਰ ਵੀ ਖੁੱਲ੍ਹੇਗਾ। ਪੀਐਮ ਮੋਦੀ ਅਨੁਸਾਰ ”ਦੇਸ਼ ਨੂੰ ਤੇਜ਼ ਵਿਕਾਸ ਦੇ ਰਸਤੇ ਉੱਤੇ ਲਿਆਉਣ ਲਈ ਪੰਜ ਗੱਲਾਂ ਬਹੁਤ ਜ਼ਰੂਰੀ ਹਨ- ਇੰਟੈਂਟ, ਇੰਕਲੂਜ਼ਨ, ਇਨਫਰਾਸਟਰਕਚਰ, ਇਨਵੈਸਟਮੈਂਟ ਅਤੇ ਇਨੋਵੇਸ਼ਨ”। ਪੀਐਮ ਮੋਦੀ ਨੇ ਕਾਰੋਬਾਰੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ”ਮੈ ਤੁਹਾਡੇ ਨਾਲ ਖੜ੍ਹਿਆਂ ਹਾ ਅਤੇ ਤੁਸੀ ਦੋ ਕਦਮ ਅੱਗੇ ਵੱਧੋਗੇ ਤਾਂ ਸਰਕਾਰ ਚਾਰ ਕਦਮ ਅੱਗੇ ਵੱਧੇਗੀ”। ਪੀਐਮ ਮੋਦੀ ਨੇ ਸੰਬੋਧਨ ਵਿਚ ਕਿਹਾ ਕਿ ਅੱਜ ਤੋਂ ਤਿੰਨ ਮਹੀਨੇ ਪਹਿਲਾਂ ਦੇਸ਼ ਵਿਚ ਇਕ ਵੀ ਪੀਪੀਈ ਕਿੱਟ ਨਹੀਂ ਬਣਦੀ ਸੀ ਪਰ ਅੱਜ ਰੋਜ਼ ਤਿੰਨ ਲੱਖ ਕਿੱਟਾਂ ਬਣ ਰਹੀਆਂ ਹਨ। ਆਤਮਨਿਰਭਰ ਭਾਰਤ ਨਾਲ ਜੁੜੀ ਹਰ ਜ਼ਰੂਰਤ ਦਾ ਧਿਆਨ ਸਰਕਾਰ ਰੱਖੇਗੀ। ਉਨ੍ਹਾਂ ਨੇ ਭਾਰਤੀ ਉਦਯੋਗ ਸੰਘ ਨੂੰ ਕਿਹਾ ਕਿ ਉਹ ਹਰ ਸੈਕਟਰ ਨੂੰ ਲੈ ਕੇ ਇਕ ਰਿਸਰਚ ਤਿਆਰ ਕਰਨ ਅਤੇ ਪਲਾਨ ਮੈਨੂੰ ਦੇਣ। ਪੀਐਮ ਮੋਦੀ ਮੁਤਾਬਕ ਰਣਨੀਤਿਕ ਮਾਮਲਿਆਂ ਵਿਚ ਇਕ-ਦੂਜੇ ਉੱਤੇ ਨਿਰਭਰ ਰਹਿਣਾ ਠੀਕ ਨਹੀਂ ਹੈ, ਆਤਮਨਿਰਭਰ ਭਾਰਤ ਦਾ ਮਤਲਬ ਰੋਜ਼ਗਾਰ ਅਤੇ ਵਿਸ਼ਵਾਸ਼ ਪੈਦਾ ਕਰਨਾ ਹੈ ਤਾਂਕਿ ਭਾਰਤ ਦੀ ਹਿੱਸੇਦਾਰੀ ਗਲੋਬਲ ਸਪਲਾਈ ਚੇਨ ਵਿਚ ਮਜ਼ਬੂਤ ਹੋ ਸਕੇ। ਉਨ੍ਹਾਂ ਨੇ ਅੱਗੇ ਕਿਹਾ ਕਿ ”ਜਦੋਂ ਦੁਨੀਆ ਵਿਚ ਕੋਰੋਨਾ ਦਾ ਕਹਿਰ ਸੀ ਉਦੋਂ ਭਾਰਤ ਨੇ ਵੱਡੇ ਫੈਸਲੇ ਲਏ ਅਤੇ ਸਮਾਂ ਰਹਿੰਦੇ ਲਾਕਡਾਊਨ ਲਾਗੂ ਕੀਤਾ। ਲਾਕਡਾਊਨ ਦੌਰਾਨ ਆਪਣੀਆਂ ਸਹੂਲਤਾਂ ਨੂੰ ਵਧਾਇਆ ਅਤੇ ਇਹੀ ਵਜ੍ਹਾ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਸਥਿਤੀ ਬੇਹਤਰ ਹੈ”।

LEAVE A REPLY