ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਅੱਜ 7 ਅਪ੍ਰੈਲ ਨੂੰ ਹਰ ਵਾਰ ਦੀ ਤਰ੍ਹਾ ਇਸ ਵਾਰ ਵੀ ਪੂਰੀ ਦੁਨੀਆ ਵਿਚ ਵਿਸ਼ਵ ਸਿਹਤ ਦਿਵਸ ਮਨਾਇਆ ਜਾ ਰਿਹਾ ਹੈ ਇਸ ਮੌਕੇ ਉੱਤੇ ਪੀਐਮ ਮੋਦੀ ਨੇ ਦੇਸ਼ ਦੀ ਜਨਤਾ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀ ਵਰਤਣ ਅਤੇ ਕੋਰੋਨਾ ਵਿਰੁੱਧ ਜੰਗ ਲੜੇ ਰਹੇ ਡਾਕਟਰਾਂ ਦਾ ਸ਼ੁਕਰੀਆਂ ਕਰਨ ਦੀ ਅਪੀਲ ਕੀਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਕਿਹਾ ਕਿ ”ਆਓ ਅੱਜ ਆਪਾ ਵਿਸ਼ਵ ਸਿਹਤ ਦਿਵਸ ‘ਤੇ ਨਾ ਸਿਰਫ਼ ਇਕ ਦੂਜੇ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਪ੍ਰਾਥਨਾ ਕਰੀਏ ਬਲਕਿ ਉਨ੍ਹਾਂ ਸਾਰੇ ਡਾਕਟਰਾਂ, ਨਰਸਾਂ, ਮੈਡੀਕਲ ਸਟਾਫ਼ ਅਤੇ ਸਿਹਤ ਕਰਮਚਾਰੀਆਂ ਦਾ ਸ਼ੁਕਰਗੁਜ਼ਾਰ ਕਰੀਏ ਜੋ ਕੋਵੀਡ 19 ਵਿਰੁੱਧ ਲੜਾਈ ਦੀ ਬਹਾਦਰੀ ਨਾਲ ਅਗਵਾਈ ਕਰ ਰਹੇ ਹਨ”।

ਉਨ੍ਹਾਂ ਨੇ ਅੱਗੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬੱਚਣ ਲਈ ਸਾਵਧਾਨੀ ਵਰਤਣ ਦੀ ਅਪੀਲ ਕਰਦੇ ਹੋਏ ਕਿਹਾ ਕਿ ”ਵਰਲਡ ਹੈਲਥ ਡੇਅ ਉੱਤੇ ਅਸੀ ਸਮਾਜਿਕ ਦੂਰੀਆਂ ਵਰਗੀ ਸਾਵਧਾਨੀਆਂ ਦੀ ਪਾਲਣਾ ਕਰਨੀ ਯਕੀਨੀ ਬਣਾਈਏ ਜੋ ਕਿ ਸਾਡੀ ਆਪਣੀ ਜ਼ਿੰਦਗੀ ਦੇ ਨਾਲ ਦੂਜਿਆਂ ਦੀ ਜ਼ਿੰਦਗੀ ਦੀ ਰੱਖਿਆ ਕਰੇਗੀ। ਇਹ ਦਿਨ ਸਾਡੇ ਪੂਰੇ ਸਾਲ ਆਪਣੀ ਫਿਟਨੈਸ ਉੱਤੇ ਧਿਆਨ ਦੇਣ ਲਈ ਪ੍ਰੇਰਿਤ ਕਰਦਾ ਹੈ ਜੋ ਸਾਡੀ ਪੂਰੀ ਸਿਹਤ ਨੂੰ ਵਧੀਆ ਬਨਾਉਣ ਵਿਚ ਮਦਦ ਕਰਦਾ ਹੈ”। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਬਾਲੀਵੁੱਡ ਸਟਾਰਜ਼ ਦਾ ਕੋਰੋਨਾ ਵਿਰੁੱਧ ਜੰਗ ਜਿੱਤਣ ਦੀ ਉਮੀਦ ਵਾਲਾ ਗਾਣਾ ਸ਼ੇਅਰ ਕਰਦੇ ਹੋਏ ਲਿਖਿਆ ਕਿ ”ਫਿਰ ਮੁਸਕਰਾਵੇਗਾ ਇੰਡੀਆਂ..ਫਿਰ ਜਿੱਤ ਜਾਵੇਗਾ ਇੰਡੀਆ”

LEAVE A REPLY