ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਯੁੱਧਿਆ ਵਿਚ ਰਾਮਮੰਦਰ ਦੇ ਨਿਰਮਾਣ ਲਈ ਭੂਮੀ ਪੂਜਨ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਉੱਤੇ ਹਨ। 5 ਅਗਸਤ ਨੂੰ ਰਾਮ ਮੰਦਰ ਦੇ ਭੂਮੀ ਪੂਜਨ ਵਾਸਤੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਆਉਣਗੇ, ਜਿਸ ਕਰਕੇ ਅਯੁੱਧਿਆ ਨਗਰੀ ਨੂੰ ਪੂਰੀ ਤਰ੍ਹਾਂ ਸਜਾਇਆ ਜਾ ਰਿਹਾ ਹੈ। ਅਯੁੱਧਿਆ ਵਿਚ ਘਰਾਂ ਨੂੰ ਇਕ ਰੰਗ ਤੋਂ ਪੇਂਟ ਕੀਤਾ ਗਿਆ ਹੈ। ਦੀਵਾਰਾਂ ਉੱਤੇ ਭਗਵਾਨ ਰਾਮ ਦੇ ਜੀਵਨ ਨਾਲ ਜੁੜੇ ਚਿੱਤਰ ਬਣਾਏ ਜਾ ਰਹੇ ਹਨ।

ਤਸਵੀਰਾਂ ਵਿਚ ਨਜ਼ਰ ਆ ਰਹੇ ਪੰਡਾਲ ਦੇ ਅੰਦਰ ਹੀ ਰਾਮ ਮੰਦਰ ਭੂਮੀ ਪੂਜਨ ਦੇ ਸਮਾਗਮ ਦਾ ਆਯੋਜਨ ਹੋਵੇਗਾ ਅਤੇ ਇੱਥੇ ਹੀ ਪੀਐਮ ਮੋਦੀ ਰਾਮ ਮੰਦਰ ਨਿਰਮਾਣ ਲਈ ਨੀਂਹ ਪੱਥਰ ਰੱਖਣਗੇ। ਪੰਡਾਲ ਅੰਦਰ ਭੂਮੀ ਪੂਜਨ ਸਥਾਨ ਦੇ ਨਾਲ-ਨਾਲ ਬੈਠਣ ਦੀ ਵਿਵਸਥਾ ਵੀ ਕੀਤੀ ਗਈ ਹੈ। ਇਸ ਦੇ ਲਈ ਪੰਡਾਲ ਵਿਚ ਕੁਰਸੀਆਂ ਰੱਖੀਆਂ ਗਈਆਂ ਹਨ।

ਅਯੁੱਧਿਆ ਵਿਚ ਐਂਟਰੀ ਦੇ ਹਰ ਰਸਤੇ ਉੱਤੇ ਵੱਡੇ-ਵੱਡੇ ਗੇਟ ਬਣਾਏ ਗਏ ਹਨ,ਜਿਨ੍ਹਾਂ ਵਿਚ ਭਗਵਾਨ ਰਾਮ ਦੀ ਤਸਵੀਰ ਬਣੀ ਹੋਈ ਹੈ। ਸਾਰੇ ਐਂਟਰੀ ਪੁਆਇੰਟਾਂ ਉੱਤੇ ਪੁਲਿਸ ਪੂਰੀ ਤਰ੍ਹਾਂ ਨਾਲ ਮੂਸਤੈਦ ਹੈ

 

ਭੂਮੀ ਪੂਜਨ ਨੂੰ ਲੈ ਕੇ ਅਯੁੱਧਿਆ ਵਿਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਰਾਮ ਦੇ ਰੰਗ ਵਿਚ ਰੰਗੀ ਅਯੁੱਧਿਆ ਦੇ ਹਰ ਘਰ ਅੱਗੇ ਝੰਡੀਆਂ ਲਹਿਰਾ ਰਹੀਆਂ ਹਨ। ਇਨ੍ਹਾਂ ਝੰਡੀਆਂ ਵਿਚ ਭਗਵਾਨ ਰਾਮ ਅਤੇ ਹਨੂੰਮਾਨ ਦੇ ਚਿੱਤਰ ਬਣਾਏ ਗਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਆਉਣ ਤੋਂ ਬਾਅਦ ਸੱਭ ਤੋਂ ਪਹਿਲਾਂ ਦਰਸ਼ਨਾਂ ਲਈ ਹਨੂੰਮਾਨ ਗੜੀ ਜਾਣਗੇ। ਅਜਿਹੇ ਵਿਚ ਹਨੂੰਮਾਨ ਗੜੀ ਉੱਤੇ ਸਾਰੀਆਂ ਤਿਆਰੀਆਂ ਨੂੰ ਤਕਰੀਬਨ ਪੂਰੀ ਕਰ ਲਿਆ ਗਿਆ ਹੈ। ਪੋੜੀਆਂ ਨੂੰ ਪੂਰੀ ਤਰ੍ਹਾਂ ਇਕ ਰੰਗ ਵਿਚ ਰੰਗਿਆ ਗਿਆ ਹੈ। ਸੁਰੱਖਿਆ ਦੇ ਵਿਸ਼ੇਸ਼ ਇੰਤਜ਼ਾਮ ਹਨ।

ਭੂਮੀ ਪੂਜਨ ਦੀਆਂ ਤਿਆਰੀਆਂ ਦੇ ਨਾਲ ਅਯੁੱਧਿਆ ਵਿਚ ਕਈ ਦਰਸ਼ਨ ਸਥਾਨਾਂ ਨੂੰ ਚੰਗੀ ਤਰ੍ਹਾਂ ਨਾਲ ਸਜਾਇਆ ਗਿਆ ਹੈ। ਉੱਥੇ ਹੀ ਰਾਮ ਦੀ ਪੈੜੀ ਦੇ ਪਿੱਛੇ ਸਥਿਤ ਤੁਲਸੀ ਗਾਰਡਨ ਸ਼ਾਮ ਨੂੰ ਪੂਰੀ ਤਰ੍ਹਾਂ ਜਗਮਗਾਉਂਦਾ ਹੈ।

 

 

LEAVE A REPLY