ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੀਤੀ 25 ਜੂਨ ਨੂੰ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਕੈਰੋ ਵਿਚ ਇਕੋਂ ਹੀ ਪਰਿਵਾਰ ਦੇ 5 ਜੀਆਂ ਦੇ ਕਤਲ ਦੀ ਖਬਰ ਨੇ ਕਾਫੀ ਸੁੱਰਖੀਆਂ ਬਟੋਰੀਆਂ ਸਨ ਪਰ ਹੁਣ ਇਸ ਮਾਮਲੇ ਵਿਚ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਦਰਅਸਲ ਪੁਲਿਸ ਨੇ ਕਤਲ ਦੇ ਮੁੱਖ ਮੁਲਜ਼ਮ ਗੁਰਜੰਟ ਨੂੰ ਗਿਰਫਤਾਰ ਕਰ ਲਿਆ ਹੈ ਜੋ ਕਿ ਮ੍ਰਿਤਕ ਪਰਿਵਾਰ ਦਾ ਹੀ ਲੜਕਾ ਹੈ।

ਇਸ ਪੂਰੀ ਘਟਨਾ ਦੀ ਜਾਣਕਾਰੀ ਦਿੰਦਿਆ ਤਰਨਤਾਰਨ ਦੇ ਐਸਐਸਪੀ ਧਰੂਵ ਧਾਹਿਆ ਨੇ ਦੱਸਿਆ ਹੈ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ 24-25 ਜੂਨ ਦੀ ਦਰਮਿਆਨੀ ਰਾਤ ਨੂੰ ਪਰਿਵਾਰ ਵਿਚ ਹੋ ਰਹੇ ਘਰੇਲੂ ਝਗੜੇ ਦੌਰਾਨ ਦਿੱਤਾ ਗਿਆ ਅਤੇ ਕਤਲ ਕਰਨ ਵਾਲੇ ਵੀ ਪਰਿਵਾਰ ਦੇ ਮੁੱਖੀ ਮ੍ਰਿਤਕ ਬ੍ਰਿਜ ਲਾਲ ਦੇ ਦੋ ਬੇਟੇ ਗੁਰਜੰਟ ਅਤੇ ਬੰਟੀ ਸਨ। ਐਸਐਸਪੀ ਮੁਤਾਬਕ ਇਨ੍ਹਾਂ ਦੋਵਾਂ ਨੇ ਆਪਣੇ ਪਿਤਾ ਦੀ ਕਿਰਪਾਨ ਨਾਲ ਪਹਿਲਾਂ ਆਪਣੇ ਹੀ ਪਿਤਾ ਉੱਤੇ ਹਮਲਾ ਕੀਤਾ ਅਤੇ ਫਿਰ ਆਪਣੀਆਂ ਦੋਵੇਂ ਭਾਬੀਆਂ ਨੂੰ ਮੌਤ ਦੇ ਘਾਟ ਉਤਾਰਿਆ। ਇਹ ਦੋਵੇਂ ਭਰਾ ਆਪਣੇ ਭਾਬੀਆਂ ਦੇ ਚਰਿੱਤਰ ਉੱਤੇ ਸ਼ੱਕ ਕਰਦੇ ਸਨ ਜਿਸ ਕਰਕੇ ਅਕਸਰ ਹੀ ਘਰ ਵਿਚ ਝਗੜਾ ਹੁੰਦਾ ਰਹਿੰਦਾ ਸੀ।  ਇਸ ਤੋਂ ਇਲਾਵਾ ਘਰ ਵਿਚ ਮੌਜੂਦ ਆਪਣੇ ਡਰਾਇਵਰ ਦੀ ਹੱਤਿਆ ਵੀ ਇਨ੍ਹਾਂ ਨੇ ਹੀ ਕੀਤੀ ਸੀ। 4 ਜੀਆਂ ਨੂੰ ਮਾਰਨ ਤੋਂ ਬਾਅਦ ਬੰਟੀ ਅਤੇ ਗੁਰਜੰਟ ਵਿਚਾਲੇ ਵੀ ਝਗੜਾ ਸ਼ੁਰੂ ਹੋ ਗਿਆ ਸੀ। ਜਦੋਂ ਇਹ ਪੂਰੀ ਘਟਨਾ ਵਾਪਰ ਰਹੀ ਸੀ ਤਾਂ ਇਹ ਦੋਵੇ ਨਸ਼ੇਂ ਵਿਚ ਸਨ ਅਤੇ ਇਸ ਦੌਰਾਨ ਗੁਰਜੰਟ ਨੇ ਬੰਟੀ ਉੱਤੇ ਵੀ ਧਾਵਾ ਬੋਲ ਦਿੱਤਾ ਜਿਸ ਤੋਂ ਬਾਅਦ ਬੰਟੀ ਦੀ ਵੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਫਿਰ ਬੰਟੀ ਉੱਥੋ ਫਰਾਰ ਹੋ ਗਿਆ। ਇਹ ਸਾਰੀ ਘਟਨਾ ਘਰ ਵਿਚ ਮੌਜੂਦ ਬੱਚਿਆਂ ਨੇ ਵੇਖ ਲਈ ਸੀ ਅਤੇ ਘਰ ਤੋਂ ਭੱਜ ਗਏ ਸਨ । ਉੱਥੇ ਹੀ ਪੁਲਿਸ ਨੇ ਗੁਰਜੰਟ ਨੂੰ ਹੁਣ ਕਾਬੂ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਐਸਐਸਪੀ ਧਰੁਵ ਨੇ ਇਹ ਵੀ ਦੱਸਿਆ ਕਿ ਮਾਰੀ ਗਈ ਦੋਵੇਂ ਔਰਤਾਂ ਦੇ ਪਤੀ ਨਸ਼ਾ ਛਡਾਊ ਕੇਂਦਰ ਵਿਚ ਆਪਣਾ ਇਲਾਜ਼ ਕਰਵਾ ਰਹੇ ਹਨ।

LEAVE A REPLY