ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਯੂਪੀ ਦੇ ਕਾਨਪੁਰ ਦੇਹਾਤ ਵਿਚ ਅੱਠ ਪੁਲਿਸਵਾਲਿਆਂ ਦੀ ਜਾਨ ਲੈਣ ਵਾਲੇ ਖਤਰਨਾਕ ਗੈਂਗਸਟਰ ਵਿਕਾਸ ਦੁਬੇ ਨੂੰ ਗਿਰਫਤਾਰ ਕਰਨ ਲਈ ਯੂਪੀ ਪੁਲਿਸ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ ਪਰ ਇਸੇ ਵਿਚਾਲੇ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਵਿਕਾਸ ਦੁਬੇ ਦੇ ਇਕ ਸਾਥੀ ਦਯਾਸ਼ੰਕਰ ਅਗਨੀਹੋਤਰੀ ਨੂੰ ਮੁਠਭੇੜ ਦੌਰਾਨ ਹਿਰਾਸਤ ਵਿਚ ਲੈ ਲਿਆ ਹੈ ਜਿਸ ਨੇ ਪੁੱਛਗਿੱਛ ਵਿਚ ਕਈ ਵੱਡੇ ਖੁਲਾਸੇ ਕੀਤੇ ਹਨ।

ਜਾਣਕਾਰੀ ਅਨੁਸਾਰ ਦਯਾਸ਼ੰਕਰ ਨੇ ਦੱਸਿਆ ਹੈ ਕਿ ਪੁਲਿਸ ਦੇ ਰੇਡ ਕਰਨ ਤੋਂ ਪਹਿਲਾਂ ਵਿਕਾਸ ਦੁਬੇ ਕੋਲ ਫੋਨ ਆਇਆ ਸੀ, ਜੋ ਕਿ ਪੁਲਿਸ ਸਟੇਸ਼ਨ ਤੋਂ ਵੀ ਹੋ ਸਕਦਾ ਹੈ ਜਿਸ ਤੋਂ ਬਾਅਦ ਵਿਕਾਸ ਦੁਬੇ ਨੇ ਆਪਣੇ 25 ਤੋਂ 30 ਸਾਥੀਆਂ ਨੂੰ ਫੋਨ ਕਰਕੇ ਬੁਲਾਇਆ, ਜਿਨ੍ਹਾਂ ਕੋਲ ਅਵੈਦ ਹਥਿਆਰ ਸਨ ਅਤੇ ਪੁਲਿਸ ਦੇ ਆਉਣ ‘ਤੇ ਵਿਕਾਸ ਦੁਬੇ ਨੇ ਖੁਦ ਫਾਇਰਿੰਗ ਕੀਤੀ ਸੀ। ਦਯਾਸ਼ੰਕਰ ਦਾ ਦਾਅਵਾ ਹੈ ਕਿ ਉਹ ਇਸ ਪੂਰੀ ਘਟਨਾ ਦੌਰਾਨ ਘਰ ਅੰਦਰ ਹੀ ਬੰਦ ਹੋ ਗਿਆ ਸੀ ਅਤੇ ਜ਼ਿਆਦਾ ਕੁੱਝ ਨਹੀਂ ਦੇ ਸਕਿਆ। ਦੱਸ ਦਈਏ ਕਿ ਦਯਾਸ਼ੰਕਰ ਉੱਤੇ ਵੀ ਬਿਕਰੂ ਪਿੰਡ ਵਿਚ ਪੁਲਿਸ ਉੱਤੇ ਹੋਈ ਫਾਇਰਿੰਗ ਵਿਚ ਸ਼ਾਮਲ ਹੋਣ ਦਾ ਆਰੋਪ ਹਨ। ਕਾਨਪੁਰ ਪੁਲਿਸ ਨੇ ਉਸਨੂੰ ਸ਼ਨੀਵਾਰ ਦੇਰ ਰਾਤ ਕਲਿਆਰੁਪਰ ਦੇ ਜਵਾਹਰ ਪੁਰਮ ਵਿਚ ਘੇਰ ਲਿਆ ਸੀ ਅਤੇ ਆਤਮ-ਸਮਰਪਣ ਕਰਨ ਲਈ ਆਖਿਆ ਸੀ ਪਰ ਉਸਨੇ ਉੱਲਟ ਦੇਸ਼ੀ ਕੱਟੇ ਨਾਲ ਫਾਇਰਿੰਗ ਕੀਤੀ ਅਤੇ ਪੁਲਿਸ ਦੀ ਜਵਾਬੀ ਕਾਰਵਾਈ ਵਿਚ ਉਸਦੇ ਪੈਰ ਵਿਚ ਗੋਲੀ ਲੱਗੀ ਜਿਸ ਤੋਂ ਬਾਅਦ ਉਸਨੂੰ ਗਿਰਫਤਾਰ ਕਰ ਲਿਆ ਗਿਆ।

ਦੱਸ ਦਈਏ ਕਿ ਵੀਰਵਾਰ ਰਾਤ ਨੂੰ ਕਾਨਪੁਰ ਦੇਹਾਤ ਦੇ ਚੌਬੇਪੂਰ ਥਾਣਾ ਇਲਾਕੇ ਅਧੀਨ ਪੈਂਦੇ ਬਿਕਰੂ ਪਿੰਡ ਵਿਚ ਰੇਡ ਕਰਨ ਗਈ ਪੁਲਿਸ ਉੱਤੇ ਵਿਕਾਸ ਦੁਬੇ ਅਤੇ ਉਸਦੇ ਸਾਥੀਆਂ ਨੇ ਫਾਇਰਿੰਗ ਕਰ ਦਿੱਤੀ ਸੀ ਜਿਸ ਦੌਰਾਨ ਇਕ ਡੀਐਸਪੀ ਸਮੇਤ 8 ਪੁਲਿਸਕਰਮੀ ਸ਼ਹੀਦ ਹੋ ਗਏ ਸਨ।ਉੱਥੇ ਹੀ ਇਸ ਪੂਰੀ ਕਾਰਵਾਈ ਵਿਚ ਪੁਲਿਸ ਨੇ ਵਿਕਾਸ ਦੁਬੇ ਦੇ ਮਾਮਾ ਪ੍ਰੇਮ ਪ੍ਰਕਾਸ਼ ਪਾਂਡੇ ਅਤੇ ਉਸ ਦੇ ਸਾਥੀ ਅਤੁਲ ਦੁਬੇ ਨੂੰ ਢੇਰ ਕਰ ਦਿੱਤਾ ਸੀ। ਜਦਕਿ ਵਿਕਾਸ ਦੁਬੇ ਅਤੇ ਉਸ ਦੇ ਸਾਥੀਆਂ ਦੀ ਤਲਾਸ਼ ਤੇਜ਼ ਕਰ ਦਿੱਤੀ ਗਈ ਹੈ।

LEAVE A REPLY