ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਲਗਾਤਾਰ ਭਾਰਤ ਵਿਚ ਆਪਣੇ ਪੈਰ ਪਸਾਰਦੀ ਜਾ ਰਹੀ ਹੈ। ਉੱਥੇ ਹੀ ਰਾਜਧਾਨੀ ਦਿੱਲੀ ਵਿਚ ਪੀਜ਼ਾ ਡਿਲਵਰੀ ਕਰਨ ਵਾਲਾ ਲੜਕਾ ਵੀ ਕੋਰੋਨਾ ਦੀ ਚਪੇਟ ਵਿਚ ਆ ਚੁੱਕਿਆ ਹੈ ਜਿਸ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਪਰਿਵਾਰਾਂ ਨੂੰ ਕੁਵਾਰੰਟਿਨ ਕਰ ਦਿੱਤਾ ਹੈ ਜਿੱਥੇ-ਜਿੱਥੇ ਉਹ ਪੀਜ਼ੇ ਦੀ ਡਿਲਵਰੀ ਕਰਨ ਗਿਆ ਸੀ।

Pizza Delivery Boy Tests Coronavirus Positive In South Delhi, 72 ...

ਜਾਣਕਾਰੀ  ਮੁਤਾਬਕ  ਦਿੱਲੀ ਦੇ ਮਾਲਵੀਏ ਨਗਰ ਦੇ ਰਹਿਣ ਵਾਲੇ ਡਿਲਵਰੀ ਬਵਾਏ ਨੂੰ ਲਗਭਗ 20 ਦਿਨਾਂ ਤੋਂ ਕੋਰੋਨਾ ਦੇ ਲੱਛਣ ਸਨ ਅਤੇ ਉਹ ਟੈਸਟ ਦੇ ਲਈ ਕਈ ਹਸਪਤਾਲਾਂ ਵਿਚ ਵੀ ਗਿਆ ਪਰ ਕੋਈ ਟ੍ਰੈਵਨ ਹਿਸਟਰੀ ਨਾ ਹੋਣ ਕਰਕੇ ਉਸ ਦੇ ਟੈਸਟ ਨਹੀਂ ਹੋਏ ਅਤੇ ਜਦੋਂ ਹਾਲਤ ਜਿਆਦਾ ਖਰਾਬ ਹੋਈ ਤਾਂ ਉਸ ਦਾ ਟੈਸਟ ਹੋਇਆ ਤਾਂ ਜਿਸ ਦੀ ਜਾਂਚ ਰਿਪੋਰਟ 14 ਅਪ੍ਰੈਲ ਨੂੰ ਪਾਜ਼ੀਟਿਵ ਪਾਈ ਗਈ ਅਤੇ ਉਸ ਦੀ ਪਹਿਚਾਣ ਇਕ ਪੀਜ਼ਾ ਡਿਲਵਰੀ ਬਵਾਏ ਦੇ ਰੂਪ ਵਿਚ ਹੋਈ। ਇਸ ਤੋਂ ਬਾਅਦ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਉੱਥੇ ਹੀ ਪ੍ਰਸ਼ਾਸਨ ਨੇ ਉਨ੍ਹਾਂ 72 ਘਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਵਿਚ ਹੀ ਆਈਸੋਲੇਟ ਕਰ ਦਿੱਤਾ ਹੈ ਜਿੱਥੇ ਇਸ ਲੜਕੇ ਨੇ ਪੀਜ਼ੇ ਦੀ ਡਿਲਵਰੀ ਕੀਤੀ ਹੈ ਨਾਲ ਹੀ ਉਸ ਦੇ ਸੱਤ ਡਿਲਵਰੀ ਕਰਨ ਵਾਲੇ ਸਾਥੀਆਂ ਨੂੰ ਵੀ ਕੁਵਾਰੰਟਿਨ ਕੀਤਾ ਗਿਆ ਹੈ। ਦੱਸ ਦਈਏ ਕਿ ਸਰਕਾਰ ਨੇ ਲਾਕਡਾਊਨ ਦੌਰਾਨ ਲੋਕਾਂ ਨੂੰ ਰਾਹਤ ਦੇਣ ਲਈ ਕੁੱਝ ਆਨਲਾਇਨ ਫੂਡ ਨਾਲ ਜੁੜੀ ਕੰਪਨੀਆਂ ਨੂੰ ਡਿਲਵਰੀ ਦੀ ਛੁੱਟ ਦਿੱਤੀ ਹੈ ਤਾਂਕਿ ਲੋਕਾਂ ਦੇ ਘਰਾਂ ਵਿਚ ਹੀ ਹੋਮ ਡਿਲਵਰੀ ਹੋ ਸਕੇ ਜਿਸ ਅਧੀਨ ਇਹ ਲੜਕਾ ਪੀਜ਼ੇ ਦੀ ਡਿਲਵਰੀ ਕਰ ਰਿਹਾ ਸੀ।

 

LEAVE A REPLY