ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ  ਦੀ ਚਾਰ ਵਿਧਾਨਸਭਾ ਸੀਟਾਂ ਤੇ ਅੱਜ ਫਗਵਾੜਾ ਵਿਖੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਚੋਣ ਬੂਥ ਤੇ ਲੋਂਕ ਆਪਣਾ ਫਰਜ  ਸਮਝਦੇ ਹੋਏ ਸਵੇਰੇ ਤੋਂ  ਇਕੱਠੇ ਹੋਣ ਲੱਗੇ ਹਨ। ਪਰ ਕੁਝ ਤਕਨੀਕੀ ਖ਼ਰਾਬੀ ਕਾਰਨ  ਫਗਵਾੜਾ ਚ ਵੋਟਿੰਗ ਦੀ ਪ੍ਰਕਿਰਿਆ ਥੋੜੀ ਦੇਰ ਨਾਲ ਸ਼ੁਰੂ ਹੋਈਆਂ ਹਨ। ਇਹ ਪ੍ਰਕਿਰਿਆ ਸ਼ਾਮੀ 6 ਵਜੇ ਤਕ ਜਾਰੀ ਰਹੇਗੀ।

ਲੋਕ ਲਗਾਤਾਰ ਆਪਣੀ ਵੋਟਾਂ ਦੇ ਹੱਕ ਦਾ ਇਸਤੇਮਾਲ ਕਰਨ ਲਈ ਆਪਣੇ ਨਿਰਧਾਰਿਤ ਪੋਲਿੰਗ ਬੂਥਾਂ ਤੇ ਪਹੁੰਚ ਰਹੇ ਹਨ ਅਤੇ ਆਪਣੇ ਲਈ ਸਹੀ ਉਮੀਦਵਾਰ ਦੀ ਚੋਣ ਲਈ ਵੋਟਿੰਗ ਕਰ ਰਹੇ ਹਨ।

ਇਸ ਨਾਲ ਹੀ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਵੀ ਆਪਣੇ ਪਰਿਵਾਰ ਨਾਲ ਵੋਟ ਪਾਉਂਣ ਲਈ ਮਾਰਕੀਟ ਕਮੇਟੀ ਦਫਤਰ ਪੋਹੁੰਚੇ ਹਨ। ਅੱਜ ਪੰਜਾਬ ਦੇ ਦਾਖਾ, ਮੁਕੇਰੀਆਂ, ਜਲਾਲਾਬਾਦ ਅਤੇ ਫਗਵਾੜਾ ਵਿਖੇ ਜ਼ਿਮਨੀ ਚੋਣਾਂ ਦਾ ਸਿਲਸਿਲਾ ਜਾਰੀ ਹੈ। ਇਨ੍ਹਾਂ ਜ਼ਿਮਨੀ ਚੋਣਾਂ ‘ਚ ਚਾਰ ਵਿਧਾਨਸਭਾ ਸੀਟਾਂ ‘ਤੇ ਅੱਜ 33 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। 9 ਵਜੇ ਤੋਂ ਹੁਣ ਤੱਕ ਫਗਵਾੜਾ ਵਿਖੇ 7.6 ਪ੍ਰਤੀਸ਼ਤ ਵੋਟਾਂ ਪੈ ਚੁਕਿਆਂ ਹਨ। ਵੋਟਿੰਗ ਨੂੰ ਧਿਆਂਨ  ਚ ਰੱਖਦਿਆਂ ਪ੍ਰਸ਼ਾਸਨ ਵਲੋਂ ਸਖ਼ਤ ਸੁੱਰਖਿਆਂ ਦੇ ਪ੍ਰਬੰਧ ਵੀ ਕੀਤੇ ਗਏ ਹਨ।

LEAVE A REPLY