ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲਿਵਿੰਗ ਇੰਡੀਆ ਨਿਉਜ਼ ‘ਤੇ ਖਬਰ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਵਨ ਕੁਮਾਰ ਟੀਨੂੰ ਨੇ ਸਰਕਾਰ ‘ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਪਵਨ ਕੁਮਾਰ ਟੀਨੂੰ ਦਾ ਕਹਿਣਾ ਹੈ ਕਿ, ਪੰਜਾਬ ਸਰਕਾਰ 3 ਸਾਲਾਂ ਤੋਂ ਨੌਜਵਾਨ ਦਾ ਸ਼ੋਸ਼ਣ ਕਰਦੀ ਵੇਖੀ ਜਾ ਰਹੀ ਹੈ। ਹੁਣ ਤੱਕ ਨੌਜਵਾਨਾਂ ਨੌਕਰੀ ਨਹੀਂ ਮਿਲੀ ਅਤੇ ਹੁਣ ਫੋਨ ਜਰੀਏ ਉਨ੍ਹਾਂ ਦਾ ਮਜਾਕ ਬਣਾਇਆ ਜਾ ਰਿਹਾ ਹੈ।  ਪਵਨ ਕੁਮਾਰ ਟੀਨੂੰ ਦਾ ਕਹਿਣਾ ਹੈ ਕਿ, ਅੱਜ ਸਵੇਰ ਤੋਂ ਹੀ ਬਹੁਤ ਸਾਰੇ ਨੌਜਵਾਨ ਉਨ੍ਹਾਂ ਕੋਲ ਆਏ, ਜਿਨ੍ਹਾਂ ਨੇ ਕਿਹਾ ਕਿ, ਸਾਨੂੰ ਪੰਜਾਬ ਸਰਕਾਰ ਦਾ ਫੋਨ ਆਇਆ ਹੈ ਪਰ ਕੋਈ ਨੰਬਰ ਨਹੀਂ ਮਿਲ ਰਿਹਾ, ਜਿਸ ਕਾਰਨ ਨੌਜਵਾਨ ਜ਼ਿਆਦਾ ਚਿੰਤਤ ਹੋ ਰਹੇ ਹਨ। ਦੱਸ ਦਈਏ ਪਵਨ ਕੁਮਾਰ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਨ।

Image result for Pawan Kumar Tinu

 

ਪਵਨ ਕੁਮਾਰ ਨੇ ਕਿਹਾ ਕਿ, ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ, ਉਨ੍ਹਾਂ ਦੀ ਸਰਕਾਰ ਬਣਦਿਆਂ ਹੀ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆ। ਦੱਸ ਦਈਏ 3 ਸਾਲ ਹੋ ਗਏ ਹਨ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਕੋਈ ਨੌਕਰੀ ਦੇਣ ਦੀ ਗੱਲ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਦੁਪਹਿਰ 2 ਵਜੇ ਫੋਨ ਆਇਆ ਅਤੇ ਲੜਕੀ ਕਹਿੰਦੀ ਹੈ ਕਿ ਉਸ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀ ਦੇਣ ਲਈ ਬੁਲਾਇਆ ਗਿਆ ਹੈ ਅਤੇ ਘਰ ਦਾ ਨਾਮ ਅਤੇ ਪਤਾ ਪੁੱਛਿਆ ਜਾਂਦਾ ਹੈ ਅਤੇ ਉਦੋਂ ਬਾਅਦ ਲਗਾਤਾਰ ਮੈਸੇਜ ਆਉਂਣੇ ਸ਼ੁਰੂ ਹੋ ਜਾਂਦੇ ਹਨ।

CM Captain

ਮੈਸੇਜ ‘ਚ ਕੀ ਲਿਖਿਆ ਹੁੰਦਾ ਹੈ ਇਸ ਬਾਰੇ ਵੀ  ਉਨ੍ਹਾਂ ਜਾਣਕਾਰੀ ਦਿੱਤੀ ਹੈ, ਉਨ੍ਹਾਂ ਕਿਹਾ ਮੈਸੇਜ ‘ਚ ਇੱਕ ਨੰਬਰ ਦਿੱਤਾ ਹੁੰਦਾ ਹੈ ਅਤੇ ਉਸ ‘ਤੇ ਫੋਨ ਕਰਨ ਦੀ ਗੱਲ ਕਹੀ ਹੁੰਦੀ ਹੈ ਅਤੇ 9000 ਦੀ ਨੌਕਰੀ ਦੇਣ ਦੀ ਗੱਲ ਕਹੀ ਜਾਂਦੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ, ਇਹ ਫੋਨ ਨੰਬਰ ਪ੍ਰਾਈਵੇਟ ਕੰਪਨੀ ਅਤੇ ਹੋਟਲਾਂ ਦੇ ਹੁੰਦੇ ਹਨ, ਜਦੋਂ ਇਸ ਬਾਰੇ ਟੀਮ ਨੇ ਛਾਣ-ਬੀਣ ਕੀਤੀ ਤਾਂ ਉਹ ਨੰਬਰ ਅਕਸਰ ਬੰਦ ਮਿਲੇ। ਉਨ੍ਹਾਂ ਕਿਹਾ ਨੌਜਵਾਨਾਂ ਨਾਲ ਉਨ੍ਹਾਂ ਦੀ ਸਥਿਤੀ ਨਾਲ ਪੰਜਾਬ ਸਰਕਾਰ ਖੇਡ ਰਹੀ ਹੈ।

 

 

 

LEAVE A REPLY