ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਅੱਜ ਸ਼ੁੱਕਰਵਾਰ ਨੂੰ ਪਾਕਿਸਤਾਨ ਵਿਚ ਵੱਡਾ ਹਵਾਈ ਜਹਾਜ਼ ਹਾਦਸਾ ਵਾਪਰ ਗਿਆ ਹੈ। ਦਰਅਸਲ ਲਾਹੌਰ ਏਅਰਪੋਰਟ ਤੋਂ ਕਰਾਚੀ ਜਾ ਰਿਹਾ ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਇੰਸ ਦਾ ਇਕ ਯਾਤਰੀ ਜਹਾਜ਼ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਕ੍ਰੈਸ਼ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਜਹਾਜ਼ ਲੈਂਡਿੰਗ ਦੀ ਲਈ ਹੇਠਾਂ ਉੱਤਰ ਰਿਹਾ ਸੀ। ਕਰੈਸ਼ ਹੋਣ ਤੋਂ ਬਾਅਦ ਜਹਾਜ਼ ਰਿਹਾਇਸ਼ੀ ਇਲਾਕੇ ਵਿਚ ਡਿੱਗਿਆ ਹੈ ਜਿਸ ਕਰਕੇ ਉੱਥੇ ਮੌਜੂਦ ਘਰਾਂ ਵਿਚ ਵੀ ਅੱਗ ਲੱਗ ਗਈ ਹੈ। ਘਟਨਾਸਥਲ ਤੋਂ ਵੱਡੇ-ਵੱਡੇ ਧੂੰਏ ਦੇ ਗੁਬਾਰ ਉੱਠਦੇ ਹੋਏ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿਚ 90 ਤੋਂ ਜ਼ਿਆਦਾ ਮੁਸਾਫਿਰ ਸਵਾਰ ਸਨ। ਘਟਨਾ ਤੋਂ ਬਾਅਦ ਤੁਰੰਤ ਰੈਸਕਿਊ ਟੀਮਾਂ ਪਹੁੰਚ ਗਈਆਂ ਹਨ ਅਤੇ ਜਖ਼ਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।

LEAVE A REPLY