ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਖਤਰਨਾਕ ਗੈਂਗਸਟਰ ਵਿਕਾਸ ਦੂਬੇ ਨੂੰ ਅੱਜ ਸ਼ੁੱਕਰਵਾਰ ਨੂੰ ਪੁਲਿਸ ਨੇ ਐਨਕਾਊਂਟਰ ਵਿਚ ਮਾਰ ਦਿੱਤਾ ਹੈ। ਵਿਕਾਸ ਦੂਬੇ ਦੇ ਐਨਕਾਊਂਟਰ ਤੋਂ ਬਾਅਦ ਹੁਣ ਸਿਆਸਤ ਵੀ ਸ਼ੁਰੂ ਹੋ ਗਈ ਹੈ। ਦਰਅਸਲ ਯੂਪੀ ਦੇ ਸਾਬਕਾ ਮੁੱਖ  ਮੰਤਰੀ ਅਖਿਲੇਸ਼ ਯਾਦਵ ਨੇ ਇਸ ਐਨਕਾਊਂਟਰ ਨੂੰ ਲੈ ਕੇ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ। ਜਦਕਿ ਬਹੁਜਨ ਸਮਾਜਵਾਦੀ ਪਾਰਟੀ ਦੀ ਪ੍ਰਧਾਨ ਮਾਯਾਵਤੀ ਨੇ ਇਸ ਪੂਰੇ ਘਟਨਾਕ੍ਰਮ ਦੀ ਨਿਰੱਪਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉੱਥੇ ਹੀ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਇਸ ਪੁਲਿਸ ਐਨਕਾਊਂਟਰ ਉੱਤੇ ਸਵਾਲ ਖੜ੍ਹੇ ਕੀਤੇ ਹਨ।

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਇਸ ਐਨਕਾਊਂਟਰ ਨੂੰ ਲੈ ਕੇ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ”ਦਰਅਸਲ ਇਹ ਕਾਰ ਨਹੀਂ ਪਲਟੀ ਹੈ, ਰਾਜ ਖੁੱਲਹ੍ਣ ਤੋਂ ਸਰਕਾਰ ਪਲਟਨ ਤੋਂ ਬਚਾਈ ਗਈ ਹੈ”।

ਉੱਥੇ ਬਹੁਜਨ ਸਮਾਜਵਾਦੀ ਪਾਰਟੀ ਦੀ ਪ੍ਰਧਾਨ ਮਾਯਾਵਤੀ ਨੇ ਟਵੀਟ ਕਰਕੇ ਇਸ ਪੂਰੇ ਐਨਕਾਊਂਟਰ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਕੀਤੀ ਹੈ। ਮਾਯਾਵਤੀ ਨੇ ਟਵੀਟ ਕਰਕੇ ਕਿਹਾ ਹੈ ਕਿ ”ਕਾਨਪੁਰ ਪੁਲਿਸ ਹੱਤਿਆਕਾਂਡ ਅਤੇ ਇਸ ਦੇ ਮੁੱਖ ਆਰੋਪੀ ਦੁਰਦੰਤ ਵਿਕਾਸ ਦੂਬੇ ਨੂੰ ਮੱਧ ਪ੍ਰਦੇਸ਼ ਤੋਂ ਕਾਨਪੁਰ ਲਿਆਉਂਦੇ ਸਮੇਂ ਅੱਜ ਪੁਲਿਸ ਦੀ ਗੱਡੀ ਦੇ ਪਲਟਨ ਅਤੇ ਉਸ ਦੇ ਭੱਜਣ टਤੇ ਯੂਪੀ ਪੁਲਿਸ ਦੁਆਰਾ ਉਸਨੂੰ ਮਾਰ ਗਿਰਾਉਣ ਆਦਿ ਦੇ ਸਾਰੇ ਮਾਮਲਿਆਂ ਦੀ ਮਾਨਯੋਗ ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ”।ਉਨ੍ਹਾਂ ਨੇ ਅੱਗੇ ਕਿਹਾ ਕਿ ”ਇਹ ਉੱਚ ਪੱਧਰੀ ਜਾਂਚ ਇਸ ਲਈ ਵੀ ਜਰੂਰੀ ਹੈ ਤਾਂਕਿ ਕਾਨਪੁਰ ਕਤਲੇਆਮ ਵਿਚ ਸ਼ਹੀਦ ਹੋਏ 8 ਪੁਲਿਸਕਰਮੀਆਂ ਦੇ ਪਰਿਵਾਰ ਨੂੰ ਸਹੀ ਇਨਸਾਫ ਮਿਲ ਸਕੇ। ਨਾਲ ਹੀ ਪੁਲਿਸ ਅਤੇ ਅਪਰਾਧਿਕ ਰਾਜਨੀਤਿਕ ਅਨਸਰਾਂ ਵਿਚ ਗਠਜੋੜ ਦੀ ਸਹੀ ਪਛਾਣ ਕਰਕੇ ਉਨ੍ਹਾਂ ਨੂੰ ਸਖਤ ਸਜਾ ਦਵਾਈ ਜਾ ਸਕੇ। ਅਜਿਹੇ ਕਦਮਾਂ ਨਾਲ ਹੀ ਯੂਪੀ ਅਪਰਾਧ ਮੁਕਤ ਹੋ ਸਕਦਾ ਹੈ”।

ਉੱਥੇ ਹੀ ਪ੍ਰਿੰਅਕਾ ਗਾਂਧੀ ਨੇ ਐਨਕਾਊਂਟਰ ਉੱਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ”ਅਪਰਾਧੀ ਦਾ ਅੰਤ ਹੋ ਗਿਆ, ਅਪਰਾਧ ਅਤੇ ਉਨ੍ਹਾਂ ਲੋਕਾਂ ਦਾ ਕੀ? ਜਿਨ੍ਹਾਂ ਨੇ ਇਸ ਦੀ ਰੱਖਿਆ ਕੀਤੀ”।

ਜ਼ਿਕਰਯੋਗ ਹੈ ਕਿ 8 ਪੁਲਿਸਵਾਲਿਆਂ ਦੀ ਜਾਨ ਲੈਣ ਵਾਲਾ ਖਤਰਨਾਕ ਗੈਂਗਸਟਰ ਵਿਕਾਸ ਦੂਬੇ ਅੱਜ ਐਨਕਾਊਂਟਰ ਵਿਚ ਮਾਰਿਆ ਗਿਆ ਹੈ। ਪੁਲਿਸ ਮੁਤਾਬਕ ਜਦੋਂ ਵਿਕਾਸ ਦੂਬੇ ਨੂੰ ਜਦੋਂ ਯੂਪੀ ਐਸਟੀਐਫ ਮੁੱਧ ਪ੍ਰਦੇਸ਼ ਦੇ ਉਜੈਨ ਤੋਂ ਕਾਨਪੁਰ ਲਿਆ ਰਹੀ ਸੀ ਤਾਂ ਐਸਟੀਐਫ ਦੇ ਕਾਫਿਲੇ ਵਿਚ ਚੱਲ ਰਹੀ ਗੱਡੀ ਜਿਸ ਵਿਚ ਵਿਕਾਸ ਦੂਬੇ ਸਵਾਰ ਸੀ, ਉਹ ਪਲਟ ਗਈ ਸੀ ਇਸ ਤੋਂ ਬਾਅਦ ਵਿਕਾਸ ਦੂਬੇ ਬਾਹਰ ਨਿਕਲਿਆ ਅਤੇ ਜਖ਼ਮੀ ਪੁਲਿਸਵਾਲਿਆਂ ਦੀ ਪਿਸਟਲ ਖੋਹ ਕੇ ਭੱਜਣ ਲੱਗਿਆ। ਉਦੋਂ ਹੀ ਐਸਟੀਐਫ ਦੇ ਜਵਾਨਾਂ ਨੇ ਮੋਰਚਾ ਸੰਭਾਲ ਲਿਆ। ਐਸਟੀਐਫ ਨੇ ਕਈ ਵਾਰ ਉਸ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਪਰ ਉਸਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ ਅਤੇ ਐਸਟੀਐਫ ਦੀ ਜਵਾਬੀ ਕਾਰਵਾਈ ਵਿਚ ਦੂਬੇ ਦੀ ਛਾਤੀ ਅਤੇ ਕਮਰ ਵਿਚ ਗੋਲੀ ਲੱਗੀ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਵਿਕਾਸ ਦੂਬੇ ਦੀ ਮੌਤ ਹੋ ਗਈ।

LEAVE A REPLY