ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੇਰਲ ਵਿਚ ਇਕ ਗਰਭਵਤੀ ਜੰਗਲੀ ਹਥਿਨੀ ਦੀ ਹੱਤਿਆਂ ਨੂੰ ਲੈ ਕੇ ਜਿੱਥੇ ਦੇਸ਼ ਭਰ ਵਿਚ ਸੋਸ਼ਲ ਮੀਡੀਆ ਉੱਤੇ ਲੋਕਾਂ ਦੁਆਰਾ ਉਸ ਦੇ ਹਤਿਆਰਿਆਂ ਨੂੰ ਗਿਰਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਹੀ ਹੁਣ ਕੇਰਲ ਦੇ ਜੰਗਲਾਤ ਵਿਭਾਗ ਨੇ ਇਸ ਮਾਮਲੇ ਵਿਚ ਇਕ ਆਰੋਪੀ ਨੂੰ ਗਿਰਫ਼ਤਾਰ ਕੀਤਾ ਹੈ। ਜਦਕਿ ਬਾਕੀ ਮੁਲਜ਼ਮਾਂ ਦੀ ਤਾਲਾਸ਼ ਕੀਤੀ ਜਾ ਰਹੀ ਹੈ।

Elephant Died in Kerala 2020: Won't spare pregnant elephant's ...

 

ਮੀਡੀਆ ਰਿਪੋਰਟਾਂ ਅਨੁਸਾਰ ਇਸ ਪੂਰੇ ਮਾਮਲੇ ਵਿਚ ਕਈ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਕ ਆਰੋਪੀ ਗਿਰਫ਼ਤ ਵਿਚ ਆ ਵੀ ਚੁੱਕਿਆ ਹੈ ਜਦਕਿ ਬਾਕੀ ਸਾਰੇ ਆਰੋਪੀਆਂ ਨੂੰ ਜਲਦੀ ਹੀ ਫੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉੱਥੇ ਹੀ ਕੇਰਲ ਦੇ ਦੋ ਗੈਰ ਸਰਕਾਰੀ ਸੰਗਠਨਾਂ ਨੇ ਹਤਿਆਰਿਆਂ ਦੀ ਜਾਣਕਾਰੀ ਦੇਣ ਉੱਤੇ ਡੇਢ ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਹੈ। ਇਸ ਮਾਮਲੇ ਉੱਤੇ ਕੇਂਦਰ ਸਰਕਾਰ ਵੀ ਸਖ਼ਤ ਨਜ਼ਰ ਆ ਰਹੀ ਹੈ। ਦਰਅਸਲ ਬੀਤੇ ਵੀਰਵਾਰ ਨੂੰ ਕੇਂਦਰੀ ਜੰਗਲਾਤ ਮੰਤਰੀ ਪ੍ਰਕਾਸ ਜਾਵੇੜਕਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ ”ਕੇਂਦਰ ਸਰਕਾਰ ਨੇ ਕੇਰਲ ਵਿਚ ਹਥਿਨੀ ਦੀ ਮੌਤ ਦਾ ਗੰਭੀਰ ਨੋਟਿਸ ਲਿਆ ਹੈ। ਅਸੀ ਸਹੀ ਤਰੀਕੇ ਨਾਲ ਜਾਂਚ ਕਰਨ ਅਤੇ ਅਪਰਾਧੀਆਂ ਨੂੰ ਗਿਰਫਤਾਰ ਕਰਨ ਵਿਚ ਕੋਈ ਕਸਰ ਨਹੀਂ ਛੱਡਾਂਗੇ। ਜਾਨਵਰਾਂ ਨੂੰ ਪਟਾਕੇ ਖਿਲਾ ਕੇ ਮਾਰਨਾਂ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਨਹੀਂ ਹੈ”। ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਨੇ ਇਸ ਪੂਰੇ ਮਾਮਲੇ ਉੱਤੇ ਸਖ਼ਤ ਰੁੱਖ ਅਪਣਾਉਂਦਿਆਂ ਸੂਬਾ ਸਰਕਾਰ ਤੋਂ ਰਿਪੋਰਟ ਮੰਗੀ ਹੈ।

ਕੀ ਹੈ ਪੂਰਾ ਮਾਮਲਾ ?

ਦਰਅਸਲ ਕੇਰਲ ਦੇ ਮਲਾਪਪੁਰਮ ਜਿਲ੍ਹੇ ਵਿਚ 27 ਮਈ ਨੂੰ ਇਕ ਗਰਭਵਤੀ ਹਥਿਨੀ ਭੋਜਨ ਦੀ ਤਾਲਾਸ਼ ਵਿਚ ਜੰਗਲ ਤੋਂ ਬਾਹਰ ਆ ਗਈ  ਅਤੇ ਇਕ ਪਿੰਡ ਵਿਚ ਪਹੁੰਚ ਗਈ। ਇਸ ਤੋਂ ਬਾਅਦ ਕੁੱਝ ਸ਼ਰਾਰਤੀ ਲੋਕਾਂ ਨੇ ਉਸ ਦੇ ਨਾਲ ਬੇਤੁਕੀ ਸ਼ਰਾਰਤ ਕਰਦਿਆਂ ਅਨਾਨਾਸ ਵਿਚ ਪਟਾਕੇ ਭਰ ਕੇ ਉਸ ਨੂੰ ਖੁਆ ਦਿੱਤਾ। ਪਟਾਕਿਆਂ ਨਾਲ ਭਰਿਆ ਅਨਾਨਾਸ ਖਾਣ ਉੱਤੇ ਹਥਿਨੀ ਦਾ ਮਸੂੜਾ ਬੁਰੀ ਤਰ੍ਹਾ ਫਟ ਗਿਆ। ਉਹ ਦਰਦ ਅਤੇ ਭੁੱਖ ਨਾਲ ਤੜਫਦੀ ਪਿੰਡ ਵਿਚ ਘੁੰਮਦੀ ਹੈ ਅਤੇ ਆਖਰਕਾਰ ਇਕ ਨਦੀ ਵਿਚ ਚਲੀ ਗਈ। ਉਸਨੇ ਦਰਦ ਤੋਂ ਰਾਹਤ ਪਾਉਣ ਲਈ ਪਾਣੀ ਵਿਚ ਆਪਣੀ ਸੁੰਡ ਨੂੰ ਡੁੱਬਾ ਲਿਆ ਪਰ ਉਹ ਬੱਚ ਨਾ ਸਕੀ ਅਤੇ ਉਸ ਦੀ ਮੌਤ ਹੋ ਗਈ । ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਨੀਲੰਬਰ ਭਾਗ ਦੇ ਜੰਗਲਤਾ ਅਧਿਕਾਰੀ ਮੋਹਨ ਕ੍ਰਿਸ਼ਨਨ ਨੇ ਸਾਰੀ ਘਟਨਾ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਜਿਸ ਤੋਂ ਬਾਅਦ ਬੇਜ਼ੁਬਾਨ ਜਾਨਵਰ ਨਾਲ ਹੋਈ ਇਸ ਬੇਰਹਿਮੀ ਵਿਰੁੱਧ ਸੋਸ਼ਲ ਮੀਡੀਆ ਉੱਤੇ ਲੋਕਾਂ ਦਾ ਗੁੱਸਾ ਫੁੱਟਿਆ ਹੋਇਆ ਹੈ ਤੇ ਦੋਸ਼ੀਆਂ ਨੂੰ ਫੜਨ ਦੀ ਮੰਗ ਕੀਤੀ ਜਾ ਰਹੀ ਹੈ।

LEAVE A REPLY