ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ 15 ਅਗਸਤ ਨੂੰ ਦੇਸ਼ ਆਪਣਾ 74ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਸ ਮੌਕੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਉੱਤੇ ਲਗਾਤਾਰ ਸੱਤਵੀਂ ਬਾਰ ਤਿਰੰਗਾ ਝੰਡਾ ਲਹਿਰਾਇਆ ਹੈ ਅਤੇ ਰਾਸ਼ਟਰ ਨੂੰ ਸੰਬੋਧਿਤ ਕੀਤਾ ਹੈ। ਪੀਐਮ ਮੋਦੀ ਸਵੇਰੇ 7 ਵੱਜ ਕੇ 18 ਮਿੰਟ ਉੱਤੇ ਲਾਲ ਕਿਲ੍ਹੇ ਦੇ ਲਾਹੌਰੀ ਗੇਟ ਪਹੁੰਚੇ। ਇੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਰੱਖਿਆ ਸਕੱਤਰ ਡਾ. ਅਜੈ ਕੁਮਾਰ ਨੇ ਉਨ੍ਹਾਂ ਦੀ ਅਗਵਾਈ ਕੀਤੀ।

ਪੀਐਮ ਮੋਦੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਦੇਸ਼ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦੇ ਕੇ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ”ਅੱਜ ਜੋ ਅਸੀ ਸੁਤੰਤਰ ਭਾਰਤ ਵਿਚ ਸਾਂਹ ਲੈ ਰਹੇ ਹਾਂ ਉਸ ਦੇ ਪਿੱਛੇ ਮਾਂ ਭਾਰਤੀ ਦੇ ਲੱਖਾਂ ਬੇਟੇ-ਬੇਟੀਆਂ ਦਾ ਤਿਆਗ, ਬਲਿਦਾਨ ਅਤੇ ਮਾਂ ਭਾਰਤੀ ਨੂੰ ਆਜ਼ਾਦ ਕਰਵਾਉਣ ਲਈ ਸਮਰਪਿਤ ਹੈ। ਅੱਜ ਅਜਿਹੇ ਸਾਰੇ ਸੁਤੰਤਰ ਸੈਨਾਨੀਆਂ, ਵੀਰ ਸ਼ਹੀਦਾਂ ਨੂੰ ਸਲਾਮ ਕਰਨ ਦਾ ਇਹ ਤਿਉਹਾਰ ਹੈ। ਆਜ਼ਾਦੀ ਦਾ ਤਿਉਹਾਰ ਸਾਡੇ ਲਈ ਆਜ਼ਾਦੀ ਦੇ ਨਾਇਕਾਂ ਨੂੰ ਯਾਦ ਕਰਕੇ ਨਵੇਂ ਪ੍ਰਣ ਦੀ ਉਰਜਾਂ ਦਾ ਇਕ ਮੌਕਾ ਹੈ। ਇਹ ਸਾਡੇ ਲਈ ਨਵਾਂ ਉਤਸ਼ਾਹ ਅਤੇ ਪ੍ਰੇਰਣਾ ਲੈ ਕੇ ਆਉਂਦਾ ਹੈ। ਅਗਲਾ ਆਜ਼ਾਦੀ ਦਾ ਤਿਉਹਾਰ ਜਦੋਂ ਇਸ ਮਨਾਵਾਂਗੇ ਤਾਂ ਦੇਸ਼ ਆਜ਼ਾਦੀ ਦੇ 75ਵੇਂ ਸਾਲ ਵਿਚ ਦਖਲ ਹੋਵੇਗਾ ਤਾਂ ਇਹ ਸਾਡੇ ਲਈ ਬਹੁਤ ਵੱਡਾ ਮੌਕਾ ਹੋਵੇਗਾ। ਭਾਰਤ ਨੇ ਹਮੇਸ਼ਾ ਮੰਨਿਆ ਹੈ ਕਿ ਪੂਰੀ ਦੁਨੀਆ ਇਕ ਪਰਿਵਾਰ ਹੈ। ਜਦੋਂ ਅਸੀ ਆਰਥਿਕ ਵਿਕਾਸ ਅਤੇ ਵਿਕਾਸ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ, ਮਨੁੱਖਤਾਂ ਨੂੰ ਇਸ ਪ੍ਰਕਿਰਿਆ ਅਤੇ ਸਾਡੀ ਯਾਤਰਾ ਵਿਚ ਕੇਂਦਰੀ ਭੂਮਿਕਾ ਨੂੰ ਕਾਇਮ ਰੱਖਣਾ ਚਾਹੀਦਾ ਹੈ”।

ਉਨ੍ਹਾਂ ਅੱਗੇ ਕਿਹਾ ਕਿ ਕੋਰੋਨਾ ਮਹਾਂਮਾਰੀ ਵਿਚਾਲੇ 130 ਕਰੋੜ ਦੇਸ਼ਵਾਸੀਆਂ ਨੇ ਆਤਮਨਿਰਭਰ ਬਣਨ ਦਾ ਸੰਕਲਪ ਲਿਆ। ਆਤਮਨਿਰਭਰ ਭਾਰਤ ਦੇਸ਼ਵਾਸੀਆਂ ਦੇ ਮਨਾਂ ਅਤੇ ਦਿਮਾਗ ਵਿਚ ਇਕ ਪਰਛਾਵਾਂ ਹੈ। ਇਹ ਅੱਜ ਸਿਰਫ ਇਕ ਸ਼ਬਦ ਨਹੀਂ ਹੈ ਬਲਕਿ 130 ਕਰੋੜ ਦੇਸ਼ਵਾਸੀਆਂ ਲਈ ਇਕ ਮੰਤਰ ਬਣ ਗਿਆ ਹੈ।

ਉਨ੍ਹਾਂ ਕਿਹਾ ਕਿ 7 ਕਰੋੜ ਗਰੀਬ ਪਰਿਵਾਰਾਂ ਨੂੰ ਮੁਫਤ ਗੈਸ ਸਿਲੰਡਰ ਦਿੱਤਾ ਗਏ, ਰਾਸ਼ਕਾਰਡ ਹੋਵਾ ਜਾਂ ਨਾ, 80 ਕਰੋੜ ਤੋਂ ਜ਼ਿਆਦਾ ਲੋਕਾਂ ਲਈ ਮੁਫਤ ਅੰਨ ਦੀ ਵਿਵਸਥਾ ਕੀਤੀ ਗਈ। ਬੈਂਕ ਖਾਤਿਆਂ ਵਿਚ ਕਰੀਬ 90 ਹਜ਼ਾਰ ਕਰੋੜ ਸਿੱਧੇ ਟਰਾਂਸਫਰ ਕੀਤੇ ਗਏ ਜਿਸ ਦੀ ਕੁੱਝ ਸਾਲ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।

ਪੀਐਮ ਮੋਦੀ ਨੇ ਕਿਹਾ ਕਿ ਜਦੋਂ ਵੀ ਕੋਰੋਨਾ ਦੀ ਗੱਲ ਹੁੰਦੀ ਹੈ ਤਾਂ ਹਰ ਕਿਸੇ ਦੇ ਮਨ ਵਿਚ ਸਵਾਲ ਉੱਠਦਾ ਹੈ ਕਿ ਵੈਕਸੀਨ ਕਦੋਂ ਤਿਆਰ ਹੋਵੇਗੀ। ਭਾਰਤ ਵਿਚ ਇਕ-ਦੋ ਨਹੀਂ ਬਲਕਿ ਤਿੰਨ ਵੈਕਸੀਨਾਂ ਵੱਖ-ਵੱਖ ਪੜਾਵਾਂ ਵਿਚ ਹਨ ਅਤੇ ਜਦੋਂ ਵਿਗਿਆਨੀਆਂ ਤੋਂ ਹਰੀ ਝੰਡੀ ਮਿਲ ਜਾਵੇਗੀ ਤਾਂ ਇਸ ਦਾ ਵੱਡੇ ਪੈਮਾਨੇ ਵਿਚ ਪ੍ਰਡੋਕਸ਼ਨ ਹੋਵੇਗਾ।

ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਇੰਨੀ ਵੱਡੀ ਆਪਦਾ ਦੇ ਬਾਵਜੂਦ ਵੀ ਸੀਮਾ ਉੱਤੇ ਦੇਸ਼ ਦੀ ਤਾਕਤ ਨੂੰ ਚੁਣੌਤੀ ਦੇਣ ਦੀ ਗੰਦੀ ਕੋਸ਼ਿਸ਼ ਕੀਤੀ ਗਈ ਪਰ ਐਲਓਸੀ ਤੋਂ ਲੈ ਕੇ ਐਲਏਸੀ ਤੱਕ ਦੇਸ਼ ਦੀ ਪ੍ਰਭੂਸੱਤਾ ਉੱਤੇ ਜਿਸ ਕਿਸੇ ਨੇ ਵੀ ਅੱਖ ਚੁੱਕੀ ਦੇਸ਼ ਦੀ ਸੈਨਾ ਨੇ ਸਾਡੇ ਵੀਰ ਜਵਾਨਾਂ ਨੂੰ ਉਸੇ ਦੀ ਭਾਸ਼ਾ ਵਿਚ ਹੀ ਜਵਾਬ ਦਿੱਤਾ ਹੈ। ਭਾਰਤ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਪੂਰਾ ਦੇਸ਼ ਇਕ ਜੋਸ਼ ਨਾਲ ਭਰਿਆ ਹੋਇਆ ਹੈ। ਸੰਕਲਪਾਂ ਤੋਂ ਪ੍ਰੇਰਿਤ ਹੈ।  ਇਸ ਸੰਕਲਪ ਲਈ ਸਾਡੇ ਵੀਰ ਜਵਾਨ ਕੀ ਕਰ ਸਕਦੇ ਹਨ, ਦੇਸ਼ ਕੀ ਕਰ ਸਕਦਾ ਹੈ ਇਹ ਪੂਰੀ ਦੁਨੀਆ ਨੇ ਲੱਦਾਖ ਵਿਚ ਵੇਖ ਲਿਆ ਹੈ।

LEAVE A REPLY