ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅੱਜ ਤੋਂ 45 ਸਾਲ ਪਹਿਲਾਂ 25 ਜੂਨ 1975 ਨੂੰ ਦੇਸ਼ ਵਿਚ ਐਮਰਜੈਂਸੀ ਲਗਾਈ ਸੀ ਅਤੇ ਅੱਜ ਵੀਰਾਵਰ ਨੂੰ ਐਮਰਜੈਂਸੀ ਦੀ 45ਵੀਂ ਬਰਸੀ ਹੈ। ਉੱਥੇ ਹੀ ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਉਸ ਸਮੇਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਲੋਕਤੰਤਰ ਦੀ ਰੱਖਿਆ ਲਈ ਜਿਨ੍ਹਾਂ ਨੇ ਸੰਘਰਸ਼ ਕੀਤਾ ਹੈ, ਉਨ੍ਹਾਂ ਨੂੰ ਮੇਰਾ ਨਮਨ ਹੈ!

ਪੀਐਮ ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ”ਅੱਜ ਤੋਂ ਠੀਕ 45 ਸਾਲ ਪਹਿਲਾਂ ਦੇਸ਼ ਉੱਤੇ ਐਮਰਜੈਂਸੀ ਨੂੰ ਥੋਪਿਆ ਗਿਆ ਸੀ। ਉਸ ਸਮੇਂ ਭਾਰਤ ਦੇ ਲੋਕਤੰਤਰ ਦੀ ਰੱਖਿਆ ਲਈ ਜਿਨ੍ਹਾਂ ਲੋਕਾਂ ਨੇ ਸੰਘਰਸ਼ ਕੀਤਾ, ਪੀੜਾਂ ਝੱਲੀਆਂ, ਉਨ੍ਹਾਂ ਸੱਭ ਨੂੰ ਮੇਰਾ ਸ਼ਤ-ਸ਼ਤ ਨਮਨ! ਉਨ੍ਹਾਂ ਦਾ ਤਿਆਗ ਅਤੇ ਬਲਿਦਾਨ ਦੇਸ਼ ਕਦੇ ਵੀ ਨਹੀਂ ਭੁੱਲ ਪਾਵੇਗਾ”।  ਉੱਥੇ ਹੀ ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਉੱਤੇ ਹਮਲਾ ਕਰਦਿਆਂ ਟਵੀਟ ਕਰਕੇ ਕਿਹਾ ਕਿ ”ਅੱਜ ਦੇ ਦਿਨ 45 ਸਾਲ ਪਹਿਲਾਂ ਸੱਤਾ ਦੇ ਲਈ ਇਕ ਪਰਿਵਾਰ ਦੇ ਲਾਲਚ ਨੇ ਐਮਰਜੈਂਸੀ ਲਾਗੂ ਕਰ ਦਿੱਤੀ। ਰਾਤੋ-ਰਾਤ ਰਾਸ਼ਟਰ ਨੂੰ ਜੇਲ੍ਹ ਵਿਚ ਬਦਲ ਦਿੱਤਾ ਗਿਆ। ਪ੍ਰੈਸ, ਅਦਾਲਤਾਂ,ਸੁਤੰਤਰ ਭਾਸ਼ਣ…ਸੱਭ ਖਤਮ ਹੋ ਗਿਆ.ਗਰੀਬਾਂ ਅਤੇ ਦਲਿਤਾਂ ਉੱਤੇ ਜ਼ੁਲਮ ਕੀਤੇ ਗਏ”।

ਉਨ੍ਹਾਂ ਨੇ ਅੱਗੇ ਕਿਹਾ ਕਿ ”ਲੱਖਾਂ ਲੋਕਾਂ ਦੇ ਯਤਨਾਂ ਸਦਕਾ ਐਮਰਜੈਂਸੀ ਹਟਾਈ ਗਈ। ਭਾਰਤ ਵਿਚ ਲੋਕਤੰਤਰ ਬਹਾਲ ਹੋ ਗਿਆ ਪਰ ਕਾਂਗਰਸ ਵਿਚ ਅੱਜ ਵੀ ਨਹੀਂ ਹੈ। ਇਕ ਪਰਿਵਾਰ ਦੇ ਹਿੱਤ ਪਾਰਟੀ ਦੇ ਹਿੱਤਾਂ ਅਤੇ ਰਾਸ਼ਟਰੀ ਹਿੱਤਾਂ ਉੱਤੇ ਭਾਰੀ ਹਨ। ਇਹ ਦੁਖਦਾਇਕ ਹੈ ਕਿ ਅਜਿਹੀ ਸਥਿਤੀ ਅੱਜ ਦੀ ਕਾਂਗਰਸ ਵਿਚ ਪਨਪ ਰਹੀ ਹੈ”।

LEAVE A REPLY