ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੱਲਯੁੱਗ ਦੇ ਇਸ ਦੌਰ ਵਿਚ ਖੂਨ ਇੰਨੇ ਸਫ਼ੇਦ ਹੋ ਚੁੱਕੇ ਹਨ ਕਿ ਕੁੱਝ ਬੱਚੇ ਆਪਣੇ ਮਾਂ-ਪਿਓ ਨੂੰ ਬੁਢਾਪੇ ਵਿਚ ਦਰ-ਦਰ ਦੀਆਂ ਠੋਕਰਾ ਖਾਣ ਲਈ ਛੱਡ ਦਿੰਦੇ ਹਨ ਅਜਿਹੀ ਹੀ ਇਕ ਘਟਨਾ ਬਾਰੇ ਤੁਹਾਨੂੰ ਦੱਸਾਂਗੇ ਜਿਸ ਵਿਚ ਦੋ ਜਵਾਨ ਲੜਕਿਆਂ ਨੇ ਆਪਣੇ ਮਾਪਿਆਂ ਨੂੰ ਘਰ ਤੋਂ ਬੇਘਰ ਘਰ ਦਿੱਤਾ ਅਤੇ ਅੱਜ ਉਹ ਆਪਣੀ ਜਿੰਦਗੀ ਦਾ ਆਖਰੀ ਸਮਾਂ ਇਕ ਬਿਰਧ ਆਸ਼ਰਮ ਵਿਚ ਗੁਜਾਰ ਰਹੇ ਹਨ।

ਮਾਮਲਾ ਗੁਰਦਾਸਪੁਰ ਦਾ ਹੈ ਜਿੱਥੇ ਨਿਰਮਲ ਸਿੰਘ ਅਤੇ ਕਮਲੇਸ਼ ਰਾਣੀ ਬਿਰਧ ਆਸ਼ਰਮ ਵਿਚ ਆਪਣੀ ਬਚੀ ਜ਼ਿੰਦਗੀ ਨੂੰ ਬਤੀਤ ਕਰ ਰਹੇ ਹਨ ਬਜ਼ੁਰਗ ਜੋੜੇ ਨੇ ਦੱਸਿਆ ਹੈ ਕਿ ਉਹ ਪਹਿਲਾਂ ਪਰਿਵਾਰ ਸਮੇਤ ਜਲੰਧਰ ਰਹਿੰਦੇ ਸਨ ਅਤੇ ਇਨ੍ਹਾਂ ਦੇ ਦੋ ਪੁੱਤਰ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਹੈ ਅਤੇ ਹੁਣ ਦੋਵਾਂ ਵਿਚੋਂ ਇਕ ਜਲੰਧਰ ਵਿਚ ਰਹਿੰਦਾ ਹੈ ਅਤੇ ਦੂਜਾ ਪਠਾਨਕੋਟ ਵਿਚ। ਨਿਰਮਲ ਸਿੰਘ ਅਨੁਸਾਰ ਉਹ ਇਕ ਡਰਾਇਵਰ ਸਨ ਅਤੇ 30 ਤੋਂ 35 ਸਾਲ ਉਨ੍ਹਾਂ ਨੇ ਡਰਾਇਵਿੰਗ ਕੀਤੀ ਪਰ ਨਜ਼ਰ ਘੱਟਣ ਕਰਕੇ ਉਨ੍ਹਾਂ ਨੇ ਇਹ ਕੰਮ ਛੱਡਣਾ ਪਿਆ ਪਰ ਬੱਚਿਆ ਦਾ ਢਿੱਡ ਭਰਨ ਲਈ ਉਨ੍ਹਾਂ ਦੋਵਾਂ ਨੇ ਲੋਕਾਂ ਦੇ ਘਰ ਭਾਂਡੇ ਮਾਜੇ, ਕੱਪੜੇ ਧੋਏ ਅਤੇ ਜਿੰਨਾ ਵੀ ਹੋ ਸਕਦਾ ਸੀ ਉਨਾ ਕੀਤਾ ਅਤੇ ਬੱਚਿਆਂ ਨੂੰ ਪਾਲ-ਪੋਸ ਕੇ ਵੱਡਾ ਕੀਤਾ।

ਬੱਚੇ ਵੱਡੇ ਹੋ ਗਏ ਅਤੇ ਦੋਵਾਂ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਵੱਡਾ ਮੁੰਡਾ ਜਲੰਧਰ ਚੱਲਿਆ ਗਿਆ ਅਤੇ ਛੋਟਾ ਪਠਾਨਕੋਟ ਰਹਿਣ ਲੱਗ ਗਿਆ।ਦੋਵਾਂ ਨੇ ਮਿਲ ਕੇ ਆਪਣਾ ਘਰ ਬੇਚ ਦਿੱਤਾ ਅਤੇ ਮਾਂ ਪਿਓ ਨੂੰ ਛੋਟੇ ਮੁੰਡੇ ਨੇ ਪਠਾਨਕੋਟ ਬੁਲਾ ਲਿਆ ਪਰ ਪਿਤਾ ਨੇ ਪਹਿਲਾਂ ਕਿਹਾ ਕਿ ਤੂੰ ਆਪਣੀ ਜੀਵਨ ਸਾਥੀ ਨੂੰ ਪੁੱਛ ਲੈ ਕਿ ਉਹ ਸਾਨੂੰ ਰੱਖ ਸਕਦੀ ਹੈ ਜਾਂ ਨਹੀਂ ਉਸ ਵੇਲੇ ਤਾਂ ਮੁੰਡੇ ਨੇ ਇਸ ਗੱਲ ਦੀ ਹਾਮੀ ਭਰ ਦਿੱਤੀ ਪਰ ਬਾਅਦ ਵਿਚ ਆਪਣੇ ਵਚਨ ਉੱਤੇ ਖਰਾ ਨਹੀਂ ਉਤਰਿਆ।

ਦੋਵਾਂ ਨੂੰ ਇਹ ਆਸ ਸੀ ਕਿ ਇਹ ਬਿਰਧ ਅਵਸਥਾ ਵਿਚ ਉਹ ਆਪਣੇ ਬੱਚਿਆਂ ਦਾ ਸੁੱਖ ਭੋਗਣਗੇ ਪਰ ਸ਼ਾਇਦ ਉਨ੍ਹਾਂ ਦੀ ਇਹ ਗਲਤਫਹਿਮੀ ਸੀ ਕਿਉਂਕਿ ਸੱਭ ਕੁੱਝ ਉਨ੍ਹਾਂ ਦੇ ਸੋਚਣ ਤੋਂ ਉੱਲਟ ਹੋਇਆ। ਵੱਡੇ ਬੇਟੇ ਨੇ ਤਾਂ ਹਾਲ-ਚਾਲ ਹੀ ਪੁੱਛਣਾ ਛੱਡ ਦਿੱਤਾ ਜਦਕਿ ਛੋਟੇ ਬੇਟੇ ਦੀ ਘਰਵਾਲੀ ਨੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦੀ ਨੂੰਹ ਉਨ੍ਹਾਂ ਨਾਲ ਹਰ ਗੱਲ ਪਿੱਛੇ ਲੜਨਾ-ਝਗੜਨਾ ਸ਼ੁਰੂ ਕਰ ਦਿੱਤਾ ਅਤੇ ਬਾਥਰੂਮ ਤੱਕ ਜਾਣ ਉੱਤੇ ਟੋਕਾ-ਟੋਕੀ ਕਰਨ ਲੱਗੀ।

ਨਿਰਮਲ ਸਿੰਘ ਦਾ ਕਹਿਣਾ ਸੀ ਕਿ ਉਸ ਦੇ ਮੁੰਡੇ ਦੀ ਘਰਵਾਲੀ ਨੇ ਉਨ੍ਹਾਂ ਨੂੰ ਰੋਟੀ-ਪਾਣੀ ਤੱਕ ਦੇਣਾ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਉਸ ਦੇ ਮੁੰਡੇ ਨੇ ਉਨ੍ਹਾਂ ਨੂੰ ਕਿਰਾਏ ਉੱਤੇ ਕਮਰਾ ਲੈ ਕੇ ਰਹਿਣ ਲਈ ਦੇ ਦਿੱਤਾ ਪਰ ਕੁੱਝੇ ਪੱਲੇ ਨਾ ਹੋਣ ਕਰਕੇ ਆਸ-ਪਾਸ ਰਹਿੰਦੇ ਦੁਕਾਨਦਾਰਾਂ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਕੁੱਝ ਨਾ ਕੁੱਝ ਦੇਣਾ ਸ਼ੁਰੂ ਕਰ ਦਿੱਤਾ। ਜਦੋਂ ਨਿਰਮਲ ਸਿੰਘ ਨੇ ਆਪਣੇ ਬੱਚੇ ਤੋਂ ਖਾਣ-ਪੀਣ ਲਈ ਰਾਸ਼ਨ ਮੰਗਿਆ ਤਾਂ ਉਸ ਨੇ ਉੱਲਟ ਉਨ੍ਹਾਂ ਨੂੰ ਆਪਣੇ ਸਿਰ ਉੱਤੇ ਬੋਝ ਸਮਝਿਆ ਅਤੇ ਕਿਸੇ ਬਿਰਧ ਆਸ਼ਰਮ ਜਾਣ ਲਈ ਕਿਹਾ।

ਨਿਰਮਲ ਸਿੰਘ ਅਨੁਸਾਰ ਉਹ ਬਿਰਧ ਆਸ਼ਰਮ ਵਿਚ ਆ ਕੇ ਬਹੁਤ ਖੁਸ਼ ਹਨ ਅਤੇ ਮੁੜ ਕੇ ਵਾਪਸ ਆਪਣੇ ਬੱਚਿਆ ਕੋਲ ਜਾਣ ਦੀ ਸੋਚ ਵੀ ਨਹੀਂ ਸਕਦੇ। ਇੰਨਾ ਹੀ ਨਹੀਂ ਨਿਰਮਲ ਸਿੰਘ ਨੇ ਤਾਂ ਇੱਥੋ ਤੱਕ ਕਹਿ ਦਿੱਤਾ ਕਿ ਜਦੋਂ ਉਹ ਇਸ ਦੁਨੀਆਂ ਤੋਂ ਚੱਲੇ ਜਾਣਗੇ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਦੀ ਚਿਤਾ ਦਾ ਵੀ ਕੋਈ ਹੱਕ ਨਹੀਂ ਹੋਵੇਗਾ।

ਉੱਥੇ ਹੀ ਬਜ਼ੁਰਗ ਮਾਂ ਕਮਲੇਸ਼ ਰਾਣੀ ਨੇ ਦੱਸਿਆ ਕਿ ਜਿਨ੍ਹਾਂ ਬੱਚਿਆ ਲਈ ਉਹ ਲੋਕਾਂ ਦੇ ਘਰ ਜਾ-ਜਾ ਕੇ ਜੂਠੇ ਬਰਤਨ ਸਾਫ਼ ਕਰਦੀ ਰਹੀ ਉਸੇ ਬੱਚੇ ਨੇ ਉਨ੍ਹਾਂ ਨੂੰ ਇਹੀ ਸਵਾਲ ਕਰ ਦਿੱਤਾ ਕਿ ਮਾਂ ਤੂੰ ਸਾਡੇ ਲਈ ਕੀਤਾ ਕੀ ਹੈ। ਕਮਲੇਸ਼ ਰਾਣੀ ਨੇ ਦੱਸਿਆ ਕਿ  ਉਸ ਦੇ ਬੱਚੇ ਨੇ ਤਾਂ ਉਸਦੀ ਬਿਲਕੁਲ ਹੀ ਸੁਨਣੀ ਬੰਦ ਕਰ ਦਿੱਤੀ ਅਤੇ ਰਸੋਈ ਵਿਚ ਵੜਨ ਤੋਂ ਵੀ ਰੌਕ ਦਿੱਤਾ। ਕਮਲੇਸ਼ ਨੇ ਕਿਹਾ ਕਿ ਅਸੀ ਤੁਹਾਡੀ ਰਸੋਈ ਵਿਚ ਨਹੀਂ ਵੜਦੇ ਤੁਸੀ ਕੇਵਲ ਰੋਟੀ ਹੀ ਦੇ ਦਿਆ ਕਰੋ ਪਰ ਉਨ੍ਹਾਂ ਨੇ ਰੋਟੀ ਵੀ ਨਾਂ ਦਿੱਤੀ ਅਤੇ ਉਨ੍ਹਾਂ ਨੂੰ ਹੋਟਲ ਤੋਂ  ਰੋਟੀ ਮੰਗਵਾ ਕੇ ਖਾਣੀ ਪਈ।

ਕਮਲੇਸ਼ ਅਨੁਸਾਰ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਗਿਆ ਅਤੇ ਕਿਰਾਏ ਉੱਤੇ ਇਕ ਕਮਰਾ ਦਵਾ ਦਿੱਤਾ ਜਿੱਥੋਂ ਉਹ ਬਿਰਧ ਆਸ਼ਰਮ ਆ ਗਏ। ਬਜ਼ੁਰਗ ਕਮਲੇਸ਼ ਨੇ ਦੱਸਿਆ ਕਿ ਵੱਡੇ ਮੁੰਡੇ ਨੇ ਤਾਂ ਉਨ੍ਹਾਂ ਦੀ ਅੱਜ ਤੱਕ ਸਾਰ ਨਹੀਂ ਲਈ ਅਤੇ ਛੋਟਾ ਵੀ ਬੋਲਣੋ ਹੱਟ ਗਿਆ ਹੈ। ਇੰਨਾ ਕੁੱਝ ਸਹਿਣ ਤੋਂ ਬਾਅਦ ਵੀ ਕਮਲੇਸ਼ ਦੀ ਮਾਂ ਨੇ ਕਿਹਾ ਕਿ ਜੇਕਰ ਇਨ੍ਹਾਂ ਨੇ ਕੋਈ ਗਲਤੀ ਕੀਤੀ ਤਾ ਅਸੀ ਇਨ੍ਹਾਂ ਨੂੰ ਮਾਫ਼ ਕਰਦੇ ਹਾਂ ਪਰ ਵਾਪਸ ਮੁੜ ਕੇ ਨਹੀਂ ਜਾਣਾ ਚਾਹੁੰਦੇ।

ਉੱਥੇ ਹੀ ਇਸ ਬਿਰਧ ਆਸ਼ਰਮ ਨੂੰ ਚਲਾਉਣ ਵਾਲੇ ਅਤੇ ਇਨ੍ਹਾ ਬਜ਼ੁਰਗਾ ਨੂੰ ਬੁਢਾਪੇ ਵਿਚ ਨਵੀਂ ਜਿੰਦਗੀ ਦੇਣ ਵਾਲੇ ਦਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੇ ਨੇੜੇ ਰਹਿਣ ਵਾਲੇ ਕਿਸੇ ਵਿਅਕਤੀ ਨੇ ਸਾਡੇ ਤੱਕ ਪਹੁੰਚ ਕਰਕੇ ਦੋਵਾਂ ਨੂੰ ਬਿਰਧ ਆਸ਼ਰਮ ਪਹੁੰਚਾਇਆ ਅਤੇ ਜਦੋਂ ਇਹ ਸਾਡੇ ਕੋਲ ਆਏ ਸਨ ਤਾਂ ਕੁਪੋਸ਼ਨ ਦਾ ਸ਼ਿਕਾਰ ਹੋ ਚੁੱਕੇ ਸਨ ਅਤੇ ਇਨ੍ਹਾਂ ਦੀ ਹਾਲਤ ਤੱਕ ਨਹੀਂ ਵੇਖੀ ਜਾ ਰਹੀ ਸੀ

ਦਵਿੰਦਰ ਸਿੰਘ ਨੇ ਦੱਸਿਆ ਕਿ ਬਿਰਧ ਆਸ਼ਰਮ ਸਾਡੇ ਸਮਾਜ ਉੱਤੇ ਇਕ ਲਾਹਨਤ ਹਨ ਕਿਉਂਕਿ ਇਹ ਨਹੀਂ ਹੋਣੇ ਚਾਹੀਦੇ ਪਰ ਜਿਸ ਤਰ੍ਹਾ ਅੱਜ ਦੀ ਪੀੜੀ ਦੇ ਨੌਜਵਾਨ ਆਪਣੇ ਮਾਂ-ਬਾਪ ਦਾ ਮੁੱਲ ਨਹੀਂ ਪਾ ਰਹੇ ਤਾਂ ਕਰਕੇ ਇਹ ਬਿਰਧ ਆਸ਼ਰਮ ਖੋਲ੍ਹਣ ਦੀ ਲੋੜ ਪੈ ਰਹੀ ਹੈ।

LEAVE A REPLY