ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਮੌਤ ਹੋ ਚੁੱਕੀ ਹੈ ਜਾਂ ਫਿਰ ਉਹ ਜਿਊਂਦਾ ਹੈ ਇਸ ਗੱਲ ਤੋਂ ਹੁਣ ਪਰਦਾ ਉੱਠ ਚੁੱਕਿਆ ਹੈ ਦਰਅਸਲ ਕਿਮ ਜੋਂਗ ਉਨ ਦੀ ਸਿਹਤ ਸਬੰਧੀ ਚੱਲ ਰਹੀ ਅਟਕਲਾਂ ਉੱਤੇ ਹੁਣ ਪੂਰੀ ਤਰ੍ਹਾ ਵਿਰਾਮ ਲੱਗ ਗਿਆ ਹੈ ਕਿਉਂਕਿ ਤਾਨਾਸ਼ਾਹ ਕਿਮ ਲਗਭਗ 20 ਦਿਨਾਂ ਤੋਂ ਬਾਅਦ ਜਨਤਕ ਪ੍ਰੋਗਰਾਮਾਂ ਵਿਚ ਵਿਖਾਈ ਦਿੱਤੇ ਹਨ ਜਿਸ ਦੀਆਂ ਹੁਣ ਤਸਵੀਰਾਂ ਵੀ ਖੂਬ ਵਾਇਰਲ ਹੋ ਰਹੀਆਂ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਉੱਤਰੀ ਕੋਰੀਆ ਦੀ ਸਰਕਾਰੀ ਮੀਡੀਆ ਨੇ ਕੁੱਝ ਤਸਵੀਰਾਂ ਨੂੰ ਪ੍ਰਕਾਸ਼ਿਤ ਕੀਤਾ ਹੈ ਜਿਨ੍ਹਾਂ ਵਿਚ ਕਿਮ ਜੋਂਗ ਉਨ ਤਿੰਨ ਹਫ਼ਤਿਆਂ ਬਾਅਦ ਆਪਣੀ ਭੈਣ ਅਤੇ ਹੋਰ ਅਧਿਕਾਰੀਆਂ ਨਾਲ ਨਜ਼ਰ ਆ ਰਹੇ ਹਨ। ਰਿਪੋਰਟਾਂ ਅਨੁਸਾਰ ਰਾਜਧਾਨੀ ਪਿਓਂਗਯਾਗ ਦੇ ਨੇੜੇ ਸਨਚੇਨ ਵਿਚ ਕਿਮ ਜੋਂਗ ਉਮਨ ਨੇ ਇਕ ਖਾਦ ਫੈਕਟਰੀ ਦੇ ਸਮਾਰੋਹ ਵਿਚ ਹਿੱਸਾ ਲਿਆ ਹੈ। ਤਸਵੀਰਾਂ ਵਿਚ ਉਹ ਅੱਗੇ ਨਾਲੋਂ ਫਿੱਟ ਅਤੇ ਹੱਸਦੇ ਹੋਏ ਵਿਖਾਏ ਦੇ ਰਹੇ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਭੈਣ ਅਤੇ ਨਜ਼ਦੀਕੀ ਸਲਾਹਕਾਰ ਕਿਸ ਯੋ ਜੋਂਗ ਅਤੇ ਵੱਡੇ ਅਧਿਕਾਰੀ ਬੈਠੇ ਹੋਏ ਹਨ ਅਤੇ ਇਕ ਹੋਰ ਤਸਵੀਰ ਵਿਚ ਉਨ੍ਹਾਂ ਨੂੰ ਲਾਲ ਰੀਵਨ ਕੱਟਦੇ ਹੋਏ ਵਿਖਾਇਆ ਗਿਆ ਹੈ। ਮੀਡੀਆ ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ”ਕਿਮ ਜੋਂਗ ਨੇ ਖਾਦ ਉਤਪਾਦਕ ਕੰਪਨੀ ਸ਼ਾਂਚੋ ਫਾਸਫੇਟਿਕ ਫਰਟੀਲਾਈਜ਼ਰ ਵੱਲੋਂ ਅੰਤਰਰਾਸ਼ਟਰੀ ਲੇਬਰ ਦਿਵਸ ਦੇ ਮੌਕੇ ‘ਤੇ ਇਕ ਮਈ ਨੂੰ ਵਿਸ਼ਵ ਦੇ ਕਿਰਤੀ ਲੋਕਾਂ ਲਈ ਮਨਾਏ ਗਏ ਇਕ ਸਮਾਰੋਹ ਵਿਚ ਸ਼ਿਰਕਤ ਕੀਤੀ ਹੈ”। ਦੱਸ ਦਈਏ ਕਿ ਕਿਮ ਜੋਂਗ ਉਨ ਆਖਰੀ ਵਾਰ 11 ਅਪ੍ਰੈਲ ਨੂੰ ਵਿਖਾਈ ਦਿੱਤੇ ਸਨ ਅਤੇ ਉਨ੍ਹਾਂ ਦੀ ਸਿਹਤ ਸਬੰਧੀ ਅਟਕਲਾ ਉਦੋਂ ਸ਼ੁਰੂ ਹੋਈਆਂ ਸਨ ਜਦੋਂ ਉਹ 15 ਅਪ੍ਰੈਲ ਨੂੰ ਆਪਣੇ ਦਾਦਾ ਕਿਮ ਸੁੰਗ ਦੇ ਵਰ੍ਹੇਗੰਢ ਮੌਕੇ ਵੀ ਨਜ਼ਰ ਨਹੀਂ ਆਏ ਸਨ। 15 ਅਪ੍ਰੈਲ ਦਾ ਦਿਨ ਉੱਤਰੀ ਕੋਰੀਆ ਵਿਚ ਬਹੁਤ ਮਹੱਤਵਪੂਰਨ ਮੰਨੀਆ ਜਾਂਦਾ ਹੈ ਅਤੇ ਇਸ ਦਿਨ ਰਾਸ਼ਟਰੀ ਛੁੱਟੀ ਹੁੰਦੀ ਹੈ।

LEAVE A REPLY