ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਨਿਰਭਯਾ ਬਲਾਤਕਾਰ-ਕਤਲ਼ ਕੇਸ ਵਿੱਚ ਚਾਰ ਦੋਸ਼ੀਆਂ ਦੇ ਫਾਂਸੀ ਦੇ ਹੁਕਮ ਉੱਤੇ ਰੋਕ ਲਗਾਏ ਜਾਣ ਤੋਂ ਬਾਅਦ ਪੀੜਤ ਦੀ ਮਾਂ ਆਸ਼ਾ ਦੇਵੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਅਪੀਲ ਕੀਤੀ ਹੈ ਕਿ “ਤੁਸੀਂ 2014 ਵਿੱਚ ਔਰਤਾਂ ਦੀ ਸੁਰੱਖਿਆ ਦਾ ਵਾਅਦਾ ਕਰਦੇ ਹੋਏ ਸੱਤਾ ਵਿੱਚ ਆਏ ਸੀ, ਇਸ ਲਈ ਕਿਰਪਾ ਕਰਕੇ ਉਨ੍ਹਾਂ ਦੀ ਬੇਟੀ ਦੇ ਦੋਸ਼ੀਆਂ ਨੂੰ 22 ਜਨਵਰੀ ਨੂੰ ਹੀ ਫਾਂਸੀ ‘ਤੇ ਲਟਕਾਇਆ ਜਾਵੇ, ਇਸ ਕੇਸ ਨੂੰ ਹੋਰ ਨਾ ਖਿੱਚਿਆ ਜਾਵੇ।

Asha Devi
Asha Devi

ਏਐਨਆਈ ਨਾਲ ਇੱਕ ਇੰਟਰਵਿਉ ਵਿੱਚ, ਆਸ਼ਾ ਦੇਵੀ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਆਪਣੀ ਬੇਟੀ ਦੇ ਦੋਸ਼ੀਆਂ ਨੂੰ ਨਿਰਧਾਰਿਤ ਮਿਤੀ ‘ਤੇ ਫਾਂਸੀ ਦੇਣ ਦੀ ਅਪੀਲ ਕੀਤੀ

ਪ੍ਰਤੱਖ ਤੌਰ ‘ਤੇ ਪਰੇਸ਼ਾਨ ਆਸ਼ਾ ਦੇਵੀ ਨੇ ਅੱਗੇ ਕਿਹਾ, “ਕੁਝ ਲੋਕ ਇਨਸਾਫ਼ ਦਿਵਾਉਣ ‘ਚ ਦੇਰੀ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਜਦਕਿ ਕੁਝ ਕਹਿ ਰਹੇ ਹਨ ਕਿ, ਸਾਨੂੰ ਪੁਲਿਸ ਦਿਓ ਅਤੇ ਅਸੀਂ ਦੋ ਦਿਨਾਂ ਵਿਚ ਦੋਸ਼ੀਆਂ ਨੂੰ ਫਾਂਸੀ ਦੇ ਦੇਵਾਂਗੇ।” ਉਨ੍ਹਾਂ ਕਿਹਾ, “ਆਪਣੇ ਰਾਜਨੀਤਿਕ ਲਾਭ ਲਈ ਮੇਰੀ ਅਤੇ ਮੇਰੀ ਧੀ ਦੀ ਵਰਤੋਂ ਕਰਨਾ ਬੰਦ ਕਰ ਦਿਓ। ਮੈਂ ਇਨਸਾਫ਼ ਲਈ ਇਸ ਸੰਘਰਸ਼ ਵਿੱਚ ਦੋਵਾਂ ਧਿਰਾਂ ਵਿਚਾਲੇ ਫਸੀ ਹੋਈ ਮਹਿਸੂਸ ਕਰ ਰਹੀ ਹਾਂ,”।

ਆਸ਼ਾ ਦੇਵੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਅਤੇ ਕਿਹਾ, “ਤੁਸੀਂ 2014 ਵਿੱਚ ਸੱਤਾ ਵਿੱਚ ਆਉਂਣ ਤੋਂ ਬਾਅਦ ਕਿਹਾ ਸੀ ‘ਬਹੁਟ ਹੁਆ ਨਾਰੀ ਪੇ ਅਤਿਆਚਾਰ, ਅਬਕੀ ਬਾਰ ਮੋਦੀ ਸਰਕਾਰ’, ਇਸ ਲਈ ਕਿਰਪਾ ਕਰਕੇ ਇਨ੍ਹਾਂ ਬਲਾਤਕਾਰੀਆਂ ਨੂੰ 22 ਜਨਵਰੀ ਨੂੰ ਫਾਂਸੀ ਦੇ ਦਿਓ। ਮੈਂ ਹੱਥ ਜੋੜ ਕੇ ਤੁਹਾਨੂੰ ਅਪੀਲ ਕਰਦੀ ਹਾਂ। “ਦੱਸ ਦਈਏ ਨਿਰਭਯਾ ਕੇਸ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੇ ਮਾਮਲੇ ‘ਤੇ ਵੀਰਵਾਰ ਨੂੰ ਭਾਜਪਾ ਅਤੇ ਆਪ ਵਿਚਾਲੇ ਸ਼ਬਦੀ ਜੰਗ ਵੀ ਛਿੜੀ।

PM Narendra Modi
PM Narendra Modi

ਭਾਜਪਾ ਨੇ ਆਪ  ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ, ਉਹ ਦਿੱਲੀ ਸਰਕਾਰ ਦੀ “ਗੁੰਝਲਦਾਰਤਾ” ਅਤੇ “ਹਮਦਰਦੀ” ਲਈ ਹੈ, ਜਦਕਿ ‘ਆਪ’ ਨੇ ਆਪਣੇ ਵਿਰੋਧੀ ਭਾਜਪਾ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ, ਭਾਜਪਾ ਲੋਕਾਂ ਨੂੰ “ਝੂਠ” ਬੋਲ ਕੇ ਭੜਕਾਉਂਦੀ ਹੈ।

ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ, ਸੁਪਰੀਮ ਕੋਰਟ ਵੱਲੋਂ ਸਾਲ 2017 ਵਿੱਚ ਮੌਤ ਦੀ ਸਜ਼ਾ ਦੇ ਵਿਰੁੱਧ ਅਪੀਲ ਨੂੰ ਰੱਦ ਕਰਨ ਤੋਂ ਬਾਅਦ ‘ਆਪ’ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਹੁੰਦੀ ਤਾਂ ਇਨ੍ਹਾਂ ਦੋਸ਼ੀਆਂ ਨੂੰ ਹਲੇ ਤੱਕ ਸਜਾ ਮਿਲ ਗਈ ਹੁੰਦੀ।

Prakash Javadekar
Prakash Javadekar

ਦੂਜੇ ਪਾਸੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਉਪ ਮੁੱਖ ਮੰਤਰੀ ਅਤੇ ‘ਆਪ’ ਨੇਤਾ ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ, ਉਹ ਦਿੱਲੀ ਦੀ ਕਾਨੂੰਨ ਵਿਵਸਥਾ ਨੂੰ ਦੋ ਦਿਨਾਂ ਲਈ ਆਪਣੀ ਸਰਕਾਰ ਨੂੰ ਸੌਂਪ ਦੇਵੇ, ਅਤੇ ਦਾਅਵਾ ਕੀਤਾ ਕਿ, ਇਹ 2012 ਦੇ ਸਮੂਹਕ ਬਲਾਤਕਾਰ ਅਤੇ ਕਤਲੇਆਮ ਦੇ ਦੋਸ਼ੀਆਂ ਨੂੰ ਫਾਂਸੀ ਦੇਵੇਗਾ।

Manish Sisodia
Manish Sisodia

LEAVE A REPLY