ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਨਿਰਭਿਯਾ ਗੈਂਗਰੇਪ ਕੇਸ ਵਿੱਚ ਆਏ ਦਿਨੀਂ ਕੋਈ ਨਾ ਕੋਈ ਨਵਾਂ ਫੈਸਲਾ ਜਾਰੀ ਹੁੰਦਾ ਰਹਿੰਦਾ ਹੈ। ਗੈਂਗਰੇਪ ਦੇ ਦੋਸ਼ਾਂ ਹੇਠ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਚਾਰ ਕੈਦੀ ਆਪਣੀ ਫਾਂਸੀ ਦੀ ਸਜਾ ਰੁਕਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਮੰਗਲਵਾਰ ਨੂੰ ਦੋ ਦੋਸ਼ੀਆਂ ਵਿਨੇ ਸ਼ਰਮਾ ਅਤੇ ਮੁਕੇਸ਼ ਸਿੰਘ ਵਲੋਂ ਸੁਪਰੀਮ ਕੋਰਟ ਵਿੱਚ ਦਾਖਿਲ ਕੀਤੀ ਕਿਉਰੇਟਿਵ ਪਟੀਸ਼ਨ ਦੇ ਖਾਰਿਜ ਹੋਣ ਪਿਛੋਂ ਦੋਸ਼ੀਆਂ ਕੋਲ ਫਾਂਸੀ ਰੋਕਣ ਦਾ ਆਖਰੀ ਕਦਮ ਕੇਵਲ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਕਰਨ ਦਾ ਬਚਿਆ ਸੀ, ਜਿਸ ਤਹਿਤ ਮੰਗਲਵਾਰ ਨੂੰ ਦੋਸ਼ੀ ਮੁਕੇਸ਼ ਸਿੰਘ ਨੇ ਸ਼ਾਮ ਨੂੰ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਕਰਨ ਲਈ ਜੇਲ੍ਹ ਪ੍ਰਸ਼ਾਸ਼ਨ ਕੋਲ ਇੱਕ ਅਰਜੀ ਦਾਖਿਲ ਕੀਤੀ ਸੀ। ਇਸ ਤਹਿਤ ਜੇਲ੍ਹ ਪ੍ਰਸ਼ਾਸ਼ਨ ਨੇ ਵੀ ਦਿੱਲੀ ਕੋਰਟ ਵਿੱਚ ਇੱਕ ਅਰਜੀ ਦਾਖਿਲ ਕਰ 22 ਜਨਵਰੀ ਨੂੰ ਦੋਸ਼ੀਆਂ ਨੂੰ ਫਾਂਸੀ ਦੇਣ ‘ਚ ਅਸਮਰਥਾ ਜਤਾਈ ਹੈ।

ਦਿੱਲੀ ਹਾਈਕੋਰਟ ਵਿੱਚ ਦੋਸ਼ੀ ਮੁਕੇਸ਼ ਸਿੰਘ ਵਲੋਂ ਆਪਣੇ ਵਕੀਲ ਜ਼ਰੀਏ ਦਾਖਿਲ ਇੱਕ ਅਰਜੀ ‘ਚ ਕਿਹਾ ਗਿਆ ਹੈ ਕਿ, ਉਸ ਵਲੋਂ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਲਈ ਇੱਕ ਅਰਜੀ ਦਾਖਿਲ ਕੀਤੀ ਗਈ ਹੈ, ਜਿਸ ਤਹਿਤ ਫੈਸਲਾ ਆਉਣ ਤੱਕ ਉਹਨਾਂ ਦੀ ਫਾਂਸੀ ਦੀ ਸਜਾ ‘ਤੇ ਰੋਕ ਲਗਾਈ ਜਾਵੇ। ਇਸ ਸੰਬੰਧੀ ਹਾਈਕੋਰਟ ਨੇ ਸਰਕਾਰ ਵਲੋਂ ਪੇਸ਼ ਵਕੀਲ ਤੋਂ ਇਸ ਸੰਬੰਧੀ ਪੁੱਛੇ ਸਵਾਲ ਵਿੱਚ ਸਰਕਾਰੀ ਵਕੀਲ ਨੇ ਫਾਂਸੀ ਲਗਾਉਣ ਵਿੱਚ ਅਸਮਰਥਾ ਜਤਾਈ ਹੈ। ਵਕੀਲ ਅਨੁਸਾਰ ਸਰਕਾਰ ਕਾਨੂੰਨ ਤੋਂ ਬਾਹਰ ਹੋ ਕੇ ਕੰਮ ਨਹੀ ਕਰ ਸਕਦੀ। ਇਸ ਲਈ ਜਦੋਂ ਤੱਕ ਰਾਸ਼ਟਰਪਤੀ ਵਲੋਂ ਰਹਿਮ ਦੀ ਅਪੀਲ ਸੰਬੰਧੀ ਕੋਈ ਫੈਸਲਾ ਨਹੀ ਆਉਂਦਾ, ਉਦੋਂ ਤੱਕ ਜੇਲ੍ਹ ਵਿਭਾਗ ਦੋਸ਼ੀਆਂ ਨੂੰ ਫਾਂਸੀ ਨਹੀਂ ਦੇ ਸਕਦਾ।

ਜੇਕਰ ਕਾਨੂੰਨੀ ਦਾਅ-ਪੇਚਾਂ ਦੀ ਗੱਲ ਕਰੀਏ ਤਾਂ ਜਦੋਂ ਤੱਕ ਰਾਸ਼ਟਰਪਤੀ ਦੁਆਰਾ ਰਹਿਮ ਦੀ ਅਰਜੀ ਰੱਦ ਨਹੀਂ ਕੀਤੀ ਜਾਂਦੀ, ਉਦੋਂ ਤੱਕ ਦੋਸ਼ੀ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ। ਦੱਸ ਦਈਏ ਜੇਕਰ ਰਾਸ਼ਟਰਪਤੀ ਅਰਜੀ ਰੱਦ ਕਰ ਦਿੰਦੇ ਹਨ ਤਾਂ ਉਨ੍ਹਾਂ ਦੇ ਇਸ ਫੈਸਲੇ ਦੇ 14 ਦਿਨ ਬਾਅਦ ਹੀ ਦੋਸ਼ੀ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ।

Image result for delhi gang rape Case

ਹੁਣ ਇਸ ਮਾਮਲੇ ‘ਤੇ ਦਿੱਲੀ ਹਾਈਕੋਰਟ ਨੇ ਆਪਣਾ ਪੱਲਾ ਝਾੜਦਿਆਂ ਦੋਸ਼ੀ ਦੇ ਵਕੀਲ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਹੀ ਅਰਜੀ ਦਾਖਿਲ ਕਰਨ ਨੂੰ ਕਿਹਾ ਹੈ। ਕੋਰਟ ਅਨੁਸਾਰ ਜਦੋਂ ਹੇਠਲੀ ਅਦਾਲਤ ਨੇ ਫਾਂਸੀ ਸੰਬੰਧੀ ਫੈਸਲਾ ਸੁਣਾਇਆ ਸੀ। ਉਸ ਸਮੇਂ ਰਹਿਮ ਦੀ ਅਪੀਲ ਲਈ ਦੋਸ਼ੀ ਵਲੋਂ ਅਰਜੀ ਦਾਖਿਲ ਨਹੀ ਕੀਤੀ ਗਈ ਸੀ ਪਰ ਹੁਣ ਜੇਕਰ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਸੰਬੰਧੀ ਫੈਸਲਾ ਵਿਚਾਰ ਅਧੀਨ ਹੈ ਤਾਂ ਇਸ ਸੰਬੰਧੀ ਪਟਿਆਲਾ ਹਾਊਸ ਕੋਰਟ ਹੀ ਕੋਈ ਫੈਸਲਾ ਦੇ ਸਕਦੀ ਹੈ। ਕੋਰਟ ਨੇ ਦੋਸ਼ੀ ਨੂੰ ਪਟਿਆਲਾ ਹਾਊਸ ਕੋਰਟ ਕੋਲ ਇਸ ਮਾਮਲੇ ਸੰਬੰਧੀ ਜਾਣ ਲਈ ਕਿਹਾ ਹੈ। ਬਹਿਰਹਾਲ ਦਿੱਲੀ ਹਾਈਕੋਰਟ ਵਲੋਂ ਫਾਂਸੀ ਦੀ ਸਜਾ ‘ਤੇ ਰੋਕ ਨਹੀ ਲਗਾਈ ਹੈ।

Image result for delhi high court

ਦੱਸ ਦਈਏ ਕਿ, ਇਸ ਸਮੂਹਿਕ ਬਲਾਤਕਾਰ ਮਾਮਲੇ ਵਿੱਚ ਪੀੜਤ ਪਰਿਵਾਰ ਇੱਕ ਵਾਰ ਫਿਰ ਨਿਰਾਸ਼ਾ ਦੇ ਆਲਮ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ। ਪੀੜਿਤਾ ਦੀ ਮਾਂ ਨੇ ਦੋਸ਼ੀਆਂ ਦੀ ਕਿਉਰੇਟਿਵ ਪਟੀਸ਼ਨ ਦੇ ਖਾਰਿਜ ਹੋਣ ‘ਤੇ ਖੁਸ਼ੀ ਪ੍ਰਗਟ ਕੀਤੀ ਸੀ,  ਜਿਸ ਤੋਂ ਬਾਅਦ ਦੋਸ਼ੀਆਂ ਵਿੱਚ ਇਸ ਮਾਮਲੇ ਨੂੰ ਲੈ ਕੇ ਤੇਜੀ ਦੇਖੀ ਜਾ ਰਹੀ ਸੀ। ਇਸ ਕੇਸ ਵਿੱਚ ਕੁਲ ਪੰਜ ਦੋਸ਼ੀ ਪਾਏ ਗਏ ਸਨ, ਜਿਨ੍ਹਾਂ ਵਿਚੋਂ ਦੋਸ਼ੀ ਰਾਮ ਸਿੰਘ ਨੇ ਜੇਲ੍ਹ ਵਿੱਚ ਹੀ ਆਤਮ-ਹੱਤਿਆ ਕਰ ਲਈ ਸੀ। ਬਾਕੀ ਦੇ ਚਾਰ ਦੋਸ਼ੀਆਂ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 22 ਜਨਵਰੀ ਨੂੰ ਫਾਂਸੀ ਲਗਾਉਣ ਦਾ ਹੁਕਮ ਜਾਰੀ ਕੀਤਾ ਸੀ।

LEAVE A REPLY