ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਵਿਚ 1 ਜੂਨ ਤੋਂ ਅਨਲਾਕ 1 ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਅਧੀਨ ਪਹਿਲੇ ਪੜਾਅ ਅੰਦਰ 8 ਜੂਨ ਤੋਂ ਮਾਲ, ਰੈਸਟੋਰੈਂਟ, ਹੋਟਲ ਅਤੇ ਧਾਰਮਿਕ ਅਸਥਾਨਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਇਸੇ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਇਨ੍ਹਾਂ ਸੱਭ ਥਾਵਾਂ ਉੱਤੇ ਕੋਰੋਨਾ ਦੇ ਮੱਦੇਨਜ਼ਰ ਸਾਵਧਾਨੀਆਂ ਵਰਤਣ ਦੀ ਹਦਾਇਤਾਂ ਦਿੱਤੀਆਂ ਗਈਆਂ ਹਨ।

Some malls offer relief on rents, others wait for clarity

ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੈਸਟੋਰੈਂਟ ਜਾਂਦੇ ਸਮੇਂ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਅਤੇ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਬੱਚੇ, ਗਰਭਵਰਤੀ ਔਰਤਾਂ ਅਤੇ ਬਜ਼ੁਰਗਾਂ ਨੂੰ ਰੈਸਟੋਰੈਂਟ ਜਾਣ ਤੋਂ ਪਰਹੇਜ਼ ਕਰਨ ਲਈ ਕਿਹਾ ਗਿਆ ਹੈ। ਰੈਸਟੋਰੈਂਟ ਵਿਚ ਹਰ ਥੋੜੀ ਦੇਰ ਬਾਅਦ ਹੱਥ ਧੋਣ ਦੀ ਸਲਾਹ ਦਿੱਤੀ ਗਈ ਹੈ। ਰੈਸਟੋਰੈਂਟ ਦਾ ਮੈਨਯੂ ਡਿਸਪੋਜ਼ਲ ਹੋਣਾ ਚਾਹੀਦਾ ਹੈ। ਬੈਠਣ ਸਮੇਂ ਦੋ ਸੀਟਾਂ ਵਿਚਕਾਰ ਲੋੜੀਂਦੀ ਦੂਰੀ ਬਣਾਈ ਰੱਖਣ ਲਈ ਕਿਹਾ ਗਿਆ ਹੈ। ਰੈਸਟੋਰੈਂਟ ਵਿਚ ਇਕ ਵਾਰ ‘ਚ 50 ਫ਼ੀਸਦੀ ਸੀਟਾਂ ਉੱਤੇ ਹੀ ਗ੍ਰਾਹਕ ਬੈਠ ਕੇ ਖਾ ਸਕਣਗੇ। ਇਸ ਤੋਂ ਇਲਾਵਾ ਏਸੀ ਦਾ ਤਾਪਮਾਨ ਸੀਪੀਡਬਲਯੂ ਦੇ ਮਿਆਰਾਂ ਅਨੁਸਾਰ 24-30 ਡਿਗਰੀ ਹੋਣਾ ਚਾਹੀਦਾ ਹੈ। ਟੇਬਲ ਖਾਲ੍ਹੀ ਹੋਣ ‘ਤੇ ਉਸ ਨੂੰ ਹਰ ਵਾਰ ਸੈਨੇਟਾਈਜ਼ ਕਰਨਾ ਹੋਵੇਗਾ। ਮਾਲ ਅਤੇ ਹੋਟਲਾਂ ਲਈ ਵੀ ਇਸੇ ਤਰ੍ਹਾ ਦੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਤਹਿਤ ਖਰੀਦਦਾਰੀ ਵੇਲੇ ਮਾਸਕ ਪਹਿਨਣਾ ਜਰੂਰੀ ਹੋਵੇਗਾ। ਮਾਲ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਭੀੜ ਨੂੰ ਕੰਟਰੋਲ ਵਿਚ ਕਰੇ। ਹੋਟਲ ਅਤੇ ਮਾਲਾਂ ਵਿਚ ਸਿਹਤਮੰਦ ਲੋਕਾਂ ਦੀ ਹੀ ਐਂਟਰੀ ਹੋਵੇਗੀ। ਪ੍ਰਵੇਸ਼ ਅਤੇ ਐਂਟਰੀ ਵੱਖ-ਵੱਖ ਗੇਟ ਦੀ ਜਰੀਏ ਹੋਵੇਗੀ। ਹੋਟਲ ਵਿਚ ਭੋਜਨ ਲਈ ਰੂਮ ਸਰਵਿਸ ਅਪਨਾਉਣ ਦੀ ਸਲਾਹ ਦਿੱਤੀ ਗਈ ਹੈ। ਉੱਥੇ ਹੀ ਧਾਰਮਿਕ ਅਸਥਾਨਾਂ ਲਈ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇੱਥੇ ਪ੍ਰਵੇਸ਼ ਦੁਆਰ ਉੱਤੇ ਸੈਨੇਟਾਈਜ਼ ਦਾ ਇੰਤਜ਼ਾਮ ਕਰਨਾ ਹੋਵੇਗਾ। ਸਮਾਜਿਕ ਦੂਰੀ ਬਣਾ ਕੇ ਰੱਖਣੀ ਲਾਜ਼ਮੀ ਹੋਵੇਗੀ। ਜੂਤਿਆਂ ਨੂੰ ਵੱਖ ਰੱਖਣ ਦੇ ਇੰਤਜ਼ਾਮ ਕਰਨੇ ਹੋਣਗੇ। ਸ਼ਰਧਾਲੂਆਂ ਨੂੰ ਮੂਰਤੀਆਂ ਅਤੇ ਧਾਰਮਿਕ ਗ੍ਰੰਥਾਂ ਨੂੰ ਨਾ ਛੂਹਣ ਲਈ ਕਿਹਾ ਗਿਆ ਹੈ। ਪ੍ਰਸ਼ਾਦ ਵੰਡਣ ਉੱਤੇ ਰੋਕ ਲਗਾਈ ਗਈ ਹੈ। ਇਸ ਦੇ ਨਾਲ ਹੀ ਸਾਰੇ ਸਥਾਨਾਂ ਉੱਤੇ ਕੋਰੋਨਾ ਸੰਕਰਮਨ ਤੋਂ ਬਚਣ ਲਈ ਜਰੂਰੀ ਆਡਿਓ-ਵੀਡੀਓ ਜਾਗਰੂਕਤਾ ਸੰਦੇਸ਼ ਦੇਣ ਦੇ ਇੰਤਜ਼ਾਮ ਵੀ ਕਰਨੇ ਹੋਣਗੇ।

LEAVE A REPLY