ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਇੰਡੀਅਨ ਆਇਡਲ-11 ਦੀ ਜੱਜ ਨੇਹਾ ਕਾਕੜ ਅਤੇ ਹੋਸਟ ਆਦਿਤਿਆ ਨਾਰਾਇਣ ਦੇ ਵਿਆਹ ਚਰਚੇ ਜ਼ੋਰਾ ਉੱਤੇ ਹਨ। ਦੋਵਾਂ ਦੇ ਵਿਆਹ ਦੀਆਂ ਖਬਰਾਂ ਨੇ ਸੱਭ ਨੂੰ ਉਤਸ਼ਾਹਿਤ ਕੀਤਾ ਹੋਇਆ ਹੈ। ਪ੍ਰਸ਼ੰਸਕਾ ਨੂੰ ਦੋਵਾਂ ਦੇ ਵਿਆਹ ਲਈ 14 ਫਰਵਰੀ ਦਾ ਇੰਤਜਾਰ ਸੀ ਮੰਨਿਆ ਜਾ ਰਿਹਾ ਸੀ ਕਿ ਇਸੇ ਦਿਨ ਦੋਵਾਂ ਦਾ ਵਿਆਹ ਹੋਣਾ ਹੈ ਪਰ ਹੁਣ ਲੱਗ ਰਿਹਾ ਹੈ ਕਿ ਇੰਡੀਅਨ ਆਇਡਲ ਦੇ ਸੈਟ ਉੱਤੇ ਹੀ ਦੋਵਾਂ ਨੇ ਸੱਤ ਫੇਰੇ ਲੈ ਲਏ ਹਨ। ਟੀਵੀ ਦੇ ਦਰਸ਼ਕਾਂ ਨੂੰ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ 14 ਫਰਵਰੀ ਨੂੰ ਹੀ ਵੇਖਣ ਨੂੰ ਮਿਲਣਗੀਆਂ।

ਦਰਅਸਲ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਆਦਿਤਿਆ ਨਾਰਾਇਣ ਨੂੰ ਜੈ ਮਾਲਾ ਲੈਂਦੇ ਹੋਏ ਵੇਖਿਆ ਜਾ ਸਕਦਾ ਹੈ ਨਾਲ ਹੀ ਸਟੇਜ ਉੱਤੇ ਯੱਗ ਕੁੰਡ ਵੀ ਕੀਤਾ ਜਾ ਰਿਹਾ ਹੈ। ਸੈਟ ਉੱਤੇ ਨੇਹਾ ਕਾਕੜ ਦੇ ਨਾਲ ਇੰਡੀਅਨ ਆਇਡਲ 11 ਦੇ ਸਾਰੇ ਜੱਜ ਅਤੇ ਮੁਕਾਬਲੇਬਾਜ਼ ਵੀ ਮੌਜੂਦ ਹਨ। ਸੈਟ ਉੱਤੇ ਚੱਲ ਰਹੀ ਇਸ ਸ਼ੂਟਿੰਗ ਦੀਆ ਕਈ ਫੋਟੋਆਂ ਵੀ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਪੂਰਾ ਵਿਆਹ ਵਾਲਾ ਮਾਹੌਲ ਨਜ਼ਰ ਆ ਰਿਹਾ ਹੈ।

ਆਦਿਤਿਆ ਨਾਰਾਇਣ ਅਤੇ ਨੇਹਾ ਕਾਕੜ ਦੀ ਇਕ ਮਿਊਜ਼ਿਕ ਵੀਡੀਓ ਵੀ ਇਨ੍ਹੀ ਦਿਨੀ ਰਿਲੀਜ਼ ਹੋਈ ਹੈ ਜਿਸ ਵਿਚ ਨੇਹਾ ਕਾਕੜ ਅਤੇ ਉਸ ਦੇ ਭਰਾ ਟੋਨੀ ਕਾਕੜ ਨੇ ਗਾਣਾ ਗਾਇਆ ਹੈ। ਨੇਹਾ ਦੇ ਇਸ ਗਾਣੇ ਦਾ ਨਾਮ ਗੋਆ ਬੀਚ ਹੈ। ਨੇਹਾ ਕਾਕੜ ਅਤੇ ਆਦਿਤਿਆ ਨਾਰਾਇਣ ਅਸਲੀ ਜਿੰਦਗੀ ਵਿਚ ਇਕ ਚੰਗੇ ਦੋਸਤ ਵੀ ਹਨ।

ਦੋਵਾਂ ਦੇ ਵਿਆਹ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜਾਰ ਸੀ ਕਿਉਂਕਿ ਟੀ ਵੀ ਇੰਡਸਟਰੀ ਵਿਚ ਇਸ ਵਿਆਹ ਦੇ ਚਰਚੇ ਪਿਛਲੇ ਲੰਬੇ ਸਮੇਂ ਤੋਂ ਹੋ ਰਹੇ ਹਨ। ਨੇਹਾ ਕਾਕੜ ਦੇ ਵਿਆਹ ਦੀਆਂ ਖਬਰਾਂ ਮੀਡੀਆ ਵਿਚ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਵੀ ਕਾਫੀ ਚਾਅ ਹੈ। ਨੇਹਾ ਅਤੇ ਆਦਿਤਿਆ ਦੇ ਵਿਆਹ ਦੀਆਂ ਖਬਰਾਂ ਕਾਰਨ ਇੰਡੀਅਨ ਆਇਡਲ-11 ਨੂੰ ਵੀ ਵਧੀਆ ਟੀਆਰਪੀ ਮਿਲ ਰਹੀ ਹੈ।ਖੈਰ ਸ਼ੋਅ ਵਿਚ ਇਨ੍ਹਾਂ ਦੇ ਵਿਆਹ ਤੋਂ ਬਾਅਦ ਕੀ ਹੁੰਦਾ ਹੈ ਇਹ ਵੇਖਣ ਬੜਾ ਹੀ ਦਿਲਚਸਪ ਹੋਵੇਗਾ।

LEAVE A REPLY