ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਸ਼ੁੱਕਰਵਾਰ ਨੂੰ ਮੁੰਬਈ ਦੀ ਸਪੈਸ਼ਲ ਕੋਰਟ ਨੇ ਰੀਆ ਚੱਕਰਵਰਤੀ ਅਤੇ ਉਨ੍ਹਾਂ ਦੇ ਭਰਾ ਸ਼ੌਵਿਕ ਚੱਕਰਵਰਤੀ ਦੀ ਜ਼ਮਾਨਤ ਪਟੀਸ਼ਨ ਉੱਤੇ ਫੈਸਲਾ ਸੁਣਾ ਦਿੱਤਾ ਹੈ ਜਿਸ ਤੋਂ ਬਾਅਦ ਰੀਆ ਅਤੇ ਉਸ ਦੇ ਭਰਾ ਸ਼ੌਵਿਕ ਨੂੰ ਇਕ ਵਾਰ ਫਿਰ ਝਟਕਾ ਲੱਗਿਆ ਹੈ ਦਰਅਸਲ ਕੋਰਟ ਨੇ ਦੋਵਾਂ ਦੀ ਜ਼ਮਾਨਤ ਪਟੀਸ਼ਨ ਖਾਰਜ਼ ਕਰ ਦਿੱਤੀ ਹੈ ਇਸ ਕਰਕੇ ਰੀਆ ਅਤੇ ਉਸ ਦੇ ਭਰਾ ਨੂੰ ਫਿਲਹਾਲ ਜੇਲ੍ਹ ਵਿਚ ਹੀ ਰਹਿਣਾ ਪਵੇਗਾ।

ਦੱਸ ਦਈਏ ਕਿ ਸੁਸ਼ਾਂਤ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗ ਮਾਮਲੇ ਵਿਚ ਐਨਸੀਬੀ ਦੁਆਰਾ ਗਿਰਫਤਾਰ ਕੀਤੀ ਗਈ ਰੀਆ ਅਤੇ ਉਸ ਦੇ ਭਰਾ ਸ਼ੌਵਿਕ ਦੀ ਜ਼ਮਾਨਤ ਪਟੀਸ਼ਨ ਉੱਤੇ ਬੀਤੇ ਵੀਰਵਾਰ ਨੂੰ ਕੋਰਟ ਨੇ ਸੁਣਵਾਈ ਕੀਤੀ ਸੀ। ਰੀਆ ਨੇ ਅਦਾਲਤ ਵਿਚ ਲਗਾਈ ਜ਼ਮਾਨਤ ਅਰਜੀ ‘ਚ ਕਿਹਾ ਸੀ ਕਿ ”ਮੈ ਬੇਕਸੂਰ ਹਾਂ ਅਤੇ ਮੈਂ ਕੋਈ ਗੁਣਾਹ ਨਹੀਂ ਕੀਤਾ। ਮੇਰੇ ਕੋਲੋਂ ਡਰੱਗ ਜਾਂ ਕੋਈ ਸਾਈਕੋਟ੍ਰੋਪਿਕ ਪਦਾਰਥ ਬਰਾਮਦ ਨਹੀਂ ਕੀਤਾ ਗਿਆ ਹੈ। ਮੇਰੇ ਉੱਤੇ ਘੱਟ ਮਾਤਰਾ ਵਿਚ ਡਰੱਗ ਖਰੀਦਣ ਦੇ ਮਾਮਲੇ ਤੋਂ ਇਲਾਵਾ ਦੂਜਾ ਕੋਈ ਮਾਮਲਾ ਨਹੀਂ ਹੈ ਅਤੇ ਇਹ ਜਮਨਾਤੀ ਅਪਰਾਧ ਹੈ। ਹਿਰਾਸਤ ਸਮੇਂ ਮੈਨੂੰ ਗੁਣਾਹ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ ਸੀ”। ਉੱਥੇ ਹੀ ਐਨਸੀਬੀ ਦੇ ਵਕੀਲ ਨੇ ਦਲੀਲ ਦਿੰਦਿਆਂ ਕਿਹਾ ਕਿ ਰੀਆ ਨੂੰ ਫਿਲਹਾਲ ਜਮਾਨਤ ਦੇਣਾ ਠੀਕ ਨਹੀਂ ਹੈ ਕਿਉਂਕਿ ਅਜੇ ਵੀ ਇਸ ਮਾਮਲੇ ਵਿਚ ਜਾਂਚ ਜਾਰੀ ਹੈ। ਰੀਆ ਇੱਕ ਵੱਡੇ ਡਰੱਗ ਨੈੱਟਵਰਕ ਦਾ ਹਿੱਸਾ ਰਹੀ ਹੈ ਅਤੇ ਇਹ ਗੱਲ ਪੁੱਛਗਿੱਛ ਵਿਚ ਸਾਹਮਣੇ ਆ ਚੁੱਕੀ ਹੈ।

ਅਦਾਲਤ ਨੇ ਦੋਵੇਂ ਧੀਰਾਂ ਦੀ ਦਲੀਲਾਂ ਸੁਣੀਆਂ ਅਤੇ ਆਪਣਾ ਫੈਸਲਾ ਸ਼ੁੱਕਰਵਾਰ ਤੱਕ ਸੁਰੱਖਿਅਤ ਰੱਖ ਲਿਆ ਸੀ। ਇਸ ਮਾਮਲੇ ਵਿਚ ਚਾਰ ਹੋਰ ਆਰੋਪੀ ਅਬਦੁੱਲ ਬਾਸਿਤ, ਜੈਦ ਵਿਲਾਤਰਾ, ਦੀਪੇਸ਼ ਸਾਵੰਤ ਅਤੇ ਸੈਮੂਅਲ ਰਿਮਾਂਡਾ ਦੀ ਜ਼ਮਾਨਤ ਪਟੀਸ਼ਨ ਉੱਤੇ ਵੀ ਸੁਣਵਾਈ ਹੋਈ ਸੀ ਅਤੇ ਅੱਜ ਸ਼ੁੱਕਰਵਾਰ ਨੂੰ ਰੀਆ ਸਮੇਤ ਸਾਰੇ ਆਰੋਪੀਆਂ ਦੀ ਜ਼ਮਾਨਤ ਪਟੀਸ਼ਨ ਕੋਰਟ ਨੇ ਖਾਰਜ਼ ਕਰ ਦਿੱਤੀ ਹੈ। ਹਾਲਾਂਕਿ ਉਨ੍ਹਾਂ ਕੋਲ ਅਜੇ ਹਾਈਕੋਰਟ ਜਾਣ ਦਾ ਰਸਤਾ ਬਚਿਆ ਹੋਇਆ ਹੈ।

LEAVE A REPLY