ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਸਰਦੀਆਂ ਦੇ ਮੌਸਮ ਵਿੱਚ ਪੈਦਾ ਹੋਣ ਵਾਲੀ ਮੂਲੀ ਭਰਥੇ ਤੋਂ ਸਬਜ਼ੀਆਂ ਤੱਕ ਇਸਤੇਮਾਲ ‘ਚ ਲਿਆਈ ਜਾਂਦੀ ਹੈ।  ਇਸ ਦੇ ਸਵਾਦੀ ਪਕਵਾਨ ਹਰ ਉਮਰ ਦੇ ਲੋਕਾਂ ਦੁਆਰਾ ਪਸੰਦ ਕੀਤੇ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ, ਸਰਦੀਆਂ ਦੇ ਮੌਸਮ ਵਿੱਚ ਆਉਂਣ ਵਾਲੀ ਮੂਲੀ ਕਈ ਗੁਣਾਂ ਨਾਲ ਭਰਪੂਰ ਹੁੰਦੀ ਹੈ? ਇਹ ਨਜ਼ਲਾ-ਜ਼ੁਕਾਮ, ਖੰਘ ਨੂੰ ਠੀਕ ਕਰਨ, ਬੀਪੀ ਨੂੰ ਕੰਟਰੋਲ ਕਰਨ ਅਤੇ ਚਮੜੀ ਨੂੰ ਸਿਹਤਮੰਦ ਬਣਾਉਣ ਵਿੱਚ ਸਹਾਇਤਾ ਕਰਦੀ ਹੈ।

 

Image result for Muli

 

ਜੇ ਤੁਸੀਂ ਸਰਦੀਆਂ ‘ਚ ਜ਼ੁਕਾਮ ਅਤੇ ਖੰਘ ਤੋਂ ਬਚਣਾ ਚਾਹੁੰਦੇ ਹੋ, ਤਾਂ ਆਪਣੀ ਖੁਰਾਕ ਵਿੱਚ ਅੱਜ ਹੀ ਮੂਲੀ ਸ਼ਾਮਲ ਕਰ ਲਿਓ। ਬੇਸ਼ਕ ਤੁਸੀਂ ਇਸ ਨੂੰ ਸਲਾਦ ਵਿੱਚ ਖਾਓ ਜਾਂ ਐਂਵੇ ਹੀ। ਮੂਲੀ ਦੀ ਸਬਜ਼ੀ ਵਿੱਚ ਡੀ-ਕੰਜੇਸੈਂਟੈਂਟ ਮਿਸ਼ਰਣ ਹੁੰਦੇ ਹਨ, ਜੋ ਨੱਕ ਅਤੇ ਗਲ਼ੇ ਦੇ ਰਸਤੇ ਨੂੰ ਸਾਫ ਰੱਖਦੇ ਹਨ। ਇਸ ਦੇ ਕਾਰਨ ਬੈਕਟਰੀਆ ਫੁੱਲਦੇ ਨਹੀਂ ਤੇ ਖੰਘ, ਨਜ਼ਲਾ- ਜ਼ੁਕਾਮ ਤੋਂ ਤੁਸੀਂ ਬਚੇ ਰਹਿੰਦੇ ਹੋ।

Image result for Muli

ਮੂਲੀ ‘ਚ ਵੱਧ ਮਾਤਰਾ ‘ਚ ਪੋਟੈਸ਼ਿਅਮ ਹੁੰਦਾ ਹੈ। ਇਹ ਸਰੀਰ ਵਿੱਚ ਸੋਡੀਅਮ-ਪੋਟਾਸ਼ੀਅਮ ਦੀ ਮਾਤਰਾ ਨੂੰ ਸੰਤੁਲਿਤ ਕਰਨ ‘ਚ ਮਦਦ ਕਰਦਾ ਹੈ, ਜੋ ਬੀਪੀ ਨੂੰ ਸੰਤੁਲਿਤ ਕਰਦਾ ਹੈ। ਬੀਪੀ ਨੂੰ ਨਿਯੰਤਰਣ ਵਿੱਚ ਰੱਖਣ ਦੀ ਵਿਸ਼ੇਸ਼ਤਾ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਵੀ ਮਦਦ ਕਰਦੀ ਹੈ। ਬੀਪੀ ਦੇ ਵਿਗੜ ਜਾਣ ਨੂੰ ਦਿਲ ਦੀ ਸਿਹਤ ਵਿਗੜਨ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ।

Image result for Muli

ਅਜਿਹੀ ਸਥਿਤੀ ਵਿੱਚ ਜੇ ਇਸ ਨੂੰ ਕਾਬੂ ‘ਚ ਰੱਖਿਆ ਜਾਵੇ ਤਾਂ ਦਿਲ ‘ਤੇ ਦਬਾਅ ਘੱਟ ਹੁੰਦਾ ਹੈ ਅਤੇ ਦਿਲ ਦੀ ਬਿਮਾਰੀ ਦਾ ਖ਼ਤਰਾ ਘੱਟ ਜਾਂਦਾ ਹੈ। ਦੱਸ ਦਈਏ ਮੂਲੀ ਇਕ ਰੇਸ਼ੇਦਾਰ ਸਬਜ਼ੀ ਹੈ, ਜੋ ਖਾਣੇ ਨੂੰ ਬਿਹਤਰ ਪਚਾਉਣ ਦੇ ਨਾਲ ਨਾਲ ਪੇਟ ਨੂੰ ਤੰਦਰੁਸਤ ਰੱਖਣ ‘ਚ ਵੀ ਮਦਦ ਕਰਦੀ ਹੈ। ਜਦੋਂ ਸਰੀਰ ਤੰਦਰੂਸਤ ਹੁੰਦਾ ਹੈ, ਤਾਂ ਸਰੀਰ ਦਾ ਸ਼ੂਗਰ ਲੈਵਲ ਅਚਾਣਕ ਨਹੀਂ ਵਧਦਾ, ਜੋ ਸ਼ੂਗਰ ਵਾਲੇ ਮਰੀਜ਼ਾਂ ਲਈ ਬਹੁਤ ਮਹੱਤਵਪੂਰਨ ਹੈ। ਇਸ ਦੇ ਨਾਲ ਹੀ, ਮੂਲੀ ਵਿੱਚ ਇਨਸੁਲਿਨ ਨੂੰ ਨਿਯੰਤਰਿਤ ਕਰਨ ਦੇ ਗੁਣ ਵੀ ਹੁੰਦੇ ਹਨ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕਾਬੂ ਵਿਚ ਰੱਖਦਾ ਹੈ।

Image result for Muli

ਮੂਲੀ ਵਿੱਚ ਕੁਝ ਅਜਿਹੇ ਗੁਣ ਹੁੰਦੇ ਹਨ, ਜੋ ਠੰਡ ‘ਚ ਪਿਸ਼ਾਬ ਵਾਲੀ ਬਿਮਾਰੀ ਨੂੰ ਵੀ ਕੰਟਰੋਲ ਕਰਦੀ ਹੈ, ਜੋ ਕਿ ਗੁਰਦਿਆਂ ਨੂੰ ਸਾਫ਼ ਕਰਨ ਵਿੱਚ ਸਹਾਇਤਾ ਕਰਦੀ ਹੈ। ਇਹ ਸਰੀਰ ਨੂੰ ਬਿਹਤਰ ਢੰਗ ਨਾਲ ਡੀਟੌਕਸ ਕਰਦੀ ਹੈ ਅਤੇ ਜ਼ਹਿਰੀਲੇ ਤੱਤਾਂ ਨੂੰ ਸਰੀਰ ਵਿੱਚ ਇਕੱਠੇ ਹੋਣ ਤੋਂ ਰੋਕਦੀ ਹੈ। ਫਾਇਬਰ ਭਰਪੂਰ ਮੂਲੀ ਪਾਚਨ ਪ੍ਰੀਕ੍ਰਿਆ ਨੂੰ ਠੀਕ ਰੱਖਦੀ ਹੈ ਅਤੇ ਪੇਟ ਦੀ ਸਫਾਈ ਕਰਦੀ ਹੈ। ਇਸ ਤੋਂ ਕਬਜ਼ ਦੀ ਪਰੇਸ਼ਾਨੀ ਦੂਰ ਹੁੰਦੀ ਹੈ ਅਤੇ ਸਿਹਚ ਵਧੀਆ ਬਣੀ ਰਹਿੰਦੀ ਹੈ।

LEAVE A REPLY