ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਜਾਦੀ ਦਿਵਸ ਮੌਕੇ ਪੁਲਿਸ ਕਰਮੀਆਂ ਨੂੰ ਦਿੱਤੇ ਜਾਣ ਵਾਲੇ ਬਹਾਦਰੀ ਪੁਰਸਕਾਰਾਂ ਦਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਸ਼ੁੱਕਰਵਾਰ ਨੂੰ ਐਲਾਨ ਕਰ ਦਿੱਤਾ ਹੈ। ਮੰਤਰਾਲੇ ਦੁਆਰਾ ਇਸ ਸਬੰਧੀ ਪੂਰੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਜਿਸ ਮੁਤਾਬਕ 215 ਕਰਮੀਆਂ ਨੂੰ ਵੀਰਤਾ ਲਈ ਪੁਲਿਸ ਮੈਡਲ ਦਿੱਤਾ ਜਾਵੇਗਾ, ਜਦਕਿ 80 ਨੂੰ ਰਾਸ਼ਟਰਪਤੀ ਪੁਲਿਸ ਮੈਡਲ ਲਈ ਚੁਣਿਆ ਗਿਆ ਹੈ, ਉੱਥੇ ਹੀ 631 ਕਰਮੀ ਹੋਣਹਾਰ ਸੇਵਾਵਾਂ ਲਈ ਮੈਡਲ ਨਾਲ ਸਨਮਾਨਿਤ ਹੋਣਗੇ।

ਸੂਚੀ ਵਿਚ ਦੱਸਿਆ ਗਿਆ ਹੈ ਕਿ ਜੰਮੂ ਕਸ਼ਮੀਰ ਪੁਲਿਸ ਦੇ 94 ਜਵਾਨ ਨੂੰ ਪੁਰਸਕਾਰ ਦਿੱਤੇ ਜਾਣਗੇ,ਜਦਕਿ ਯੂਪੀ ਦੇ 102 ਜਵਾਨ ਸਨਮਾਨਿਤ ਕੀਤੇ ਜਾਣਗੇ,  ਉੱਥੇ ਹੀ ਆਂਧਰਾ ਪ੍ਰਦੇਸ਼ ਦੇ 16, ਅਰੁਣਾਚਲ ਪ੍ਰਦੇਸ਼ ਦੇ 4, ਅਸਮ ਦੇ 21, ਛੱਤੀਸਗੜ੍ਹ ਦੇ 14, ਗੋਆ ਦਾ 1, ਗੁਜਰਾਤ ਦੇ 19, ਹਰਿਆਣਾ ਦੇ 12, ਹਿਮਾਚਲ ਪ੍ਰਦੇਸ਼ ਦੇ 4, ਝਾਰਖੰਡ ਦੇ 24, ਕਰਨਾਟਕ ਦੇ 19, ਕੇਰਲ ਦੇ 6, ਮੱਧ ਪ੍ਰਦੇਸ਼ ਦੇ 20, ਮਹਾਰਾਸ਼ਟਰ ਦੇ 58, ਮਨੀਪੁਰ ਦੇ 7, ਮਿਜ਼ੋਰਮ ਦੇ 3, ਨਾਗਾਲੈਂਡ ਦੇ 2, ਉੜੀਸਾ ਦੇ 14, ਪੰਜਾਬ ਦੇ 15, ਰਾਜਸਥਾਨ ਦੇ 18, ਸਿੱਕਮ ਦੇ 2, ਤਾਮਿਲਨਾਡੂ ਦੇ 23, ਤੇਲੰਗਾਨਾ ਦੇ 14, ਤ੍ਰਿਪੁਰਾ ਦੇ 6, ਉੱਤਰਾਖੰਡ ਦੇ 4, ਪੱਛਮੀ ਬੰਗਾਲ ਦੇ 21, ਅੰਡੇਮਾਨ ਨਿਕੋਬਾਰ ਦੀਪ ਸਮੂਹ ਦੇ 2, ਚੰਡੀਗੜ੍ਹ ਦਾ 1, ਲਕਸ਼ਦੀਪ ਦੇ 2, ਪਡੂਚੇਰੀ ਦਾ 1 ਅਤੇ ਦਿੱਲੀ ਦੇ 35 ਪੁਲਿਸਕਰਮੀਆਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿਚ ਬਹਾਦਰੀ ਪੁਰਸਕਾਰ ਦਿੱਤੇ ਜਾਣਗੇ। ਗ੍ਰਹਿ ਮੰਤਰਾਲੇ ਅਨੁਸਾਰ ਅਰਧ ਸੈਨਿਕ ਬਲਾਂ ਅਤੇ ਹੋਰ ਸੰਸਥਾਵਾਂ ਦੀਆਂ ਸ਼੍ਰੇਣੀਆਂ ਤਹਿਤ ਅਸਾਮ ਰਾਈਫਲਜ਼ ਦੇ 10, ਬੀਐਸਐਫ ਦੇ 52, ਸੀਆਈਐਸਐਫ ਦੇ 25, ਸੀਆਰਪੀਐਫ ਦੇ 113, ਆਟੀਬੀਪੀ ਦੇ 14, ਐਨਐਸਜੀ ਦੇ 4, ਐਸਐਸਬੀ ਦੇ 12, ਆਈਬੀ ਦੇ 36, ਸੀਬੀਆਈ ਦੇ 32, ਐਸਪੀਜੀ ਦੇ 5, ਬੀਪੀਆਰ ਐਂਡ ਡੀ ਦੇ 2, ਐਨਸੀਆਰਬੀ ਦਾ 1, ਐਨਆਈ ਦੇ 5, ਐਸਪੀਵੀ ਐਨਪੀਏ ਦੇ 2, ਐਨਡੀਆਰਐਫ ਦੇ 5, ਐਲਐਨਜੇਐਨ NICSF ਦਾ 1, NEPA ਦਾ 2,ਐਮਐਚਏ ਦਾ 1 ਅਤੇ ਆਰਪੀਐਫ ਦੇ 16 ਜਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

LEAVE A REPLY