ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਆਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਿਤ ਕਰਦਿਆਂ ਇਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵੈਕਸੀਨ, ਆਤਮਨਿਰਭਰ ਭਾਰਤ,ਐਲਏਸੀ ਵਿਵਾਦ ਵਰਗੇ ਮੁੱਦਿਆ ਨੂੰ ਲੈ ਕੇ ਗੱਲ ਕੀਤੀ, ਉੱਥੇ ਹੀ ਦੂਜੇ ਪਾਸੇ ਪੀਐਮ ਮੋਦੀ ਦੁਆਰਾ ਇਸ ਭਾਸ਼ਣ ਵਿਚ ਦੇਸ਼ ਦੀ ਧੀਆਂ ਦਾ ਵੀ ਜ਼ਿਕਰ ਕੀਤਾ ਅਤੇ ਇਹ ਸੰਕੇਤ ਦਿੱਤੇ ਕਿ ਆਉਣ ਵਾਲੇ ਦਿਨਾਂ ਵਿਚ ਲੜਕੀਆਂ ਦੇ ਵਿਆਹ ਦੀ ਨਿਊਨਤਮ ਉੱਮਰ (Minimum Age for Marriage of Girls )ਨੂੰ ਵਧਾਇਆ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ”ਲੜਕੀਆਂ ਦੇ ਵਿਆਹ ਦੀ ਉੱਮਰ ਨੂੰ ਲੈ ਕੇ ਸਰਕਾਰ ਸਮੀਖਿਆ ਕਰ ਰਹੀ ਹੈ। ਲੜਕੀਆਂ ਦੇ ਵਿਆਹ ਦਾ ਸਹੀ ਸਮਾਂ ਕੀ ਹੋਵੇ, ਇਸ ਦੇ ਲਈ ਅਸੀ ਇਕ ਕਮੇਟੀ ਬਣਾਈ ਹੈ। ਉਸ ਦੀ ਰਿਪੋਰਟ ਆਉਣ ‘ਤੇ ਲੜਕੀਆਂ ਦੇ ਵਿਆਹ ਦੀ ਉੱਮਰ ਨੂੰ ਲੈ ਕੇ ਉੱਚਿਤ ਫੈਸਲੇ ਲਏ ਜਾਣਗੇ। ਕਮੇਟੀ ਉਨ੍ਹਾਂ ਯਤਨਾਂ ਨੂੰ ਵੀ ਵੇਖੇਗੀ ਜੋ ਲੜਕੀਆਂ ਵਿਚ ਕੁਪੋਸ਼ਣ ਨੂੰ ਘਟਾਉਣ ਲਈ ਕੀਤੇ ਜਾ ਸਕਦੇ ਹਨ”।

ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ”ਦੇਸ਼ ਵਿਚ ਜਿਹੜੇ 40 ਕਰੋੜ ਜਨ-ਧਨ ਖਾਤੇ ਖੁੱਲ੍ਹੇ ਹਨ, ਉਨ੍ਹਾਂ ਵਿਚੋਂ ਲਗਭਗ 22 ਕਰੋੜ ਖਾਤੇ ਮਹਿਲਾਵਾਂ ਦੇ ਹੀ ਹਨ। ਕੋਰੋਨਾ ਦੇ ਸਮੇਂ ਵਿਚ ਅਪ੍ਰੈਲ-ਮਈ-ਜੂਨ ਵਿਚ ਮਹਿਲਾਵਾਂ ਦੇ ਖਾਤਿਆਂ ਵਿਚ ਕਰੀਬ 30 ਹਜ਼ਾਰ ਕਰੋੜ ਰੁਪਏ ਸਿੱਧੇ ਟਰਾਂਸਫਰ ਕੀਤੇ ਗਏ ਹਨ”। ਪੀਐਮ ਮੋਦੀ ਅਨੁਸਾਰ ”ਸਾਡਾ ਤਜ਼ਰਬਾ ਕਹਿੰਦਾ ਹੈ ਕਿ ਭਾਰਤ ਵਿਚ ਮਹਿਲਾ ਸ਼ਕਤੀ ਨੂੰ ਜਦੋਂ ਵੀ ਮੌਕੇ ਮਿਲੇ, ਉਨ੍ਹਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਦੇਸ਼ ਨੂੰ ਮਜ਼ਬੂਤੀ ਦਿੱਤੀ। ਸਾਡੀ ਸਰਕਾਰ ਨੇ ਗਰਭਵਤੀ ਔਰਤਾਂ ਨੂੰ ਸੈਲਰੀ ਦੇ ਨਾਲ 6 ਮਹੀਨੇ ਦੀ ਛੁੱਟੀ ਦੇਣ, ਤਿੰਨ ਤਲਾਕ ਤੋਂ ਮਹਿਲਾਵਾਂ ਨੂੰ ਅਜ਼ਾਦੀ ਦਿਵਾਉਣ ਦਾ ਕੰਮ ਕੀਤਾ ਹੈ ਅਤੇ ਗਰੀਬ ਬੇਟੀਆਂ ਦੀ ਸਿਹਤ ਦੀ ਚਿੰਤਾ ਵੀ ਸਰਕਾਰ ਨਿਰੰਤਰ ਕਰ ਰਹੀ ਹੈ।

LEAVE A REPLY